ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਮਿਤੀ 10-06-25 ਨੂੰ ਜ਼ਿਲ੍ਹਾ ਫਾਜ਼ਿਲਕਾ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਵਲੋਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰੇ ਦੌਰਾਨ ਰਾਸ਼ਨ ਡਿਪੂ, ਪੰਜਕੋਸੀ, ਦਾਨੇਵਾਲ ਸਤਕੋਸੀ, ਨਿਹਾਲ ਖੇਰਾ ਅਤੇ ਆਂਗਣਵਾੜੀ ਸੈਟਰ ਪੰਜਕੋਸੀ, ਦਾਨੇਵਾਲ ਸਤਕੋਸੀ ਦਾ ਦੌਰਾ ਕੀਤਾ ਗਿਆ।
ਇਸ ਦੌਰੇ ਦੇ ਆਰੰਭ ਵਿੱਚ ਰਾਸ਼ਨ ਡੀਪੂ ਪੰਜਕੋਸੀ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਇਸ ਡਿਪੂ ਤੇ ਲਾਭਪਾਤਰੀਆ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਕੁਆਲਟੀ ਠੀਕ ਨਹੀ ਸੀ ਜਿਸ ਕਰਕੇ ਮੌਕੇ ਤੇ ਮੌਜੂਦ ਅਧਿਕਾਰੀਆ ਨੂੰ ਕਣਕ ਬਦਲ ਕੇ ਨਵੀ ਕਣਕ ਭੇਜਣ ਸਬੰਧੀ ਹਦਾਈਤ ਕੀਤੀ ਗਈ ਅਤੇ ਮੌਕੇ ਤੇ ਹੀ ਕਣਕ ਨੂੰ ਬਦਲਵਾਇਆ ਗਿਆ। ਇਸ ਤੋਂ ਉਪਰੰਤ ਦਾਨੇਵਾਲਾ ਸਤਕੋਸੀ ਅਤੇ ਨਿਹਾਲ ਖੇਰਾ ਵਿਖੇ ਕਣਕ ਦੀ ਵੰਡ ਚਲ ਰਹੀ। ਇਹਨਾ ਡਿਪੂਆ ਦਾ ਰਿਕਾਰਡ ਚੈਕ ਕੀਤਾ ਗਿਆ ਅਤੇ ਮੌਕੇ ਤੇ ਮੌਜੂਦ ਲਾਭਪਾਤਰੀਆ ਨਾਲ ਗੱਲਬਾਤ ਕੀਤੀ ਗਈ। ਮੈਂਬਰ ਸਾਹਿਬਾਨ ਵਲੋਂ ਵੰਡ ਤੇ ਸੁਤੰਸ਼ਟੀ ਪ੍ਰਗਟ ਕੀਤੀ ਗਈ। ਮੈਂਬਰ ਸਾਹਿਬਾਨ ਵਲੋਂ ਮੌਕੇ ਤੇ ਮੌਜੂਦ ਅਧਿਕਾਰੀਆ ਨੂੰ ਰਾਸ਼ਨ ਡਿਪੂਆ ਤੇ ਸ਼ਿਕਾਇਤ ਬਾਕਸ ਅਤੇ ਜਾਗਰੂਕਤਾ ਬੈਨਰ ਲਗਵਾਉਣ ਲਈ ਵੀ ਹਦਾਈਤ ਕੀਤੀ ਗਈ।
ਰਾਸ਼ਨ ਡਿਪੂਆ ਦੇ ਨਿਰੀਖਣ ਉਪਰੰਤ ਆਂਗਣਵਾੜੀ ਸੈਟਰਾਂ ਦਾ ਦੌਰਾ ਕੀਤਾ ਗਿਆ। ਆਗਂਣਵਾੜੀ ਸੈਂਟਰ ਪੰਜਕੋਸੀ ਅਤੇ ਦਾਨੇਵਾਲ ਸਤਕੋਸੀ ਵਿਖੇ ਨਿਰੀਖਣ ਦੌਰਾਨ ਸੈਟਰ ਬੰਦ ਪਾਏ ਗਏ। ਮੌਕੇ ਤੇ ਮੌਜੂਦ ਅਧਿਕਾਰੀਆ ਵਲੋਂ ਦੱਸਿਆ ਗਿਆ ਕੀ ਸਟਾਫ ਦੀ ਟਰੇਨਿੰਗ ਪਿੰਡ ਕਿੱਲੀਆਵਾਲੀ ਵਿਖੇ ਲੱਗੀ ਹੋਈ ਸੀ। ਜਿਸ ਕਰਕੇ ਸੈਟਰ ਬੰਦ ਸਨ। ਆਂਗਣਵਾੜੀ ਸੈਟਰ ਕਿੱਲੀਆਵਾਲੀ ਵਿਖੇ ਜ਼ਿਲ੍ਹਾ ਪ੍ਰੋਗਰਾਮ ਅਫਸਰ, ਬੀਡੀਪੀਓ ਨਾਲ ਮੀਟਿੰਗ ਵੀ ਕੀਤੀ ਗਈ।
ਇਸ ਦੌਰੇ ਦੌਰਾਨ ਲਾਭਪਾਤਰੀਆ ਨੂੰ ਮੈਂਬਰ ਸਾਹਿਬਾਨ ਵਲੋਂ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕੀ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਰ(ਵਿਕਾਸ) ਕੋਲ ਦਰਜ ਵੀ ਕਰਵਾ ਸਕਦੇ ਹਨ। ਉਪਰੋਕਤ ਸਥਾਨਾ ਦੀ ਚੈਕਿੰਗ ਕਰਨ ਉਪਰੰਤ ਮੈਂਬਰ ਸਾਹਿਬਾਨ ਵਲੋਂ ਹਾਜ਼ਰ ਅਧਿਕਾਰੀਆ ਦਾ ਧੰਨਵਾਦ ਕਰਦੇ ਹੋਏ ਦੌਰੇ ਦੀ ਸਮਾਪਤੀ ਕੀਤੀ ਗਈ।