ਖੇਡਾਂ ਵਤਨ ਪੰਜਾਬ ਦੀਆਂ 2026(ਸੀਜਨ4) ਤਹਿਤ ਰਾਜ ਪੱਧਰੀ ਖੇਡ ਮੁਕਾਬਲਿਆਂ ਅਧੀਨ ਜਿਲ੍ਹਾ ਫਾਜਿਲਕਾ ਦੇ ਖਿਡਾਰੀਆਂ ਦੇ ਟ੍ਰਾਇਲਾਂ ਸਬੰਧੀ

ਪੰਜਾਬ ਸਰਕਾਰ,ਖੇਡਾਂ ਦੇ ਪੱਧਰ ਨੂੰ ਉੱਚਾ-ਚੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨਾ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ,ਇਹ ਜਾਣਕਾਰੀ ਸ੍ਰੀ ਰੁਪਿੰਦਰ ਸਿੰਘ ਬਰਾੜ ਜਿਲ੍ਹਾ ਖੇਡ ਅਫਸਰ ਫਾਜਿਲਕਾ ਵੱਲੋ ਦਿੱਤੀ ਗਈ

ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਪੰਜਾਬ ਰਾਜ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਵੱਖ-ਵੱਖ ਗੇਮਾਂ ਦੇ ਰਾਜ ਪੱਧਰੀ ਖੇਡ ਮੁਕਾਬਲੇ ਲੜਕੇ-ਲੜਕੀਆਂ, ਮਹਿਲਾ-ਪੁਰਸ਼ ਮਿਤੀ 10-10-2026 ਤੋ 23-11-2026 ਤੱਕ  ਕਰਵਾਏ ਜਾ ਰਹੇ ਹਨ। ਜਿਨ੍ਹਾ ਖੇਡਾਂ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਨਹੀਂ ਕਰਵਾਏ ਗਏ, ਉਨ੍ਹਾਂ ਖੇਡਾਂ ਲਈ ਟ੍ਰਾਇਲ ਦੇ ਆਧਾਰ ਤੇ ਰਾਜ ਪੱਧਰੀ ਖੇਡਾਂ ਲਈ ਯੋਗ ਖਿਡਾਰੀਆਂ ਦੀ ਚੋਣ ਕੀਤੀ ਜਾਣੀ ਹੈ।ਜਿਸ ਸਬੰਧੀ ਗੇਮ ਫੈਸਿੰਗ ਲੜਕੇ-ਲੜਕੀਆਂ ਉਮਰ ਵਰਗ 14,17,21,21-30,31-40 ਤੱਕ ,ਗੇਮ ਜਿਮਨਾਸਟਿਕਸ ਲੜਕੇ -ਲੜਕੀਆਂ ਉਮਰ ਵਰਗ 14,17,21,21-30 ਤੱਕ, ਗੇਮ ਸਾਈਕਲਿੰਗ ਲੜਕੇ-ਲੜਕੀਆਂ ਉਮਰ ਵਰਗ 14,17,21,21-30,31-40 ਤੱਕ, ਗੇਮ ਰਗਬੀ ਲੜਕੇ -ਲੜਕੀਆਂ ਉਮਰ ਵਰਗ 14,17,21,21-30 ਤੱਕ , ਗੇਮ ਘੋੜਸਵਾਰੀ ਲੜਕੇ-ਲੜਕੀਆਂ ਉਮਰ ਵਰਗ 14,17,21,21-30,31-40 ਤੱਕ ,ਗੇਮ ਤਾਇਕਵਾਂਡੋ ਲੜਕੇ-ਲੜਕੀਆਂ ਉਮਰ ਵਰਗ 14,17,21,21-30,31-40 ਤੱਕ, ਗੇਮ ਕਰਾਟੇ ਲੜਕੇ-ਲੜਕੀਆਂ ਉਮਰ ਵਰਗ 14,17,21,21-30,31-40 ਤੱਕ ਦੇ ਟ੍ਰਾਇਲ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜਿਲਕਾ ਵਿਖੇ ਸਵੇਰੇ 9.00 ਵਜੇ ਮਿਤੀ 05-10-2026 ਨੂੰ ਲਏ ਜਾਣਗੇ।ਗੇਮ ਵੁਸੂ ਲੜਕੇ-ਲੜਕੀਆਂ ਉਮਰ ਵਰਗ 14,17,21,21-30,31-40 ਤੱਕ ਦੇ ਟ੍ਰਾਇਲ ਅਤੇ ਗੇਮ ਬੇਸਬਾਲ ਲੜਕੇ-ਲੜਕੀਆਂ ਉਮਰ ਵਰਗ 14,17,21,21-30,31-40 ਤੱਕ ਦੇ ਟ੍ਰਾਇਲ ਗੌਡਵਿਨ ਪਬਲਿਕ ਸਕੂਲ ਪਿੰਡ ਘੱਲੂ ਵਿਖੇ ਸਵੇਰੇ 9.00 ਵਜੇ ਮਿਤੀ 05-10-2026 ਨੂੰ ਲਏ ਜਾਣਗੇ। ਗੇਮ ਰੋਲਰ ਸਕੇਟਿੰਗ ਲੜਕੇ-ਲੜਕੀਆਂ ਉਮਰ ਵਰਗ 14,17,21,21-30,31-40 ਦੇ ਟ੍ਰਾਇਲ ਦਾਣਾ ਮੰਡੀ ਫਾਜਿਲਕਾ ਵਿਖੇ ਸਵੇਰੇ 9.00 ਵਜੇ ਮਿਤੀ 05-10-2026  ਨੂੰ ਲਏ ਜਾਣਗੇ।ਗੇਮ ਰੋਇੰਗ ਲੜਕੇ-ਲੜਕੀਆਂ ਉਮਰ ਵਰਗ 14,17,21,21-30,31-40 ਤੱਕ ਅਤੇ ਗੇਮ ਕੈਕਿੰਗ ਅਤੇ ਕਨੋਇੰਗ ਲੜਕੇ-ਲੜਕੀਆਂ ਉਮਰ ਵਰਗ 14,17,21,21-30,31-40 ਦੇ ਟ੍ਰਾਇਲ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜਿਲਕਾ ਵਿਖੇ 9.00 ਵਜੇ ਮਿਤੀ 05-10-2026  ਨੂੰ ਲਏ ਜਾਣਗੇ।ਇਸ ਤੋ ਇਲਾਵਾ ਉਨ੍ਹਾ ਦੱਸਿਆ ਕਿ ਇਨ੍ਹਾਂ ਖੇਡ ਟ੍ਰਾਇਲਾਂ ਵਿੱਚ ਭਾਗ ਲੈਣ ਵਾਲਾ ਖਿਡਾਰੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਜਾਂ ਪੰਜਾਬ ਦੇ ਕਿਸੇ ਵਿਦਿਅਕ ਅਦਾਰੇ ਵਿੱਚ ਪੜਦਾ ਹੋਣਾ ਚਾਹੀਦਾ ਹੈ। ਉਸ ਕੋਲ ਸਬੂਤ ਲਈ ਰਿਹਾਇਸ਼ੀ ਸਰਟੀਫਿਕੇਟ ਜਾਂ ਪੰਜਾਬ ਦਾ ਆਧਾਰ ਕਾਰਡ ਜਾਂ ਵਿਦਿਅਕ ਅਦਾਰੇ ਦਾ ਆਈ.ਡੀ ਕਾਰਡ ਹੋਣਾ ਜਰੂਰੀ ਹੈ।
 ਇਸ ਟ੍ਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਨੂੰ ਆਪਣੀ ਆਨਲਾਇਨ ਰਜਿਸਟ੍ਰੇਸ਼ਨ ੀਵਵਬਤਯੇੇਤਬਰਗਵਤ।ਬਚਅਹ਼ਲ।ਪਰਡ।ਜਅ ਤੇ ਕਰਨੀ ਜਰੂਰੀ ਹੋਵੇਗੀ। ਉਮਰ ਦੇ ਸਬੂਤ ਵਜੋ ਖਿਡਾਰੀ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣਗੇ ਅਤੇ ਆਪਣੀ ਆਫ ਲਾਈਨ ਸਮਰੀਸ਼ੀਟ ਟ੍ਰਾਇਲ ਸਥਾਨ ਤੇ ਜਮਂਾ ਕਰਵਾਉਣਗੇ। ਕਿਸੇ ਵੀ ਖਿਡਾਰੀ ਨੂੰ  ਟ੍ਰਾਇਲਾਂ  ਵਿੱਚ ਭਾਗ ਲੈਣ ਲਈ ਬੱਸ ਕਿਰਾਇਆ ਨਹੀਂ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਕਰਮਚਾਰੀ ਸ੍ਰੀ ਜਤਿੰਦਰ ਸਿੰਘ ਸੀਨੀਅਰ ਸਹਾਇਕ ਜਿਨ੍ਹਾਂ ਦਾ ਮੋ: ਨੰ: 98887-88785 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *