ਸ੍ਰੀ ਅੰਮ੍ਰਿਤਸਰ : ਯੂਐੱਸਏ ਦੇ ਜਾਰਜੀਆ ਸੂਬੇ ਅੰਦਰ ਪਹਿਲਾ ਸਿੱਖ ਕਾਂਗਰਸਮੈਨ ਚੁਣੇ ਜਾਣ ’ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ. ਜੋਤ ਸਿੰਘ ਨੂੰ ਵਧਾਈ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂਐੱਸਏ ਦੇ ਜਾਰਜੀਆ ਸੂਬੇ ਅੰਦਰ ਪਹਿਲਾ ਸਿੱਖ ਕਾਂਗਰਸਮੈਨ ਚੁਣੇ ਜਾਣ ਉੱਤੇ ਸ. ਜ੍ਯੋਤ ਸਿੰਘ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਸਿੱਖ ਆਪਣੀ ਲਿਆਕਤ ਅਤੇ ਲੋਕਾਂ ਵਿੱਚ ਭਰੋਸੇ ਦੇ ਸਦਕਾ ਪੂਰੀ ਦੁਨੀਆ ਅੰਦਰ ਆਪਣੀ ਵਿਲੱਖਣ ਪਛਾਣ ਕਾਇਮ ਰੱਖਦਿਆਂ ਥਾਂ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸ. ਜ੍ਯੋਤ ਸਿੰਘ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਮਿਹਨਤ ਸਦਕਾ ਚੰਗਾ ਰੁਤਬਾ ਹਾਸਲ ਕੀਤਾ ਹੈ।


ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਾਰਜੀਆ ਤੋਂ ਕਾਂਗਰਸਮੈਨ ਸ. ਜ੍ਯੋਤ ਸਿੰਘ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਦਾ ਸੱਦਾ ਦਿੱਤਾ।

Leave a Reply

Your email address will not be published. Required fields are marked *