ਬੀਬੀਐਮਬੀ ਟਾਊਨਸ਼ਿਪ ਵਿਚ ਸੁਰੱਖਿਆ ਵਿਵਸਥਾ ਚੌਕਸ ਕਰਨ ਦੇ ਨਿਰਦੇਸ਼

ਤਲਵਾੜਾ

ਭਾਖੜਾ ਬਿਆਸ ਪ੍ਰਬੰਧ ਬੋਰਡ ਤਲਵਾੜਾ ਦੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਦੱਸਿਆ ਹੈ ਕਿ ਬੀਬੀਐਮਬੀ ਸੁਰੱਖਿਆ ਦਸਤੇ ਨੂੰ ਕਿਹਾ ਗਿਆ ਹੈ ਕਿ ਟਾਊਨਸ਼ਿਪ ਵਿਚ ਰਾਤ ਸਮੇਂ ਵਿਸੇਸ਼ ਤੌਰ ਤੇ ਗਸਤ ਵਧਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਗੈਰ ਸਮਾਜਿਕ ਤੱਤਾਂ ਦੀਆਂ ਗਤੀਵਿਧੀਆਂ ਅਤੇ ਚੋਰੀ ਦੀ ਕਿਸੇ ਵੀ ਸੰਭਾਵਿਤ ਘਟਨਾ ਨੂੰ ਰੋਕਣ ਲਈ ਇਹ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਿਨ੍ਹਾਂ ਸਥਾਨਕ ਪੁਲਿਸ ਤੋਂ ਵੀ ਇਸ ਲਈ ਸਹਿਯੋਗ ਮੰਗਿਆ ਗਿਆ ਹੈ।

ਜਿਕਰਯੋਗ ਹੈ ਕਿ ਸੁਰੱਖਿਆ ਦਸਤੇ ਵੱਲੋਂ ਪਹਿਲਾਂ ਵੀ ਰਾਤ ਸਮੇਂ ਬੀਬੀਐਮਬੀ ਟਾਉਨਸ਼ਿਪ ਵਿਚ ਚੌਕਸੀ ਰੱਖੀ ਜਾ ਰਹੀ ਹੈ ਅਤੇ ਸਥਾਨਕ ਪੁਲਿਸ ਵੱਲੋਂ ਵੀ ਇੱਥੇ ਗਸਤ ਕੀਤੀ ਜਾਂਦੀ ਹੈ ਪਰ ਹੁਣ ਇਸ ਨੂੰ ਹੋਰ ਵਧਾਇਆ ਜਾਵੇਗਾ। 

Leave a Reply

Your email address will not be published. Required fields are marked *