ਆਈ.ਸੀ.ਏ.ਆਰ.-ਸੀਫੈਟ ਖੇਤਰੀ ਕੇਂਦਰ, ਅਬੋਹਰ ਵੱਲੋਂ ਅਨੁਸੂਚਿਤ ਜਾਤੀ ਕਿਸਾਨਾਂ ਲਈ ਐਸ.ਸੀ.ਐਸ.ਪੀ. ਯੋਜਨਾ ਤਹਿਤ 15 ਤੋਂ 17 ਸਤੰਬਰ 2026 ਤੱਕ ਤਿੰਨ ਰੋਜ਼ਾ ਬਿਸਕੁਟ ਨਿਰਮਾਣ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ। ਸਿਖਲਾਈ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ ਬਿਸਕੁਟ ਨਿਰਮਾਣ ਦੀਆਂ ਵਿਗਿਆਨਕ ਅਤੇ ਵਿਹਾਰਕ ਤਕਨੀਕਾਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਅਤੇ ਆਮਦਨ ਵਧਾਉਣ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਨਾ ਸੀ।ਸਿਖਲਾਈ ਪ੍ਰੋਗਰਾਮ ਦੌਰਾਨ ਭਾਗੀਦਾਰਾਂ ਨੂੰ ਬਿਸਕੁਟ ਨਿਰਮਾਣ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਬਾਰੇ ਤਕਨੀਕੀ ਲੈਕਚਰ ਅਤੇ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ। ਭਾਗੀਦਾਰਾਂ ਨੇ ਖੁਦ ਬਿਸਕੁਟ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਹਿੱਸਾ ਲਿਆ ਅਤੇ ਕੱਚੇ ਮਾਲ ਦੀ ਚੋਣ, ਮਿਸ਼ਰਣ, ਆਟਾ ਤਿਆਰ ਕਰਨ, ਆਕਾਰ ਦੇਣ, ਬੇਕਿੰਗ, ਗੁਣਵੱਤਾ ਕੰਟਰੋਲ ਅਤੇ ਪੈਕੇਜਿੰਗ ਸਬੰਧੀ ਅਹਿਮ ਜਾਣਕਾਰੀ ਪ੍ਰਾਪਤ ਕੀਤੀ। ਪ੍ਰੋਗਰਾਮ ਵਿੱਚ ਡਾ. ਅਮਿਤ ਨਾਥ, ਪ੍ਰਧਾਨ ਵਿਗਿਆਨੀ ਅਤੇ ਇੰਚਾਰਜ, ਖੇਤਰੀ ਕੇਂਦਰ, ਅਬੋਹਰ, ਡਾ. ਅਰਵਿੰਦ ਕੁਮਾਰ ਅਹਲਾਵਤ, ਇੰਚਾਰਜ, ਖੇਤੀਬਾੜੀ ਵਿਗਿਆਨ ਕੇਂਦਰ, ਅਬੋਹਰ, ਡਾ. ਰੁਪਿੰਦਰ ਕੌਰ ਅਤੇ ਡਾ. ਮਹੇਸ਼ ਕੁਮਾਰ ਸਮੋਟਾ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਤਕਨੀਕੀ ਭਾਸ਼ਣ ਦਿੱਤੇ ਗਏ। ਵਿਗਿਆਨੀਆਂ ਨੇ ਫੂਡ ਪ੍ਰੋਸੈਸਿੰਗ, ਉਤਪਾਦ ਦੀ ਗੁਣਵੱਤਾ, ਸਫਾਈ, ਮੁੱਲ ਵਾਧਾ ਅਤੇ ਉੱਦਮਤਾ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।ਸਿਖਲਾਈ ਦੇ ਸਮਾਪਤੀ ਮੌਕੇ ਭਾਗੀਦਾਰਾਂ ਨੂੰ ਸਿਖਲਾਈ ਰਾਹੀਂ ਪ੍ਰਾਪਤ ਗਿਆਨ ਨੂੰ ਵਪਾਰਕ ਗਤੀਵਿਧੀਆਂ ਵਿੱਚ ਵਰਤਣ ਲਈ ਉਤਸ਼ਾਹਿਤ ਕੀਤਾ ਗਿਆ।
ਆਈ.ਸੀ.ਏ.ਆਰ.-ਸੀਫੈਟ ਖੇਤਰੀ ਕੇਂਦਰ, ਅਬੋਹਰ ਵਿਖੇ ਅਨੁਸੂਚਿਤ ਜਾਤੀ ਕਿਸਾਨਾਂ ਲਈ ਤਿੰਨ ਰੋਜ਼ਾ ਬਿਸਕੁਟ ਨਿਰਮਾਣ ਸਿਖਲਾਈ ਸੰਪਨ