ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵੱਲੋਂ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਕੇ.ਕੇ. ਸਿੰਗਲਾ ਜੀ ਦੀ ਅਗਵਾਈ ਹੇਠ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਮੌਕੇ ਲਗਾਏ ਗਏ ਮੁਫ਼ਤ ਮੈਡੀਕਲ ਚੈੱਕਅਪ ਕੈਂਪ

ਮਾਣਯੋਗ ਜਸਟਿਸ ਸ੍ਰੀ ਦੀਪਕ ਸਿੱਬਲ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (ਮੋਹਾਲੀ) ਜੀ ਅਤੇ ਮਾਣਯੋਗ ਸ੍ਰੀਮਤੀ ਜਗਦੀਪ ਕੌਰ ਵਿਰਕ, ਇੰਚਾਰਜ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮਾਣਯੋਗ ਸ੍ਰੀ ਕੇ.ਕੇ. ਸਿੰਗਲਾ, ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ, ਫਾਜ਼ਿਲਕਾ ਜੀ ਦੀ ਅਗਵਾਈ ਅਤੇ ਮੈਡਮ ਰੂਚੀ ਸਵਪਨ ਸ਼ਰਮਾ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਰਹਿਨੁਮਾਈ ਹੇਠ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵੱਲੋਂ ਅੱਜ ਮਿਤੀ 01.10.2026 ਨੂੰ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ (International Day of Older Persons) ਦੇ ਸਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ।
ਇਸ ਲੜੀ ਤਹਿਤ ਮਾਨਵ ਕਲਿਆਣ ਓਲਡ ਏਜ ਹੋਮ, ਫਾਜ਼ਿਲਕਾ ਵਿਖੇ ਮਾਣਯੋਗ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਕੇ.ਕੇ. ਸਿੰਗਲਾ ਜੀ ਅਤੇ ਮੈਡਮ ਰੂਚੀ ਸਵਪਨ ਸ਼ਰਮਾ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਖੁਦ ਪਹੁੰਚੇ। ਉਨ੍ਹਾਂ ਦੀ ਮੌਜੂਦਗੀ ਵਿੱਚ ਸਿਹਤ ਵਿਭਾਗ, ਫਾਜ਼ਿਲਕਾ ਦੇ ਸਹਿਯੋਗ ਨਾਲ ਮਾਨਵ ਕਲਿਆਣ ਓਲਡ ਏਜ ਹੋਮ ਫਾਜ਼ਿਲਕਾ ਵਿਖੇ ਬਜ਼ੁਰਗਾਂ ਲਈ ਵਿਸ਼ੇਸ਼ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਏ ਗਏ।

ਇਨ੍ਹਾਂ ਕੈਂਪਾਂ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਐਰਿਕ ਐਡੀਸਨ, ਡਾ. ਅਰਪਿਤ ਗੁਪਤਾ ਅਤੇ ਡਾ. ਨਿਸ਼ਾਂਤ ਸੇਤੀਆ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਡਾਕਟਰਾਂ ਦੀ ਟੀਮ ਵੱਲੋਂ ਓਲਡ ਏਜ ਹੋਮ ਵਿੱਚ ਰਹਿ ਰਹੇ ਬਜ਼ੁਰਗਾਂ ਦੀ ਸਿਹਤ ਦਾ ਮੁਆਇਨਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਕ੍ਰਿਸ਼ਨਾ ਲੈਬੋਰਟਰੀ ਦੇ ਸਹਿਯੋਗ ਨਾਲ 10 ਬਜ਼ੁਰਗਾਂ ਦੇ ਖੂਨ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨਸ਼ੈਲੀ ਸੰਬੰਧੀ ਜ਼ਰੂਰੀ ਸਲਾਹਾਂ ਦਿੱਤੀਆਂ ਗਈਆਂ। ਇਸ ਮੌਕੇ ਲੋੜ ਅਨੁਸਾਰ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਮਾਨਵ ਕਲਿਆਣ ਓਲਡ ਏਜ ਹੋਮ ਵੱਲੋਂ ਪ੍ਰਧਾਨ ਇੰਜੀ. ਅਸ਼ੋਕ ਬੁਧਿਰਾਜਾ ਅਤੇ ਮੈਂਬਰਾਨ ਗਿਰਧਾਰੀ ਲਾਲ ਅਗਰਵਾਲ, ਲੀਲਾਧਰ ਸ਼ਰਮਾ, ਸ੍ਰੀਮਤੀ ਆਸ਼ਾ ਨਾਗਪਾਲ, ਸ੍ਰੀ ਈਸ਼ਵਰ ਵਰਮਾ, ਸ੍ਰੀ ਪ੍ਰਿਥਵੀ ਰਾਜ ਗੁਗਲਾਨੀ, ਸਰਦਾਰ ਜੋਗਿੰਦਰ ਸਿੰਘ ਨਾਮਧਾਰੀ, ਸ੍ਰੀ ਰਮੇਸ਼ ਕਪੂਰ, ਸ੍ਰੀ ਸਤੀਸ਼ ਜੋਸ਼ੀ ਅਤੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਸ਼੍ਰੀ ਨਰੇਸ਼ ਮਿੱਤਲ ਅਤੇ ਸ਼੍ਰੀ ਸ਼ਸ਼ੀ ਕਾਂਤ ਵੀ ਮੌਜੂਦ ਰਹੇ।
ਇਸ ਤੋਂ ਇਲਾਵਾ ਡਿਗਨਿਟੀ ਓਲਡ ਏਜ ਹੋਮ ਅਬੋਹਰ ਅਤੇ ਸਮਰੱਥ ਓਲਡ ਏਜ ਹੋਮ, ਅਬੋਹਰ ਵਿਖੇ, ਪਿੰਡ ਤੇਜਾ ਰੋਹੇਲਾ, ਨੂਰਸ਼ਾਹ, ਮਾਹੂਆਣਾ ਬੋਦਲਾ, ਟਾਹਲੀਵਾਲਾ, ਜਮਾਲਗੜ੍ਹ, ਮੌਜਗੜ੍ਹ ਅਤੇ ਪੰਜਕੋਸੀ ਵਿਖੇ ਵੀ ਪੈਨਲ ਵਕੀਲਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਦੀਆਂ ਟੀਮਾਂ ਦੁਆਰਾ ਸੈਮੀਨਾਰ/ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ।
ਇਨ੍ਹਾਂ ਕੈਂਪਾਂ ਅਤੇ ਸੈਮੀਨਾਰਾਂ ਦੌਰਾਨ ਬਜ਼ੁਰਗਾਂ ਨੂੰ ਨਾਲਸਾ (Senior Citizens) ਸਕੀਮ, ਮੁਫ਼ਤ ਕਾਨੂੰਨੀ ਸਹਾਇਤਾ, ਨਾਲਸਾ ਹੈਲਪਲਾਈਨ ਨੰਬਰ 15100, ਅਤੇ “Maintenance and Welfare of Parents and Senior Citizens Act, 2007” ਅਧੀਨ ਮਿਲਣ ਵਾਲੇ ਅਧਿਕਾਰਾਂ ਅਤੇ ਹੱਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਜ਼ੁਰਗਾਂ ਨੂੰ ਸਕੀਮਾਂ ਨਾਲ ਸਬੰਧਤ ਪੈਂਫਲੇਟ ਅਤੇ ਸਮੱਗਰੀ ਵੀ ਵੰਡੀ ਗਈ।
ਮਾਣਯੋਗ ਸ਼੍ਰੀ ਕੇ.ਕੇ. ਸਿੰਗਲਾ, ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ, ਫਾਜ਼ਿਲਕਾ ਜੀ ਨੇ ਦੱਸਿਆ ਕਿ ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ ਅਤੇ ਉਨ੍ਹਾਂ ਦੀ ਦੇਖਭਾਲ, ਸਿਹਤ ਅਤੇ ਕਾਨੂੰਨੀ ਅਧਿਕਾਰਾਂ ਦੀ ਰਾਖੀ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਹੈ।
ਇਸ ਤੋਂ ਇਲਾਵਾ ਕਿਸੇ ਵੀ ਕਿਸਮ ਦੀ ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਲਈ ਟੋਲ-ਫ੍ਰੀ ਨੰ. 15100 ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੇ ਟੈਲੀਫੋਨ ਨੰ. 01638-261500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *