ਖੇਤੀਬਾੜੀ ਵਿਭਾਗ ਨਾਲ ਸਬੰਧਤ ਸਕੀਮਾਂ ਦਾ ਲਾਭ ਲੈਣ ਲਈ ਹਰ ਕਿਸਾਨ ਨੂੰ ਫਾਰਮਰ ਆਈ.ਡੀ ਬਣਵਾਉਣੀ ਜਰੂਰੀ : ਡਿਪਟੀ ਕਮਿਸ਼ਨਰ

ਐਗਰੀਸਟੈਕ ਸਕੀਮ ਅਧੀਨ ਕਿਸਾਨਾਂ ਦੀਆਂ ਆਈ.ਡੀਜ ਬਣਾਉਣ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਭਵਿੱਖ ਵਿੱਚ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਹਰ ਕਿਸਾਨ ਨੂੰ ਆਈ.ਡੀ ਬਣਵਾਉਣੀ ਜਰੂਰੀ ਹੈ ਤਾਂ ਜੋ ਉਹ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਹੋਰ ਖੇਤੀਬਾੜੀ ਨਾਲ ਸੰਬੰਧਤ ਸਰਕਾਰੀ ਸਹੂਲਤਾਂ ਦਾ ਲਾਭ ਲੈ ਸਕਣ।
ਇਹ ਹਦਾਇਤਾਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ
ਖੇਤੀਬਾੜੀ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਐਗਰੀਸਟੈਕ ਸਕੀਮ ਦਾ ਰੀਵਿਊ ਮੀਟਿੰਗ ਦੌਰਾਨ ਦਿੱਤੀਆਂ।

ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਕਿਸਾਨ ਆਈ.ਡੀਜ ਬਣਾਉਣ ਲਈ ਪ੍ਰੇਰਿਤ ਕਰਨ ਕਿ ਕਿਸਾਨ ਆਈ.ਡੀਜ ਮੁਫਤ ਬਣਾਈਆਂ ਜਾ ਰਹੀਆਂ ਹਨ।

ਉਹਨਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਰਜਿਸਟ੍ਰੇਸ਼ਨ ਖੇਤੀਬਾੜੀ ਵਿਭਾਗ ਦੇ ਦਫਤਰ ਜਾਂ ਕਿਸੇ ਵੀ ਨੇੜੇ ਦੇ ਸੀ. ਐਸ.ਸੀ ਸੈਟਰ ਤੇ ਜਾ ਕੇ ਕਰਵਾਉਣ ਤਾਂ ਜੋ ਖੇਤੀਬਾੜੀ ਨਾਲ ਸੰਬੰਧਤ ਸਰਕਾਰੀ ਸਕੀਮਾਂ ਦਾ ਭਵਿੱਖ ਵਿੱਚ ਲਾਭ ਲਿਆ ਜਾ ਸਕੇ। ਕਿਸਾਨ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਆਪਣਾ ਆਧਾਰ ਕਾਰਡ, ਅਧਾਰ ਕਾਰਡ ਨਾਲ ਲਿੰਕ ਮੋਬਾਇਲ ਅਤੇ ਜਮਾਬੰਦੀ ਨਾਲ ਲੈ ਕੇ ਜਾਣ ਤਾਂ ਜੋ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਮੌਕੇ ਤੇ ਪੂਰੀ ਕੀਤੀ ਜਾ ਸਕੇ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ ਜਗਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਭਗ 38 ਹਜਾਰ ਕਿਸਾਨਾਂ ਦੀਆਂ ਆਈ.ਡੀਜ ਬਣਾਈਆਂ ਜਾਣੀਆਂ ਹਨ ਜਿਸ ਵਿੱਚੋਂ ਹੁਣ ਤੱਕ ਲੱਗਭਗ 6ਹਜਾਰ 900 ਕਿਸਾਨ ਆਪਣੀਆਂ ਆਈ.ਡੀਜ ਬਣਵਾ ਚੁੱਕੇ ਹਨ। ਕਿਸਾਨਾਂ ਦੀਆਂ ਆਈ.ਡੀਜ ਬਣਾਉਣ ਲਈ ਵਿਭਾਗ ਵਲੋਂ ਰੋਜਾਨਾ ਪਿੰਡ ਪੱਧਰੀ ਕੈਂਪ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਆਪਣੀ ਕਿਸਾਨ ਆਈ.ਡੀ ਬਣਾਉਣ ਲਈ ਬਲਾਕ ਖੇਤੀਬਾੜੀ ਦਫਤਰ ਵਿੱਚ ਜਾਂ ਨੇੜੇ ਦੇ ਕਾਮਨ ਸਰਵਿਸ ਸੈਂਟਰ ਵਿਖੇ ਵੀ ਭੇਜਿਆ ਜਾ ਰਿਹਾ ਹੈ।

Leave a Reply

Your email address will not be published. Required fields are marked *