ਪੰਜਾਬ ਸਰਕਾਰ,ਖੇਡਾਂ ਦੇ ਪੱਧਰ ਨੂੰ ਉੱਚਾ-ਚੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨਾ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ,ਇਹ ਜਾਣਕਾਰੀ ਸ੍ਰੀ ਰੁਪਿੰਦਰ ਸਿੰਘ ਬਰਾੜ ਜਿਲ੍ਹਾ ਖੇਡ ਅਫਸਰ ਫਾਜਿਲਕਾ ਵੱਲੋ ਦਿੱਤੀ ਗਈ।
ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2026 ਫਾਜਿਲਕਾ ਜਿਲ੍ਹੇ ਦੇ ਜਿਲ੍ਹਾ ਪੱਧਰੀ ਮੁਕਾਬਲਿਆ ਦਾ ਆਗਾਜ 28 ਸਤੰਬਰ ਤੋ 03 ਅਕਤੂਬਰ 2026 ਤੱਕ ਲੜਕੇ-ਲੜਕੀਆਂ/ਮਹਿਲਾ ਪੁਰਸ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ।ਟੂਰਨਾਮੈਂਟ ਦੇ ਚੌਥੇ ਦਿਨ ਕਬੱਡੀ ਸਰਕਲ ਸਟਾਇਲ ਬਲਾਕ ਅਰਨੀਵਾਲਾ ਏ ਟੀਮ ਨੇ ਪਹਿਲਾ ਸਥਾਨ,ਬਲਾਕ ਅਰਨੀਵਾਲਾ ਬੀ ਟੀਮ ਨੇ ਦੂਸਰਾ ਸਥਾਨ ਅਤੇ ਬਲਾਕ ਫਾਜਿਲਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਬੱਡੀ ਸਰਕਲ ਉਮਰ ਵਰਗ 21-30 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਬਲਾਕ ਅਰਨੀਵਾਲ ਏ ਟੀਮ ਨੇ ਪਹਿਲਾ ਸਥਾਨ, ਬਲਾਕ ਅਰਨੀਵਾਲਾ ਵਾਲਾ ਬੀ ਟੀਮ ਨੇ ਦੂਸਰਾ ਸਥਾਨ ਅਤੇ ਬਲਾਕ ਅਬੋਹਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਕਬੱਡੀ ਨੈਸ਼ਨਲ ਸਟਾਇਲ ਬਲਾਕ ਅਬੋਹਰ ਦੀ ਟੀਮ ਨੇ ਪਹਿਲਾ ਸਥਾਨ,ਬਲਾਕ ਫਾਜਿਲਕਾ ਦੀ ਟੀਮ ਨੇ ਦੂਸਰਾ ਸਥਾਨ ਬਲਾਕ ਜਲਾਲਾਬਾਦ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।