ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਜਸ਼ਨਾਂ ਦੀ ਲੜੀ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਚਾਰ ਵੱਖ-ਵੱਖ ਰਸਤਿਆਂ ਤੋਂ ਵਿਸ਼ਾਲ ਸ਼ੋਭਾ ਯਾਤਰਾਵਾਂ ਦਾ ਆਯੋਜਨ ਕਰ ਰਹੀ ਹੈ, ਜੋ ਕਿ ਖੁਰਾਲਗੜ੍ਹ ਸਾਹਿਬ ਦੇ ਪਵਿੱਤਰ ਅਸਥਾਨ ਵਿਖੇ ਇਕੱਤਰ ਹੁੰਦੀਆਂ ਹਨ। ਇਹ ਯਾਤਰਾਵਾਂ ਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਨੂੰ ਕਵਰ ਕਰਦੀਆਂ ਹਨ, ਜੋ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਦਰਸ਼ਨ ਦਾ ਸੰਦੇਸ਼ ਫੈਲਾਉਣਗੀਆਂ।
ਵਾਰਾਣਸੀ ਅਤੇ ਜੰਮੂ ਤੋਂ ਸ਼ੋਭਾ ਯਾਤਰਾਵਾਂ ਕੱਲ੍ਹ, 30 ਨਵੰਬਰ ਨੂੰ ਆਪਣੇ-ਆਪਣੇ ਸਥਾਨਾਂ ਤੋਂ ਸ਼ੁਰੂ ਹੋਣਗੀਆਂ। ਬਾਕੀ ਦੋ ਯਾਤਰਾਵਾਂ 1 ਦਸੰਬਰ ਨੂੰ ਬਠਿੰਡਾ ਅਤੇ 2 ਦਸੰਬਰ ਨੂੰ ਫਰੀਦਕੋਟ ਤੋਂ ਸ਼ੁਰੂ ਹੋਣਗੀਆਂ।
ਵਾਰਾਣਸੀ ਤੋਂ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ, ਮਾਨ ਸਰਕਾਰ ਜਨਮ ਅਸਥਾਨ ਸ੍ਰੀ ਗੁਰੂ ਰਵਿਦਾਸ ਜੀ ਮੰਦਿਰ, ਸੀਰ ਗੋਵਰਧਨਪੁਰ ਵਿਖੇ ਇੱਕ ਵਿਸ਼ਾਲ ਕੀਰਤਨ ਸਮਾਗਮ ਦਾ ਆਯੋਜਨ ਵੀ ਕਰਨ ਜਾ ਰਹੀ ਹੈ, ਜੋ ਕਿ ਯਾਦਗਾਰੀ ਸਮਾਗਮਾਂ ਦੀ ਇਸ ਮਹੱਤਵਪੂਰਨ ਲੜੀ ਦੀ ਸ਼ੁਰੂਆਤ ਹੈ।
ਕੈਬਨਿਟ ਮੰਤਰੀ; ਐਡਵੋਕੇਟ ਹਰਪਾਲ ਸਿੰਘ ਚੀਮਾ, ਡਾ. ਬਲਜੀਤ ਕੌਰ, ਤਰੁਣਪ੍ਰੀਤ ਸਿੰਘ ਸੋਂਡ, ਹਰਭਜਨ ਸਿੰਘ ਈ.ਟੀ.ਓ. ਅਤੇ ਡਾ. ਰਵਜੋਤ ਸਿੰਘ, ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਯਾਦਗਾਰੀ ਜਸ਼ਨਾਂ ਦੇ ਸੰਬੰਧ ਵਿੱਚ ਸੰਗਤ ਦੇ ਨਾਲ ਵਾਰਾਣਸੀ ਗਈਆਂ। ਇਸੇ ਤਰ੍ਹਾਂ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਜੰਮੂ ਸ਼ੋਭਾ ਯਾਤਰਾ ਨਾਲ ਜੁੜੇ ਰਹਿਣਗੇ।
ਚਾਰਾਂ ਸ਼ੋਭਾ ਯਾਤਰਾਵਾਂ ਦੀ ਅਗਵਾਈ ਉਨ੍ਹਾਂ ਦੇ ਆਪਣੇ-ਆਪਣੇ ਰੂਟਾਂ ‘ਤੇ ਪ੍ਰਮੁੱਖ ਧਾਰਮਿਕ ਆਗੂ ਕਰਨਗੇ। ਡੇਰਾ ਬੱਲਾਂ ਦੇ ਸੰਤ ਨਿਰੰਜਣ ਦਾਸ ਜੀ ਵਾਰਾਣਸੀ ਸ਼ੋਭਾ ਯਾਤਰਾ ਦੀ ਅਗਵਾਈ ਕਰਨਗੇ, ਸੰਤ ਕੇਵਲ ਸਿੰਘ ਜੀ ਫਰੀਦਕੋਟ ਸ਼ੋਭਾ ਯਾਤਰਾ ਦੀ ਅਗਵਾਈ ਕਰਨਗੇ, ਸੰਤ ਨਿਰਮਲ ਦਾਸ ਜੀ ਬਠਿੰਡਾ ਸ਼ੋਭਾ ਯਾਤਰਾ ਦੀ ਅਗਵਾਈ ਕਰਨਗੇ, ਜਦੋਂ ਕਿ ਸੰਤ ਗੁਰਦੀਪ ਗਿਰੀ ਜੀ ਜੰਮੂ ਸ਼ੋਭਾ ਯਾਤਰਾ ਦੀ ਅਗਵਾਈ ਕਰਨਗੇ।
ਚਾਰ ਯਾਤਰਾਵਾਂ ਵਿੱਚੋਂ ਸਭ ਤੋਂ ਲੰਬੀ ਵਾਰਾਣਸੀ ਤੋਂ ਸ਼ੋਭਾ ਯਾਤਰਾ ਹੋਵੇਗੀ, ਜੋ 30 ਨਵੰਬਰ ਤੋਂ 3 ਦਸੰਬਰ ਦੇ ਵਿਚਕਾਰ ਲਗਭਗ 1,232 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਵਾਰਾਣਸੀ ਦੇ ਸੀਰ ਗੋਵਰਧਨਪੁਰ ਤੋਂ ਸ਼ੁਰੂ ਹੋ ਕੇ, ਇਹ ਯਾਤਰਾ ਕਾਨਪੁਰ, ਆਗਰਾ, ਨੋਇਡਾ, ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ, ਅੰਬਾਲਾ ਅਤੇ ਐਸਏਐਸ ਨਗਰ (ਮੋਹਾਲੀ) ਵਿੱਚੋਂ ਲੰਘੇਗੀ, ਜਿੱਥੇ ਇਸਦਾ ਤੀਜਾ ਪੜਾਅ ਹੋਵੇਗਾ। ਇਸ ਤੋਂ ਬਾਅਦ, ਇਹ ਖੁਰਾਲਗੜ੍ਹ ਸਾਹਿਬ ਪਹੁੰਚਣ ਤੋਂ ਪਹਿਲਾਂ ਖਰੜ, ਰੂਪਨਗਰ, ਸ੍ਰੀ ਆਨੰਦਪੁਰ ਸਾਹਿਬ ਅਤੇ ਝੱਜ ਚੌਕ ਵਿੱਚੋਂ ਲੰਘੇਗੀ। ਯਾਤਰਾ ਦੀ ਅਗਵਾਈ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਜੀ ਕਰਨਗੇ।
ਇੱਕ ਹੋਰ ਪ੍ਰਮੁੱਖ ਸ਼ੋਭਾ ਯਾਤਰਾ ਕੱਲ੍ਹ, 30 ਨਵੰਬਰ ਨੂੰ ਜੰਮੂ ਤੋਂ ਸ਼ੁਰੂ ਹੋਵੇਗੀ, ਜੋ ਚਾਰ ਦਿਨਾਂ ਵਿੱਚ ਲਗਭਗ 403 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਹ ਰਸਤਾ ਸਾਂਬਾ, ਕਠੂਆ, ਲਖਨਪੁਰ ਅਤੇ ਮਾਧੋਪੁਰ ਵਿੱਚੋਂ ਲੰਘਦਾ ਹੋਇਆ ਪਠਾਨਕੋਟ ਵਿਖੇ ਡੇਰਾ ਗੁਰਦੀਪ ਗਿਰੀ ਪਹੁੰਚੇਗਾ ਅਤੇ ਆਪਣਾ ਪਹਿਲਾ ਪੜਾਅ ਕਰੇਗਾ। ਇਹ ਯਾਤਰਾ ਬਾਅਦ ਵਿੱਚ ਸਰਨਾ, ਗੁਰਦਾਸਪੁਰ, ਧਾਰੀਵਾਲ, ਨੌਸ਼ਹਿਰਾ ਮੱਜਾ ਸਿੰਘ, ਬਟਾਲਾ ਅਤੇ ਅੰਮ੍ਰਿਤਸਰ ਤੋਂ ਹੁੰਦੀ ਹੋਈ ਅੱਗੇ ਵਧੇਗੀ, ਜਿੱਥੇ ਇਸਦਾ ਦੂਜਾ ਪੜਾਅ ਆਯੋਜਿਤ ਕੀਤਾ ਜਾਵੇਗਾ। ਅੰਮ੍ਰਿਤਸਰ ਤੋਂ, ਇਹ ਜਲੰਧਰ ਵਿੱਚ ਬਾਲਾ ਚੱਕ, ਤਰਨਤਾਰਨ, ਗੋਇੰਦਵਾਲ, ਕਪੂਰਥਲਾ ਅਤੇ ਡੇਰਾ ਬੱਲਾਂ ਵਿੱਚੋਂ ਲੰਘੇਗੀ, ਜੋ ਕਿ ਇਸਦਾ ਤੀਜਾ ਪੜਾਅ ਹੈ, ਇਸ ਤੋਂ ਪਹਿਲਾਂ ਕਿਸ਼ਨਗੜ੍ਹ, ਆਦਮਪੁਰ, ਕਠਾਰ, ਹੁਸ਼ਿਆਰਪੁਰ, ਚੱਬੇਵਾਲ, ਮਾਹਿਲਪੁਰ, ਸੈਲਾ ਖੁਰਦ ਅਤੇ ਗੜ੍ਹਸ਼ੰਕਰ ਤੋਂ ਹੁੰਦਾ ਹੋਇਆ ਖੁਰਾਲਗੜ੍ਹ ਸਾਹਿਬ ਪਹੁੰਚੇਗੀ। ਸੰਤ ਗੁਰਦੀਪ ਗਿਰੀ ਜੀ ਇਸ ਯਾਤਰਾ ਦੀ ਅਗਵਾਈ ਆਪਣੇ ਪੂਰੇ ਰਸਤੇ ਵਿੱਚ ਕਰਨਗੇ।
ਤੀਜੀ ਸ਼ੋਭਾ ਯਾਤਰਾ 1 ਦਸੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋਵੇਗੀ ਅਤੇ ਲਗਭਗ 400 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਰੂਟ ਵਿੱਚ ਰਾਮਪੁਰਾ ਫੂਲ, ਬਰਨਾਲਾ, ਧੂਰੀ, ਸੰਗਰੂਰ, ਸੁਨਾਮ ਅਤੇ ਲਹਿਰਾਗਾਗਾ ਸ਼ਾਮਲ ਹੋਣਗੇ, ਜਿੱਥੇ ਪਹਿਲਾ ਪੜਾਅ ਆਯੋਜਿਤ ਕੀਤਾ ਜਾਵੇਗਾ। ਫਿਰ ਇਹ ਦਿੜ੍ਹਬਾ ਅਤੇ ਭਵਾਨੀਗੜ੍ਹ ਤੋਂ ਹੁੰਦੀ ਹੋਈ ਪਟਿਆਲਾ ਜਾਵੇਗੀ, ਦੂਜਾ ਪੜਾਅ, ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ, ਮੋਰਿੰਡਾ, ਰੂਪਨਗਰ ਬਾਈਪਾਸ, ਬਲਾਚੌਰ ਅਤੇ ਗੜ੍ਹਸ਼ੰਕਰ ਤੋਂ ਬਾਅਦ ਖੁਰਾਲਗੜ੍ਹ ਸਾਹਿਬ ਪਹੁੰਚੇਗੀ। ਸੰਤ ਨਿਰਮਲ ਦਾਸ ਜੀ ਇਸ ਦੇ ਪੂਰੇ ਰਸਤੇ ਵਿੱਚ ਬਠਿੰਡਾ ਸ਼ੋਭਾ ਯਾਤਰਾ ਦੀ ਅਗਵਾਈ ਕਰਨਗੇ।
ਚੌਥੀ ਸ਼ੋਭਾ ਯਾਤਰਾ 2 ਦਸੰਬਰ ਨੂੰ ਫਰੀਦਕੋਟ ਤੋਂ ਸ਼ੁਰੂ ਹੋਵੇਗੀ ਅਤੇ ਲਗਭਗ 220 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਹ ਫਿਰੋਜ਼ਪੁਰ ਅਤੇ ਮੋਗਾ ਵਿੱਚੋਂ ਲੰਘ ਕੇ ਲੁਧਿਆਣਾ ਪਹੁੰਚੇਗੀ ਅਤੇ ਫਿਰ ਆਪਣਾ ਪਹਿਲਾ ਪੜਾਅ ਕਰੇਗੀ। ਅੱਗੇ ਦੀ ਯਾਤਰਾ ਫਿਲੌਰ, ਫਗਵਾੜਾ, ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਨੂੰ ਕਵਰ ਕਰੇਗੀ ਅਤੇ ਫਿਰ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗੀ। ਸੰਤ ਕੇਵਲ ਸਿੰਘ ਜੀ ਇਸ ਯਾਤਰਾ ਦੀ ਅਗਵਾਈ ਆਪਣੇ ਪੂਰੇ ਰਸਤੇ ਵਿੱਚ ਕਰਨਗੇ।
ਚਾਰੋਂ ਸ਼ੋਭਾ ਯਾਤਰਾਵਾਂ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਪਹੁੰਚਣਗੀਆਂ, ਜੋ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵੱਖ-ਵੱਖ ਖੇਤਰਾਂ ਤੋਂ ਸ਼ਰਧਾਲੂਆਂ ਅਤੇ ਭਾਗੀਦਾਰਾਂ ਨੂੰ ਇਕੱਠਾ ਕਰਨਗੀਆਂ।
ਇਨ੍ਹਾਂ ਯਾਦਗਾਰੀ ਯਾਤਰਾਵਾਂ ਰਾਹੀਂ, ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਨ੍ਹਾਂ ਦੀਆਂ ਸਮਾਨਤਾ, ਮਨੁੱਖੀ ਮਾਣ, ਸਮਾਜਿਕ ਸਦਭਾਵਨਾ, ਭਾਈਚਾਰੇ ਅਤੇ ਦਇਆ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ। ਚਾਰ ਰਸਤੇ ਮਹੱਤਵਪੂਰਨ ਧਾਰਮਿਕ, ਇਤਿਹਾਸਕ ਅਤੇ ਭੂਗੋਲਿਕ ਸਥਾਨਾਂ ਨੂੰ ਜੋੜਨਗੇ, ਜੋ ਕਿ ਪੂਜਨੀਕ ਗੁਰੂ ਅਤੇ ਉਨ੍ਹਾਂ ਦੇ ਸਦੀਵੀ ਦਰਸ਼ਨ ਪ੍ਰਤੀ ਵਿਆਪਕ ਸ਼ਰਧਾ ਨੂੰ ਦਰਸਾਉਂਦੇ ਹਨ।
ਖੁਰਾਲਗੜ੍ਹ ਸਾਹਿਬ ਵਿਖੇ ਚਾਰ ਸ਼ੋਭਾ ਯਾਤਰਾਵਾਂ ਦਾ ਇਕੱਠ ਜਸ਼ਨਾਂ ਦਾ ਇੱਕ ਮਹੱਤਵਪੂਰਨ ਆਕਰਸ਼ਣ ਹੋਵੇਗਾ, ਜੋ ਸ੍ਰੀ ਗੁਰੂ ਰਵਿਦਾਸ ਜੀ ਦੀ ਸਦੀਵੀ ਵਿਰਾਸਤ ਅਤੇ ਅਧਿਆਤਮਿਕ ਯੋਗਦਾਨ ਨੂੰ ਸ਼ਰਧਾਂਜਲੀ ਭੇਟ ਕਰੇਗਾ।
ਖੁਰਾਲਗੜ੍ਹ ਵਿਖੇ, ਮਾਨ ਸਰਕਾਰ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 3 ਤੋਂ 6 ਦਸੰਬਰ ਤੱਕ ਤਿੰਨ ਦਿਨਾਂ ਮੈਗਾ ਸਮਾਗਮ ਦਾ ਆਯੋਜਨ ਵੀ ਕਰਨ ਜਾ ਰਹੀ ਹੈ।