ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਹੀਰਾ ਵਾਲੀ ਵਿਖੇ 9 ਲੱਖ ਦੀ ਲਾਗਤ ਨਾਲ ਨਵੀਂ ਬਣੀ ਗਲੀ ਦਾ ਕੀਤਾ ਉਦਘਾਟਨ

ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਹੀਰਾ ਵਾਲੀ ਵਿਖੇ 9 ਲੱਖ ਦੀ ਲਾਗਤ ਨਾਲ ਨਵੀਂ ਬਣੀ ਗਲੀ ਦਾ ਉਦਘਾਟਨ ਕੀਤਾ!
ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ. ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਕਾਫੀ ਲੰਮੇ ਸਮੇਂ ਤੋਂ ਮੰਗ ਸੀ ਕਿ ਉਨਾਂ ਦੇ ਪਿੰਡ ਦੀ ਇਹ ਗਲੀ ਨੂੰ ਨਵਾਂ ਬਣਾਇਆ ਜਾਵੇ ਕਿਉਂਕਿ ਪਹਿਲਾ ਜੋ ਗਲੀ ਸੀ ਉਹ ਕਾਫੀ ਖਰਾਬ ਹਾਲਤ ਵਿੱਚ ਸੀ ਤੇ ਬਾਰਿਸ਼ਾਂ ਦੇ ਸਮੇਂ ਵਿੱਚ ਇੱਥੇ ਰਾਹੀਗਰਾ ਨੂੰ ਲੰਘਣ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਸ ਨਵੀਂ ਬਣਾਈ ਗਈ ਗਲੀ ਨਾਲ ਪਿੰਡ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਇਆ ਹੈ।


ਉਹਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾ ਰਹੀ ਹੈ।  ਪਿੰਡਾਂ ਦੇ ਸਾਰੇ ਵਿਕਾਸ ਕਾਰਜ ਬਿਨਾਂ ਪਾਰਟੀ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਹਨ ਤੇ ਅਗਾਹ ਵੀ ਇਸ ਤਰ੍ਹਾਂ ਦੇ ਵਿਕਾਸ ਕਾਰਜ ਜਾਰੀ ਰਹਿਣਗੇ!
ਇਸ ਮੌਕੇ ਬਲਾਕ ਪ੍ਰਧਾਨ ਧਰਮਵੀਰ, ਸਰਪੰਚ ਵਿਨੋਦ ਕੁਮਾਰ, ਸਰਪੰਚ ਹਰਮੰਦਰ ਬਰਾੜ, ਸੁਰਿੰਦਰ ਕੁਮਾਰ ਅਤੇ ਸੁਮੀਤ ਨੈਣ ਆਦਿ ਹਾਜ਼ਰ ਸਨ!

Leave a Reply

Your email address will not be published. Required fields are marked *