ਵਰਲਡ ਕੈਂਸਰ ਸੁਸਾਇਟੀ ਵੱਲੋਂ ਐਸ.ਬੀ.ਆਈ. ਕਾਰਡ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੈਂਸਰ ਖਿਲਾਫ ਵਿੱਢੀ ਮੁਹਿੰਮ ਤਹਿਤ ਹੁਣ ਤੱਕ 6 ਕੈਂਪ ਰੋਪੜ, ਲੁਧਿਆਣਾ ਅਤੇ ਮੋਹਾਲੀ ਜ਼ਿਲੇ ਵਿੱਚ ਲੱਗ ਚੁੱਕੇ ਹਨ। ਜਾਣਕਾਰੀ ਦਿੰਦੇ ਹੋਏ ਵਰਲਡ ਕੈਂਸਰ ਸੁਸਾਇਟੀ ਦੇ ਪੰਜਾਬ ਚੈਪਟਰ ਦੇ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਅਪ੍ਰੈਲ ਅਤੇ ਮਈ ਮਹੀਨੇ ਵਿੱਚ 10 ਮੁਫਤ ਕੈਂਸਰ ਜਾਂਚ ਕੈਂਪ ਲਗਾਏ ਜਾਣੇ ਸਨ ਜਿਹਨਾਂ ਵਿੱਚੋਂ ਮੁੱਲਾਂਪੁਰ—ਲੁਧਿਆਣਾ, ਲਾਡੀਆਂ ਖੁਰਦ—ਲੁਧਿਆਣਾ, ਰੁੜਕੀ ਹੀਰਾਂ—ਚਮਕੌਰ ਸਾਹਿਬ, ਚੁੰਨੀ ਕਲਾਂ ਅਤੇ ਬਹਿਰਾਮਪੁਰ—ਰੋਪੜ ਵਿਖੇ ਸਫਲਤਾ ਪੂਰਵਕ ਲੱਗ ਚੁੱਕੇ ਹਨ।
ਇਸੇ ਲੜੀ ਵਿੱਚ ਹੁਣ ਆਉਣ ਵਾਲੇ ਦਿਨਾਂ ਵਿੱਚ 4 ਹੋਰ ਫਰੀ ਕੈਂਪ ਲਗਾਏ ਜਾਣੇ ਹਨ ਜੋ ਮਿਤੀ 20 ਮਈ ਨੂੰ ਡਾ. ਹੋਮਜ਼ ਅਕੈਡਮੀ ਬਠਿੰਡਾ, 21 ਮਈ ਨੂੰ ਸਿਲਵਰ ਓਕਜ਼ ਸਕੂਲ ਬਠਿੰਡਾ ਵੱਲੋਂ ਰੇਲਵੇ ਇੰਸਟੀਚਿਊਟ ਬਠਿੰਡਾ, 22 ਮਈ ਨੂੰ ਸਰਸਵਤੀ ਕਾਨਵੈਂਟ ਸਕੂਲ ਮੌੜ ਮੰਡੀ—ਬਠਿੰਡਾ ਅਤੇ 23 ਮਈ ਨੂੰ ਐਮ. ਐਂਡ ਐਮ. ਪਬਲਿਕ ਸਕੂਲ ਨਾਗਰੀ—ਸੰਗਰੂਰ ਵਿਖੇ ਕੈਂਪ ਲੱਗਣ ਜਾ ਰਹੇ ਹਨ। ਵਰਲਡ ਕੈਂਸਰ ਸੁਸਾਇਟੀ ਦੇ ਮਾਲਵਾ ਚੈਪਟਰ ਦੇ ਡਾਇਰੈਕਟਰ ਸ. ਦਵਿੰਦਰਪਾਲ ਸਿੰਘ ਰਿੰਪੀ ਨੇ ਦੱਸਿਆ ਕਿ ਇਹ ਕੈਂਪ ਤੰਦਰੁਸਤ ਵਿਅਕਤੀਆਂ ਲਈ ਹਨ ਤਾਂ ਜੋ ਉਹ ਸਮੇਂ—ਸਮੇਂ ਆਪਣੀ ਜਾਂਚ ਕਰਵਾ ਸਕਣ। ਉਹਨਾਂ ਕਿਹਾ ਕਿ ਕੈਂਸਰ ਦਾ ਹੁਣ ਇਲਾਜ ਸੰਭਵ ਹੈ ਪਰੰਤੂ ਜੇਕਰ ਇਸ ਨੂੰ ਮੁੱਢਲੀ ਸਟੇਜ ਤੇ ਪਛਾਣ ਲਿਆ ਜਾਵੇ ਤਾਂ ਇਸ ਦਾ ਸੌਖੇ ਤਰੀਕੇ ਨਾਲ ਇਲਾਜ ਹੋ ਜਾਂਦਾ ਹੈ। ਡਾ. ਧੂਰੀ ਨੇ ਕਿਹਾ ਕਿ ਉਪਰੋਕਤ ਕੈਂਪਾਂ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।