ਪਿੰਡ ਧਰਮਪੁਰਾ ਵਿਖੇ ਮਾਨਯੋਗ ਮੁੱਖ ਖੇਤੀਬਾੜੀ ਅਫਸਰ ਸਾਹਿਬ ਦੇ ਹੁਕਮਾਂ ਅਨੁਸਾਰ ਨਰਮੇ ਦੀ ਫਸਲ ਸਬੰਧੀ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਇਸ ਟਰੇਨਿੰਗ ਵਿੱਚ ਮੁੱਖ ਤੌਰ ਤੇ ਡਾਕਟਰ ਜਗਦੀਸ਼ ਕੁਮਾਰ ਅਰੋੜਾ ਫਾਰਮਰ ਸਲਾਹਕਾਰ ਕੇਂਦਰ ਖੇਤਰੀ ਖੋਜ ਕੇਂਦਰ ਅਬੋਹਰ ਗਗਨਦੀਪ ਏਡੀਓ ਅਤੇ ਹਰੀਸ਼ ਕੁਮਾਰ ਏਡੀਓ ਵੱਲੋਂ ਸ਼ਮੂਲੀਅਤ ਕੀਤੀ ਗਈ।
ਕੈਂਪ ਦੀ ਸ਼ੁਰੂਆਤ ਵਿੱਚ ਹਰੀਸ਼ ਕੁਮਾਰ ਏਡੀਓ ਵੱਲੋਂ ਮਿੱਟੀ ਪਾਣੀ ਪਰਖ ਕਰਵਾਉਣ ਦੀ ਮਹੱਤਤਾ ਅਤੇ ਪਰਖ ਕਰਵਾਉਣ ਲਈ ਨਮੂਨੇ ਇਕੱਤਰ ਕਰਨ ਦੀ ਵਿਧੀ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਨਾਲ ਮਿੱਟੀ ਵਿੱਚ ਜੈਵਿਕ ਮਾਦਾ ਵਧਾਉਣ ਲਈ ਹਰੀ ਖਾਦ ਵਰਮੀ ਕੰਪੋਸਟ ਅਤੇ ਕੁਦਰਤੀ ਖੇਤੀ ਸਬੰਧੀਕੀ ਜਾਣੂ ਕਰਵਾਇਆ ਗਿਆ। ਨਰਮੇ ਦੀ ਫਸਲ ਵਿੱਚ ਖੁਰਾਕੀ ਤੱਤਾਂ ਦੀ ਮਹੱਤਤਾ ਅਤੇ ਘਾਟ ਕਾਰਨ ਹੋਣ ਵਾਲੇ ਨੁਕਸਾਨ ਦੇ ਨਾਲ-ਨਾਲ ਘਾਟ ਦੀਆਂ ਨਿਸ਼ਾਨੀਆਂ ਨੂੰ ਸਮਝਾਉਂਦੇ ਹੋਏ ਗਗਨਦੀਪ ਏਡੀਓ ਵੱਲੋਂ ਦੱਸਿਆ ਗਿਆ ਕਿ ਨਰਮੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਖਾਦਾਂ ਦੀ ਵਰਤੋਂ ਜਰੂਰ ਕਰੋ ਅਤੇ ਚੰਗੀ ਪੈਦਾਵਾਰ ਲੈਣ ਲਈ ਲਗਭਗ ਨਰਮੇ ਦੀ ਫਸਲ ਦੇ ਬਿਜਾਈ ਤੋਂ 80-90 ਦਿਨਾਂ ਦੀ ਹੋਣ ਉਪਰੰਤ 13:0:45 ਦੋ ਕਿਲੋ ਪ੍ਰਤੀ 100 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਜਰੂਰ ਕਰੋ। ਜਿਹਨਾਂ ਖੇਤਾਂ ਵਿੱਚ ਪੱਤੇ ਲਾਲ ਹੋਣ ਦੀ ਸਮੱਸਿਆ ਆਉਂਦੀ ਹੈ ਉਹਨਾਂ ਖੇਤਾਂ ਵਿੱਚ ਇਕ ਕਿਲੋ ਮੈਗਨੀਸ਼ੀਅਮ ਸਲਫੇਟ ਪ੍ਰਤੀ 100 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ । ਡਾਕਟਰ ਜਗਦੀਸ਼ ਕੁਮਾਰ ਅਰੋੜਾ ਵੱਲੋਂ ਨਰਮੇ ਦੀ ਫਸਲ ਸਲਤੇ ਵੱਖ ਵੱਖ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਦਾ ਪ੍ਰਬੰਧਨ ਕਰਨ ਲਈ ਵੱਖ ਵੱਖ ਪੈਸਟੀਸਾਈਡ ਦੀ ਸਹੀ ਮਾਤਰਾ/ਡੋਜ ਅਨੁਸਾਰ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ।
ਅੰਤ ਵਿੱਚ ਗਗਨਦੀਪ ਏਡੀਓ ਵੱਲੋਂ ਸਾਰੇ ਪਹੁੰਚੇ ਹੋਏ ਮਾਹਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਬੇਨਤੀ ਕੀਤੀ ਗਈ ਕਿ ਸਾਰੇ ਕਿਸਾਨ ਦਿੱਤੀ ਗਈ ਜਾਣਕਾਰੀ ਨੂੰ ਅਪਣਾਉਂਦੇ ਹੋਏ ਖਾਦਾਂ ਅਤੇ ਕੀਟਨਾਸ਼ਕਾਂ ਦਾ ਸਹੀ ਪ੍ਰਬੰਧਨ ਕਰਦੇ ਹੋਏ ਆਪਣੀ ਫਸਲ ਦੀ ਸੁਚੱਜੀ ਕਾਸ਼ਤ ਕਰ ਕਰਨਗੇ ਅਤੇ ਚੰਗੀ ਪੈਦਾਵਾਰ ਕਰਨ ਵਿੱਚ ਕਾਮਯਾਬ ਹੋਣਗੇ।