ਭਾਰਤ ਸਰਕਾਰ ਵਲੋਂ ਜਨਗਣਨਾ–2027 ਦੇ ਦੂਜੇ ਪੜਾਅ ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋ 30 ਨਵੰਬਰ 2026 ਤੱਕ ਚਲਾਈ ਜਾਵੇਗੀ। ਇਸ ਦੌਰਾਨ ਨਾਗਰਿਕਾਂ ਨੂੰ ਆਪਣੇ ਪਰਿਵਾਰ ਅਤੇ ਘਰ ਸਬੰਧੀ ਵੇਰਵੇ ਖੁਦ https://se.census.gov.in/ ਤੇ ਭਰਨ ਦੀ ਸਹੂਲਤ ਦਿੱਤੀ ਜਾਵੇਗੀ।
ਇਸ ਉਪਰੰਤ 1 ਦੰਸਬਰ 2026 ਤੋ 4 ਜਨਵਰੀ 2027 ਤੱਕ ਜਨਗਣਨਾ ਦਾ ਕੰਮ ਕੀਤਾ ਜਾਵੇਗਾ।
ਇਸ ਸਬੰਧੀ ਫਾਜ਼ਿਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜਨਗਣਨਾ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ । ਉਨ੍ਹਾਂ ਦੱਸਿਆ ਕਿ ਇਸ ਸਹੂਲਤ ਨਾਲ ਲੋਕਾਂ ਨੂੰ ਆਪਣੀ ਜਾਣਕਾਰੀ ਖੁਦ ਦਰਜ ਕਰਨ ਦਾ ਮੌਕਾ ਮਿਲੇਗਾ! ਸਵੈ-ਗਣਨਾ ਤਹਿਤ ਜ਼ਿਲ੍ਹੇ ਦੇ ਨਾਗਰਿਕ 16 ਨਵੰਬਰ ਤੋਂ 30 ਨਵੰਬਰ 2026 ਤੱਕ ਆਪਣੇ ਵੇਰਵੇ ਖੁਦ ਭਰ ਸਕਣਗੇ।
ਉਹਨਾਂ ਅੱਗੇ ਦੱਸਿਆ ਕਿ ਜਨਗਣਨਾ ਦੇ ਪਹਿਲੇ ਪੜਾਅ ਤਹਿਤ ਬੀਐਲਓਜ਼ ਵੱਲੋਂ ਘਰ ਘਰ ਜਾ ਕੇ ਸਰਵੇ ਕੀਤਾ ਗਿਆ ਸੀ ਤੇ ਹੁਣ ਦੂਸਰੇ ਪੜਾਅ ਤਹਿਤ ਸਵੈ ਗਣਨਾ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਇਸ ਤਹਿਤ ਜਿਲ੍ਹਾ ਵਾਸੀ ਖੁਦ ਆਪਣੀ ਜਾਣਕਾਰੀ ਪੋਰਟਲ https://se.census.gov.in/ ਵਿੱਚ ਭਰ ਸਕਣਗੇ!
ਸਾਰੇ ਨਾਗਰਿਕਾਂ ਲਈ ਆਨਲਾਈਨ ਪੋਰਟਲ ਰਾਹੀਂ ਸਵੈ-ਗਣਨਾ ਕਰਨ ਦੀ ਸਹੂਲਤ ਹੈ! ਸੋ ਜ਼ਿਲ੍ਹਾ ਵਾਸੀ ਸਹੀ ਅਤੇ ਪੂਰੀ ਜਾਣਕਾਰੀ ਹੀ ਦੇਣ।ਇਸ ਤੋਂ ਬਾਅਦ ਖੇਤਰੀ ਦੌਰੇ ਦੌਰਾਨ ਡਾਟਾ ਦੀ ਜਾਂਚ ਕੀਤੀ ਜਾਵੇਗੀ।
ਇਸ ਤੋਂ ਬਾਅਦ ਆਬਾਦੀ ਦੀ ਗਣਨਾ
1 ਦਸੰਬਰ, 2026 ਤੋਂ 4 ਜਨਵਰੀ 2027 ਤੱਕ
30 ਦਿਨਾਂ ਦੀ ਮਿਆਦ ਵਿੱਚ ਗਿਣਤੀਕਾਰ ਘਰ-ਘਰ ਜਾ ਕੇ ਘਰਾਂ, ਪਰਿਵਾਰਾਂ ਅਤੇ ਵਿਅਕਤੀਆਂ ਸੰਬੰਧੀ ਜਾਣਕਾਰੀ ਇਕੱਠੀ ਕਰਨਗੇ।
‘ਜਿਨ੍ਹਾਂ ਨੇ ਸਵੈ-ਗਣਨਾ ਕੀਤੀ ਹੈ, ਉਸ ਦੀ ਆਈ.ਡੀ. ਲੈ ਕੇ ਡਾਟਾ ਦੀ ਪੁਸ਼ਟੀ ਕਰਨਗੇ। ਸਵੈ-ਗਣਨਾ ਦੌਰਾਨ ਜੇਕਰ ਕੋਈ ਜਾਣਕਾਰੀ ਦਰਜ ਕਰਨ ਤੋਂ ਰਹਿ ਗਿਆ ਹੋਵੇ, ਤਾਂ ਤੁਸੀਂ ਘਰ-ਘਰ ਗਣਨਾ ਦੌਰਾਨ ਆਪਣਾ ਡਾਟਾ ਦਰਜ ਕਰਵਾ ਸਕਦੇ ਹੋ।