ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਸਕੀਮ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਾਜ਼ਿਲਕਾ ਸ੍ਰੀ. ਜਗਵਿੰਦਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।
ਮੀਟਿੰਗ ਵਿੱਚ ਸਾਲ 2020-21 (39 ਪਿੰਡ), 2021-22( 60 ਪਿੰਡ), ਅਤੇ 2022-23 (43 ਪਿੰਡਾਂ) ਦੌਰਾਨ ਚੁਣੇ ਹੋਏ ਪਿੰਡਾਂ ਦੇ ਡਿਜੀਟਲ ਸਰਵੇ ਕਰਵਾਉਣ ਉਪਰੰਤ ਵਿਲੇਜ਼ ਡਿਵੈਲਪਮੈਂਟ ਪਲਾਨ ਤਿਆਰ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਇਹ ਸਰਵੇ 15 ਜੁਲਾਈ 2026 ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ।