ਵਿਧਾਇਕ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਪਿੰਡ ਰਾਣਾ ਅਤੇ ਨਵਾ ਰਾਣਾ ਵਿੱਖੇ 7 ਲੱਖ ਦੀ ਲਾਗਤ ਨਾਲ ਪਾਈ ਗਈ ਪਾਈਪ ਲਾਈਨ ਦਾ ਉਦਘਾਟਣ ਕੀਤਾ।

ਪਿੰਡ ਰਾਣਾ ਅਤੇ ਨਵਾਂ ਰਾਣਾ ਵਿੱਖੇ ਵਿਖੇ 7 ਲੱਖ ਰੁਪਏ ਦੀ ਲਾਗਤ ਨਾਲ ਪਾਈ ਗਈ ਪਾਈਪ ਲਾਈਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਵੱਲੋਂ ਉਦਘਾਟਨ ਕੀਤਾਗਿਆ।ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪਾਈਪ ਲਾਈਨ ਪੈਣ ਨਾਲ ਗੰਦਗੀ ਦਾ ਫੈਲਾਅ ਨਹੀਂ ਹੋਵੇਗਾ ਤੇ ਆਉਣਾ-ਜਾਣਾ ਸੋਖਾ ਹੋਵੇਗਾ ਤੇ ਬਿਮਾਰੀਆਂ ਦੀ ਪੈਦਾਵਾਰ ਤੇ ਵੀ ਠਲ ਪਵੇਗੀ।
ਵਿਧਾਇਕ ਫਾਜ਼ਿਲਕਾ ਸ੍ਰੀ ਸਵਨਾ ਨੇ ਕਿਹਾ ਕਿ ਪਿੰਡਾਂ ਵਿਖੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਪਿਛਲੇ ਕਾਫੀ ਸਮੇਂ ਤੋਂ ਆ ਰਹੀ ਸੀ ਜਿਸ ਤੇ ਕਾਰਵਾਈ ਕਰਦਿਆਂ ਪਾਈਪ ਲਾਈਨ ਪਾਉਣ ਦਾ ਕਾਰਜ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਦੀ ਪੂਰਤੀ ਹੋਣ ਨਾਲ ਸੜਕਾ ਤੇ ਪਾਣੀ ਇਕਠਾ ਨਹੀਂ ਹੋਵੇਗਾ, ਕਿਸਾਨਾਂ ਦੇ ਖੇਤਾਂ ਵਿਚ ਪਾਣੀ ਨਹੀਂ ਜਾਵੇਗਾ, ਪਾਣੀ ਦੀ ਨਿਕਾਸੀ ਨਿਰਵਿਘਨ ਸੁਚਾਰੂ ਢੰਗ ਨਾਲ ਹੋ ਸਕੇਗੀ ਤੇ ਕੋਈ ਵੀ ਅਣਸੁਖਾਵੀ ਘਟਨਾ ਵੀ ਨਹੀ ਵਾਪਰੇਗੀ। ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਨਾਲ ਜਿਥੇ ਆਵਾਜਾਈ ਸੁਖਾਲੀ ਹੋਵੇਗੀ ਉਥੇ ਪਾਣੀ ਖੜਾ ਨਹੀਂ ਹੋਵੇਗਾ ।


ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾ ਵਿਖੇ ਬੁਨਿਆਦੀ ਸਹੂਲਤਾਂ ਹਰ ਹੀਲੇ ਮੁਹੱਈਆ ਕਰਵਾਉਣ ਲਈ ਲਗਾਤਾਰ ਪਹਿਲਕਦਮੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਪੱਖੀ ਵਿਕਾਸ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਪੰਚ, ਪੰਚ ਤੇ ਮੋਹਤਵਾਰਾਂ ਤੋਂ ਪਿੰਡਾਂ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਤੇ ਮੰਗਾਂ ਦੀ ਡਿਮਾਂਡ ਮੰਗੀ ਜਾ ਰਹੀ ਹੈ, ਪਿੰਡਾਂ ਵਿਚ ਜੋ ਕੰਮ ਹੋਣ ਵਾਲੇ ਹਨ ਉਹ ਸੋ ਫੀਸਦੀ ਮੁਕੰਮਲ ਕਰਨ ਵਿਚ ਪੰਜਾਬ ਸਰਕਾਰ ਵਚਨਬਧ ਹੈ।ਇਸ ਮੌਕੇ ਬਲਾਕ ਪ੍ਰਧਾਨ ਕਰਨ ਕੰਬੋਜ, ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਸੁਰਿੰਦਰ ਕੰਬੋਜ, ਪਿੰਡ ਰਾਣਾ ਦੇ ਸਰਪੰਚ ਰਾਜੇਸ਼ ਬੱਬਰ, ਪਿੰਡ ਨਵਾਂ ਰਾਣਾ ਦੇ ਸਰਪੰਚ ਗੁਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *