ਆਈ.ਸੀ.ਏ.ਆਰ.-ਸੀਫੈਟ, ਖੇਤਰੀ ਕੇਂਦਰ ਅਬੋਹਰ ਵਿਖੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ “ਮਸ਼ੀਨੀਕ੍ਰਿਤ ਦਾਲ ਪ੍ਰੋਸੈਸਿੰਗ ਅਤੇ ਵੜੀਆਂ ਬਣਾਉਣ” ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ

ਆਈ.ਸੀ.ਏ.ਆਰ.-ਸੀਫੈਟ, ਖੇਤਰੀ ਕੇਂਦਰ, ਅਬੋਹਰ ਵੱਲੋਂ ਐਸ.ਸੀ.ਐਸ.ਪੀ. ਯੋਜਨਾ ਤਹਿਤ 16 ਤੋਂ 18 ਸਤੰਬਰ ਤੱਕ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ “ਮਸ਼ੀਨੀਕ੍ਰਿਤ ਦਾਲ ਪ੍ਰੋਸੈਸਿੰਗ ਅਤੇ ਵੜੀਆਂ ਬਣਾਉਣ” ਵਿਸ਼ੇ ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਆਧੁਨਿਕ ਪ੍ਰੋਸੈਸਿੰਗ ਤਕਨੀਕਾਂ ਤੋਂ ਜਾਣੂ ਕਰਵਾ ਕੇ ਖੇਤੀ ਉਤਪਾਦਾਂ ਵਿੱਚ ਮੁੱਲ ਵਾਧਾ, ਵਾਧੂ ਆਮਦਨ ਅਤੇ ਸਵੈ-ਰੁਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਸੀ।ਸਿਖਲਾਈ ਦੌਰਾਨ ਮਾਹਿਰਾਂ ਵੱਲੋਂ ਦਾਲ ਪ੍ਰੋਸੈਸਿੰਗ ਅਤੇ ਵੜੀਆਂ ਬਣਾਉਣ ਵਾਲੀਆਂ ਮਸ਼ੀਨਾਂ ਦਾ ਵਿਹਾਰਕ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੂੰ ਵੱਖ-ਵੱਖ ਕਿਸਮਾਂ ਦੀਆਂ ਦਾਲਾਂ ਤਿਆਰ ਕਰਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਵੜੀਆਂ ਬਣਾਉਣ ਦੀ ਪ੍ਰੈਕਟੀਕਲ ਸਿਖਲਾਈ ਵੀ ਦਿੱਤੀ ਗਈ। ਇਸ ਦੇ ਨਾਲ ਹੀ ਮਸ਼ੀਨ ਚਲਾਉਣ, ਪ੍ਰੋਸੈਸਿੰਗ ਤਕਨੀਕਾਂ ਅਤੇ ਤਿਆਰ ਉਤਪਾਦਾਂ ਦੇ ਸਹੀ ਰੱਖ-ਰਖਾਅ ਸਬੰਧੀ ਜਾਣਕਾਰੀ ਦਿੱਤੀ ਗਈ।ਕਿਸਾਨਾਂ ਨੇ ਸਿਖਲਾਈ ਵਿੱਚ ਉਤਸ਼ਾਹ ਨਾਲ ਭਾਗ ਲਿਆ। ਸਮਾਪਤੀ ਮੌਕੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇਹ ਉਪਰਾਲਾ ਕਿਸਾਨਾਂ ਨੂੰ ਆਧੁਨਿਕ ਫੂਡ ਪ੍ਰੋਸੈਸਿੰਗ ਤਕਨੀਕਾਂ ਨਾਲ ਜੋੜ ਕੇ ਉਹਨਾਂ ਦੀ ਆਮਦਨ ਅਤੇ ਉੱਦਮਤਾ ਦੇ ਮੌਕੇ ਵਧਾਉਣ ਦੀ ਦਿਸ਼ਾ ਵਿੱਚ ਅਹਿਮ ਰਿਹਾ।

Leave a Reply

Your email address will not be published. Required fields are marked *