ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਔਨਲਾਈਨ ਮਾਧਿਅਮ ਨਾਲ ਪੂਰੇ ਪੰਜਾਬ ਵਿਚ ਕਰਵਾਈ ਸ਼ੁਰੂਆਤ।

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਅੱਜ ਖੁਦ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸੰਗਰੂਰ ਦੇ ਧੂਰੀ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦੇ ਸ਼ੁਰੂਆਤ ਕਾਰਜ ਵਿੱਚ ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਵੀਡੀਓ ਕਾਨਫਰਸਿੰਗ (ਆਨਲਾਈਨ ਮਾਧਿਆਮ) ਰਾਹੀਂ ਜੁੜੇ।
ਇਸੇ ਤਹਿਤ ਹੀ ਅੱਜ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਫਾਜ਼ਿਲਕਾ ਦੇ  ਸਿਟੀ ਗਾਰਡਨ ਪੈਲੇਸ ਵਿਖੇ ਹਲਕੇ ਦੀਆਂ ਮਹਿਲਾਵਾਂ ਲਈ ਰੱਖੇ ਪ੍ਰੋਗਰਾਮ ਦੌਰਾਨ ਹਲਕੇ ਦੀਆਂ ਹਜ਼ਾਰਾਂ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਯੋਜਨਾ ਦੇ ਤਹਿਤ ਮਾਵਾਂ-ਭੈਣਾਂ ਦੇ ਖਾਤਿਆਂ ‘ਚ 3 ਮਹੀਨਿਆਂ ਦੇ ਪੈਸੇ ਆਉਣੇ ਸ਼ੁਰੂ ਹੋ ਗਏ ਹਨ ਜੋ ਕਿ ਜਨਰਲ ਵਰਗ ਦੀਆਂ ਮਹਿਲਾਵਾਂ ਦੇ 3 ਹਜ਼ਾਰ ਅਤੇ ਐੱਸ.ਸੀ. ਵਰਗ ਨਾਲ ਸਬੰਧਿਤ ਮਹਿਲਾਵਾਂ ਦੇ 45 ਹਜ਼ਾਰ ਰੁਪਏ ਬਣਦੇ ਹਨ ।
ਉਨ੍ਹਾਂ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜੋ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ ਤੇ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਲਈ ਵੀ ਫੰਡਾਂ ਦੀ ਝੜੀ ਲਗਾ ਦਿੱਤੀ ਗਈ ਹੈ ।
ਇਸ ਮੌਕੇ ਵਿਧਾਇਕ ਦੇ ਪਿਤਾ ਸ. ਖਜਾਨ ਸਿੰਘ, ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ, ਮਹਿਲਾ ਵਿੰਗ ਦੇ ਜਿਲ੍ਹਾ ਪ੍ਰਧਾਨ ਅਲਕਾ ਜੁਨੇਜਾ, ਹਲਕਾ ਪ੍ਰਧਾਨ ਮੰਜੂ ਸੇਤੀਆ, ਕੌਂਸਲਰ ਸੋਮਾ ਰਾਣੀ, ਕੌਂਸਲਰ ਮੋਨਿਕਾ, ਕੌਂਸਲਰ ਰੂਪਾ ਰਾਣੀ, ਕੌਂਸਲਰ ਸੁਨੀਲ ਮੈਨੀ, ਅਨਿਲ ਸੇਠੀ, ਡਾ. ਰਮੇਸ਼ ਵਰਮਾ, ਬਲਾਕ ਪ੍ਰਧਾਨ ਸ਼ਿਵ ਜਜੋਰੀਆ, ਸੰਦੀਪ ਚਲਾਣਾ, ਕ੍ਰਿਸ਼ਨ ਕੰਬੋਜ, ਦਲੀਪ ਸਹਾਰਨ, ਕਰਨੈਲ ਸਿੰਘ, ਡਾ. ਅੰਗਰੇਜ ਸਿੰਘ, ਸਵਰਨ ਸਿੰਘ, ਡਾ. ਰਾਜ ਸਿੰਘ, ਭਜਨ ਕੰਬੋਜ, ਅਮਰੀਕ ਸਿੰਘ, ਗੁਰਪਾਲ ਸਿੰਘ, ਧਰਮਵੀਰ, ਕ੍ਰਿਸ਼ਨ ਬੈਨੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਰਪੰਚ, ਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਵਾਰਡ ਇੰਚਾਰਜ ਅਤੇ ਸੀਨੀਅਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ ।

Leave a Reply

Your email address will not be published. Required fields are marked *