ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ ਪਤਨੀ ਅਤੇ ਖੁਸ਼ੀ ਫਾਊਂਡੇਸ਼ਨ ਦੀ ਚੇਅਰਪਰਸਨ ਮੈਡਮ ਖੁਸ਼ਬੂ ਸਵਨਾ ਵੱਲੋਂ ਫਾਜ਼ਿਲਕਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਖੇ ਕੀਤੀ ਰਾਸ਼ਨ ਕਿੱਟਾਂ ਦੀ ਵੰਡ ਕੀਤੀ । ਮੈਡਮ ਖੁਸ਼ਬੂ ਸਾਵਨ ਸੁਖਾ ਸਵਣਾ ਵੱਲੋਂ ਪਿੰਡ ਬਨਵਾਲਾ ਹਨੁਮਤਾ, ਹੀਰਾ ਵਾਲੀ, ਨਵਾਂ ਮੂੰਬੇ ਕੇ, ਆਵਾ, ਵੱਡਾ ਮੁੰਬੇ ਕੇ, ਛੋਟੀ ਓਡੀਆਂ ,ਕੇਰੀਆਂ ,ਚਾਨਣ ਵਾਲਾ ਵਿਖੇ ਰਾਸ਼ਨ ਕਿੱਟਾਂ ਦੀ ਵੰਡ ਕੀਤੀ ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਤਹਿਤ ਕੀਤੀ ਗਈ ਇਸ ਵੰਡ ਦੌਰਾਨ ਦਾਲਾਂ, ਚੌਲ, ਆਟਾ, ਤੇਲ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਵਾਲੀਆਂ ਕਿੱਟ ਲਾਭਪਾਤਰੀਆਂ ਨੂੰ ਸੌਂਪੀਆਂ ਗਈਆਂ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਕਿਸੇ ਵੀ ਗਰੀਬ ਅਤੇ ਲੋੜਵੰਦ ਪਰਿਵਾਰ ਨੂੰ ਭੁੱਖਾ ਨਾ ਸੌਣ ਦੇਣਾ ਹੈ। ਸਰਕਾਰ ਵੱਲੋਂ ਭੇਜੀ ਜਾ ਰਹੀ ਮਦ ਸਿੱਧੇ ਤੌਰ ‘ਤੇ ਹੱਕਦਾਰਾਂ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਤੁਰੰਤ ਰਾਹਤ ਮਿਲ ਸਕੇ। ਰਾਸ਼ਨ ਕਿੱਟਾਂ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਦ ਉਨ੍ਹਾਂ ਲਈ ਵੱਡੀ ਰਾਹਤ ਬਣੀ ਹੈ।
ਇਸ ਮੌਕੇ ਤੇ ਸਰਪੰਚ ਅਮਨਦੀਪ ਸਿੰਘ ਹੀਰਾ ਵਾਲੀ ਵਿਨੋਦ ਕੁਮਾਰ ਮੇਲਪਾਲ ਬਲਾਕ ਪ੍ਰਧਾਨ ਸੋਸ਼ਲ ਮੀਡੀਆ ਆਵਾ ਪਿੰਡ ਰਾਜ ਕੁਮਾਰ ਨਾਵਾ ਮੁੰਬੇ ਕੇ ਰਜਿੰਦਰ ਕੁਮਾਰ ਵੱਡਾ ਮੰਬੇ ਕੇ ਦਰਸ਼ਨ ਸਿੰਘ, ਸਰਪੰਚ ਛੋਟੀ ਉਡੀਆਂ ਗੁਰਸੇਵਕ ਸਿੰਘ ਮੈਂਬਰ ਸੰਦੀਪ ਕੌਰ ਮਨਪ੍ਰੀਤ ਕੌਰ ਇੰਦਰ ਮੋਹਨ ਰਾਮੇਸ਼ ਸਿੰਘ ਉਡੀਆਂ ਅਮਨ ਚੰਦ ਮੈਂਬਰ ਸੁਨੀਤਾ ਰਾਣੀ ਸੁਮਨ ਰਾਣੀ ਦਲੀਪ ਸਿੰਘ ਛਿੰਦਰ ਕੌਰ ਸਰਪੰਚ ਕੇਰੀਆਂ ਰਾਕੇਸ਼ ਦਾਹੀਆ ਮੈਂਬਰ ਸਰੋਜ਼ ਰਾਣੀ ਚਾਨਣ ਵਾਲਾ ਮਨੀਸ਼ ਕੁਮਾਰ ਮੈਂਬਰ ਪ੍ਰੇਮ ਸਿੰਘ ਵਾਰਡ ਇਨਚਾਰਜ ਬਿੱਟੂ ਸੇਤੀਆ ਬਬਲੀ ਰਵਾੜੀਆ ਹਿਮਾਂਸ਼ੂ ਸੋਣੀਆ ਬਲਾਕ ਪ੍ਰਧਾਨ ਵੋਮੈਨ ਵਿੰਗ,ਵਿਜੈ ਨਾਗਪਾਲ ਹਰੀਸ਼ ਠਾਕੁਰ ਮੌਜੂਦ ਸੀ