ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਅਮਲੋਹ ਵੱਲੋਂ ਅੱਜ ਸਕੂਲ ਆਪ ਐਮੀਨੈਂਸ ਅਤੇ ਪੀਐਮ ਸ੍ਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ ਵਿੱਚ ਦਸਵੀਂ ਅਤੇ ਬਾਰਵੀਂ ਕਲਾਸ ਵਿੱਚ ਮੈਰਿਟ ਸੂਚੀ ਚ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਆਫ ਐਮੀਨੈਂਸ ਦੇ ਮੈਡੀਕਲ ਦੀ ਸਟੂਡੈਂਟ ਏਕਮਪ੍ਰੀਤ ਕੌਰ, ਨਾਨ ਮੈਡੀਕਲ ਦੇ ਸਟੂਡੈਂਟ ਅਮਨਦੀਪ ਕੌਰ, ਦਸਵੀਂ ਕਲਾਸ ਦੀ ਵਿਦਿਆਰਥਨ ਸੇਜਲ ਗੋਸਵਾਮੀ, ਕਲਿਆਣੀ ਕੁਮਾਰੀ, ਛਬੀ ਚੌਧਰੀ, ਅਤੇ ਪੀਐਮ ਸ੍ਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਪਲਸ ਟੂ ਦੀ ਵਿਦਿਆਰਥਨ ਅੰਮ੍ਰਿਤਾ ਅਤੇ ਦਸਵੀਂ ਦੀ ਵਿਦਿਆਰਥਨ ਅੰਸ਼ੂ ਕੁਮਾਰੀ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬਰਾਂਚ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ ਨੇ ਕਿਹਾ ਕਿ ਵਧੀਆ ਪੁਜੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਨਾਲ ਬਾਕੀ ਬੱਚਿਆਂ ਦਾ ਹੌਸਲਾ ਵੀ ਵੱਧਦਾ ਹੈ। ਬਰਾਂਚ ਦੇ ਸੈਕਟਰੀ ਜਰਨੈਲ ਸਿੰਘ ਨੇ ਕਿਹਾ ਵਧੀਆ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਦਾ ਸਾਰੇ ਵਰਗਾਂ ਵੱਲੋਂ ਹੌਸਲਾ ਅਫਜਾਈ ਲਈ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲ ਆਫ ਐਮੀਨੈਂਸ ਦੇ ਪ੍ਰਿੰਸੀਪਲ ਇਕਬਾਲ ਸਿੰਘ, ਮੈਡਮ ਮੀਨੂ ਪਜਨੀ, ਪੀਐਮ ਸ੍ਰੀ ਕੰਨਿਆ ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰੇਮ ਲਤਾ ਅਤੇ ਸਮੂਹ ਸਟਾਫ ਤੋਂ ਇਲਾਵਾ ਪਰਿਸ਼ਦ ਦੇ ਕੈਸ਼ੀਅਰ ਮੁਹੰਮਦ ਸਮੀਰ, ਅਨਿਲ ਗੋਇਲ, ਸ਼ਿਵ ਗਰਗ, ਡਾਕਟਰ ਜਸਵੰਤ ਸਿੰਘ, ਸ਼ਵਿੰਦਰ ਮਿੱਤਲ, ਪਵਨ ਜਿੰਦਲ, ਭੂਸ਼ਣ ਸ਼ਰਮਾ, ਰਾਜੀਵ ਵਰਮਾ, ਰਕੇਸ਼ ਸੇਡਾ ਵੀ ਹਾਜ਼ਰ ਸਨ।