ਮੈਡਮ ਖੁਸ਼ਬੂ ਸਾਵਣ ਸੁੱਖਾਂ ਵੱਲੋਂ ਫਾਜ਼ਿਲਕਾ ਹਲਕੇ ਦੇ ਵੱਖ-ਵੱਖ ਪਿੰਡਾਂ ‘ਚ ਰਾਸ਼ਨ ਕਿੱਟਾਂ ਦੀ ਵੰਡ

ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਲੋਕ-ਪੱਖੀ ਸਕੀਮਾਂ ਤਹਿਤ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ ਪਤਨੀ ਅਤੇ ਖੁਸ਼ੀ ਫਾਊਂਡੇਸ਼ਨ ਦੀ ਚੇਅਰਪਰਸਨ ਮੈਡਮ ਖੁਸ਼ਬੂ ਸਾਵਣ ਸੁੱਖਾਂ ਵੱਲੋਂ ਫਾਜਿਲਕਾ ਹਲਕੇ ਦੇ ਵੱਖ-ਵੱਖ ਪਿੰਡਾਂ ‘ਚ ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ।ਮੈਡਮ ਖੁਸ਼ਬੂ ਸਾਵਣ ਸੁੱਖਾਂ ਵੱਲੋਂ ਪਿੰਡ ਸਾਬੂਆਣਾ, ਸਤੀਰ ਵਾਲਾ, ਮੁਰਾਦ ਵਾਲਾ, ਜੋਡਕੀ ਕੰਕਰ ਅਤੇ ਚੁਆੜਿਆਂ ਵਾਲੀ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਭੇਂਟ ਕੀਤੀਆਂ ਗਈਆਂ।

ਇਸ ਮੌਕੇ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਕੋਈ ਵੀ ਲੋੜਵੰਦ ਪਰਿਵਾਰ ਰਾਸ਼ਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਰਾਸ਼ਨ ਕਿੱਟਾਂ ਵਿੱਚ ਸ਼ਾਮਲ ਰੋਜ਼ਾਨਾ ਵਰਤੋਂ ਦੀਆਂ ਉੱਚ-ਗੁਣਵੱਤਾ ਵਸਤੂਆਂ ਸਰਕਾਰ ਵੱਲੋਂ ਭੇਜੀ ਗਈ ਇਸ ਵਿਸ਼ੇਸ਼ ਰਾਸ਼ਨ ਕਿੱਟ ਵਿੱਚ ਗਰੀਬ ਪਰਿਵਾਰਾਂ ਦੀ ਰੋਜ਼ਾਨਾ ਰਸੋਈ ਦੀ ਵਰਤੋਂ ਵਾਲੀਆਂ ਮਿਆਰੀ ਵਸਤੂਆਂ ਸ਼ਾਮਲ ਹਨ ਉਨ੍ਹਾਂ ਅੱਗੇ ਕਿਹਾ ਕਿ ਖੁਸ਼ੀ ਫਾਊਂਡੇਸ਼ਨ ਲਗਾਤਾਰ ਸਮਾਜ ਸੇਵਾ ਦੇ ਕਾਰਜਾਂ ‘ਚ ਮੋਹਰੀ ਰਹਿ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਮੈਡਮ ਖੁਸ਼ਬੂ ਸਾਵਣ ਸੁੱਖਾਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਤੇ ਸਾਬੂਆਣਾ ਸਰਪੰਚ ਸੰਜੇ ਦਾਮੂ ਅਸ਼ਵਨੀ ਕੁਮਾਰ ਸਤੀਰਾ ਵਾਲਾ  ਤੋਂ ਬੰਟੀ ਸਰਪੰਚ ਮੁਰਾਦ ਵਾਲਾ ਸਰਪੰਚ ਮਦਨ ਲਾਲ ਭੀਮ ਸੈਨ ਵਾਰਡ ਇੰਚਾਰਜ ਦੀਪਕ ਸ਼ਰਮਾ ਵਿਜੈ ਨਾਗਪਾਲ , ਸਰਪੰਚ ਚੁਾੜਿਆਂ ਵਾਲੀ ਮਹਿੰਦਰ ਕੁਮਾਰ ਮੈਂਬਰ ਪਰਮਜੀਤ ਕੌਰ ਤੁਲਸੀ ਰਾਮ ਜੌੜਕੀ ਕੰਕਰ ਸਰਪੰਚ ਜਗਦੀਸ਼ ਕੁਮਾਰ ਮੈਂਬਰ ਰਾਮਦੇਵ ਮੈਂਬਰ ਇਕਬਰ ਕੌਰ ਤੁਰਕਾ ਵਾਲੀ ਸਰਪੰਚ ਖੁਸ਼ਹਾਲ ਚੰਦ ਵਾਰਡ ਇਨਚਾਰਜ ਸ਼ੇਖਰ ਬਲਾਕ ਪ੍ਰਧਾਨ ਯੋਗੇਸ਼ ਸ਼ਰਮਾ ਬਲਾਕ ਪ੍ਰਧਾਨ ਸੋਨੀਆ ਵੋਮੈਨ ਵਿੰਗ ਹਰੀਸ਼ ਠੁਕਰ ਮੌਜੂਦ ਸੀ

Leave a Reply

Your email address will not be published. Required fields are marked *