ਫਾਜ਼ਿਲਕਾ : “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਨੇ ਸਾਂਝੇ ਤੌਰ ਤੇ ਜਿਲ੍ਹਾ ਫਾਜ਼ਿਲਕਾ ਦੇ ਹਾਟ ਸਪਾਟ ਏਰੀਏ ਦੇ ਮੈਡੀਕਲ ਸਟੋਰਾਂ ਦੀ ਕੀਤੀ ਚੈਕਿੰਗ

ਮੁੱਖ ਮੰਤਰੀ ਪੰਜਾਬ  ਸ੍ਰ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਪੰਜਾਬ ਵਿੱਚ “ਯੁੱਧ, ਨਸ਼ਿਆਂ ਵਿਰੁੱਧ” ਮੁਹਿੰਮ ਚੱਲ ਰਹੀ ਹੈ।
ਇਸੇ ਮੁਹਿੰਮ ਅਧੀਨ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਅਤੇ ਸਿਵਲ ਸਰਜਨ ਡਾ ਕਵਿਤਾ ਸਿੰਘ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰਬਿੰਦਰ ਸਿੰਘ ਅਸਿਸਟੈਂਟ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਦੇ ਹੁਕਮਾਂ ਅਨੁਸਾਰ ਗਠਿਤ ਟੀਮ ਜਿਸ ਦੀ ਅਗਵਾਈ ਹਰਜਿੰਦਰ ਸਿੰਘ ਡਰੱਗ ਕੰਟਰੋਲ ਅਫ਼ਸਰ ਕਰ ਰਹੇ ਸਨ ਅਤੇ ਪੁਲਿਸ ਵਿਭਾਗ  ਦੇ ਸਾਂਝੇ ਯਤਨਾਂ ਨਾਲ ਜਿਲ੍ਹੇ ਦੇ ਡਰੱਗ ਹਾਟ ਸਪਾਟ ਏਰੀਏ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਅਧੀਨ ਅੰਨੀ ਦਿੱਲੀ, ਫੱਤੂ ਵਾਲ਼ਾ, ਸੁਖੀਰਾ ਬੋਦਲਾਂ, ਜਲਾਲਾਬਾਦ ਤਹਿਸੀਲ ਦੇ ਪਾਲੀਵਾਲਾ, ਕਾਥਗੜ੍ਹ, ਚੱਕ ਬਲੋਚਾਂ ਦੇ 8 ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਮੈਡੀਕਲ ਸਟੋਰਾਂ ਤੇ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ। ਕਈ ਮੈਡੀਕਲ ਸਟੋਰਾਂ ਦਾ ਸਡਿਊਲ ਐਚ—ਵਨ ਰਜਿਸਟਰ ਮੇਨਟੇਨ ਨਹੀਂ ਕੀਤਾ ਹੋਇਆ ਸੀ, ਕੁੱਝ ਮੈਡੀਕਲ ਸਟੋਰਾਂ ਦਾ ਖਰੀਦ ਵੇਚ ਦਾ ਰਿਕਾਰਡ ਮੇਨਟੇਨ ਨਹੀਂ ਸੀ ਅਤੇ ਹੋਰ ਵੀ ਖਾਮੀਆਂ ਪਾਈਆਂ ਗਈਆਂ।

ਮੈਡੀਕਲ
ਸਟੋਰ ਮਾਲਿਕਾਂ ਨੂੰ ਬਿੱਲ ਰਿਕਾਰਡ ਪੂਰਾ ਕਰਨ, ਸਡਿਊਲ ਐਚ—ਵਨ ਰਜਿਸਟਰ ਮੇਨਟੇਨ ਕਰਨ ਅਤੇ ਹੋਰ ਖਾਮੀਆਂ ਦੂਰ ਕਰਨ ਲਈ ਵਾਰਨਿੰਗ ਦਿੱਤੀ ਗਈ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿੱਖ ਦਿੱਤਾ ਗਿਆ ਹੈ ਅਤੇ ਐਕਟ  ਡਰੱਗਜ਼ ਅਤੇ ਕਾਸਮੈਟਿਕ ਐਕਟ 1940 ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਾ ਕਵਿਤਾ ਸਿੰਘ ਨੇ ਦੱਸਿਆ ਕਿ ਡਰੱਗ ਅਤੇ ਕਾਸਮੈਟਿਕ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕੈਮਿਸਟ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਦਵਾਈਆਂ ਦੀ ਖਰੀਦ ਅਤੇ ਵਿਕਰੀ ਸਬੰਧੀ ਪੂਰਾ ਰਿਕਾਰਡ ਰੱਖਿਆ ਜਾਵੇ, ਪਾਬੰਦੀਸ਼ੁਦਾ ਦਵਾਈਆਂ ਨਾ ਰੱਖੀਆਂ ਜਾਣ, ਫਾਰਮਾਸਿਸਟ ਹਾਜ਼ਰ ਰਹਿਣ ਅਤੇ ਰਿਕਾਰਡ ਮੁਕੰਮਲ ਰੱਖਿਆ ਜਾਵੇ।ਇਸੇ ਤਰ੍ਹਾ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਮੁਹਿੰਮ ਅਧੀਨ ਚੈਂਕਿੰਗਾਂ ਜਾਰੀ ਰਹਿਣਗੀਆਂ। ਇਸ ਮੌਕੇ ਸੁਖਦੇਵ ਸਿੰਘ ਸਹਾਇਕ ਵੀ ਮੌਜੂਦ ਸਨ।

Leave a Reply

Your email address will not be published. Required fields are marked *