ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ ਅਧੀਨ ਅਤੇ ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਐਸ. ਡੀ. ਐਮ ਅਬੋਹਰ ਸ਼੍ਰੀ ਕ੍ਰਿਪਾਲ ਵੀਰ ਸਿੰਘ ਦੀ ਰਹਿਨੁਮਾਈ ਤਹਿਤ ਈਆਰਓ 081-ਅਬੋਹਰ ਦੇ ਦਿਸ਼ਾ–ਨਿਰਦੇਸ਼ਾਂ ਹੇਠ ਹਲਕਾ ਅਬੋਹਰ ਦੇ ਸਵੀਪ ਨੋਡਲ ਸ਼੍ਰੀ ਅਜੇ ਛਾਬੜਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਮਾਂ ਸਰਸਵਤੀ ਕਾਲਜ ਅਬੋਹਰ ਵਿਖੇ ਪ੍ਰਿੰਸੀਪਲ ਸ਼੍ਰੀ ਭੁਵਨੇਸ਼ ਦੇ ਸਹਿਯੋਗ ਨਾਲ ਐਸ. ਆਈ. ਆਰ. 2026 ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।
ਇਸ ਤਹਿਤ ਕਾਲਜ ਦੇ ਵਿਦਿਆਰਥੀਆਂ ਨੂੰ ਚੋਣ ਕਮਿਸ਼ਨ ਦੁਆਰਾ ਕੀਤੀ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਨਾਲ ਹੀ ਉਨ੍ਹਾਂ ਨੂੰ ਇਸ ਸਬੰਧੀ ਫੀਲਡ ਵਿੱਚ ਕੰਮ ਕਰ ਰਹੇ ਬੀ.ਐਲ.ਓ. ਨੂੰ ਪੂਰਨ ਸਹਿਯੋਗ ਕਰਨ ਦੀ ਪ੍ਰੇਰਿਤ ਕੀਤਾ ਗਿਆ।ਇਸੇ ਤਰ੍ਹਾਂ ਸੀਡ ਫਾਰਮ ਪੱਕਾ ਦੇ ਬੂਥ ਨੰਬਰ 3 ਅਤੇ 4 ਵਿਖੇ ਸੁਪਰਵਾਈਜ਼ਰ ਅਤੇ ਸਮੂਹ ਬੀ. ਐਲ. ਓਜ਼. ਦੀ ਹਾਜ਼ਰੀ ਵਿੱਚ ਪਿੰਡ ਵਾਸੀਆਂ ਨੂੰ ਐਸ. ਆਈ. ਆਰ. 2026 ਬਾਰੇ ਜਾਗਰੂਕ ਕੀਤਾ ਅਤੇ ਇਸ ਕਾਰਜ ਨੂੰ ਪੂਰਾ ਕਰਨ ਵਿੱਚ ਪ੍ਰਸ਼ਾਸਨ ਦੀ ਮੱਦਦ ਦੀ ਅਪੀਲ ਕੀਤੀ ਗਈ ਤਾਂ ਜੋ ਸਾਫ਼ ਸੁਥਰੀ ਵੋਟਰ ਸੂਚੀ ਤਿਆਰ ਹੋ ਸਕੇ। ਮੌਕੇ ਤੇ ਮੌਜੂਦ ਪਿੰਡ ਵਾਸੀਆਂ ਨੂੰ ਬੀ ਐਲ ਓ ਦੀ ਸਹਾਇਤਾ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਆਲੇ ਦੁਆਲੇ ਵਿੱਚ ਐਸ. ਆਈ. ਆਰ. 2026 ਦੇ ਸਬੰਧ ਵਿੱਚ ਚੱਲ ਰਹੇ ਭਰਮ–ਭੁਲੇਖੇ ਦੂਰ ਕਰਨ ਲਈ ਅੱਗੇ ਆਉਣ ਦਾ ਆਹਵਾਨ ਵੀ ਕੀਤਾ ਗਿਆ।
ਇਥੇ ਇਹ ਜ਼ਿਕਰਯੋਗ ਹੈ ਕਿ ਐਸ. ਆਈ. ਆਰ. 2026 ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਮਾਨਯੋਗ ਐੱਸ ਡੀ ਐਮ ਅਬੋਹਰ ਵੱਲੋਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਦੇ ਹੋਏ ਆਪਣਾ ਬਣਦਾ ਯੋਗਾਦਾਨ ਪਾਉਣ ਦਾ ਸੰਦੇਸ਼ ਵੀ ਦਿੱਤਾ ਗਿਆ ਹੈ ਅਤੇ ਚੰਗੀ ਸਾਫ–ਸੁਥਰੀ ਵੋਟਰ ਸੂਚੀ ਤਿਆਰ ਕਰਨ ਵਿੱਚ ਭਰਪੂਰ ਸਹਿਯੋਗ ਦੀ ਅਪੀਲ ਕੀਤੀ।