ਅਗਰਵਾਲ ਕਮੇਟੀ ਹਾਲ ਫਾਜਿਲਕਾ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ, ਮੈਡਮ ਖੁਸ਼ਬੂ ਨੇ ਕੀਤੀ ਸ਼ਿਰਕਤ

ਅੱਜ ਅਗਰਵਾਲ ਕਮੇਟੀ ਹਾਲ ਫਾਜਿਲਕਾ ਵਿਖੇ ਤੀਆਂ ਦਾ ਪ੍ਰੋਗਰਾਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿੱਚ ਔਰਤਾਂ ਨੇ ਰਵਾਇਤੀ ਪਹਿਰਾਵੇ ਪਹਿਨ ਕੇ ਰੰਗ ਬੰਨ੍ਹ ਦਿੱਤਾ।ਇਸ ਮੌਕੇ ਮੈਡਮ ਖੁਸ਼ਬੂ ਸਾਵਨ ਸੁੱਖਾ ਸਵਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਪਹੁੰਚਣ ‘ਤੇ ਆਯੋਜਕਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸੁਆਗਤ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਗਿੱਧਾ ਅਤੇ ਲੋਕ ਗੀਤਾਂ ਨਾਲ ਹੋਈ। ਔਰਤਾਂ ਨੇ ਪੰਜਾਬੀ ਸੂਟ, ਪਰਾਂਦੇ ਅਤੇ ਚੂੜੀਆਂ ਨਾਲ ਸ਼ਿੰਗਾਰ ਕਰਕੇ ਤੀਆਂ ਦੇ ਗੀਤਾਂ ‘ਤੇ ਖੂਬ ਭੰਗੜਾ ਪਾਇਆ।

ਮੈਡਮ ਖੁਸ਼ਬੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੀ ਸੱਭਿਆਚਾਰਕ ਵਿਰਾਸਤ ਹੈ। ਅਜਿਹੇ ਪ੍ਰੋਗਰਾਮਾਂ ਨਾਲ ਭੈਣਾਂ ਵਿੱਚ ਆਪਸੀ ਪਿਆਰ ਅਤੇ ਭਾਈਚਾਰੇ ਦਾ ਸੁਨੇਹਾ ਜਾਂਦਾ ਹੈ। ਉਨ੍ਹਾਂ ਨੇ ਅਗਰਵਾਲ ਸਭਾ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਬੈਸਟ ਡਰੈੱਸ ਅਤੇ ਬੈਸਟ ਗਿੱਧਾ ਆਦਿ ਮੁਕਾਬਲੇ ਵੀ ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ ਸ਼ਹਿਰ ਦੀਆਂ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਅਗਰਵਾਲ ਸਭਾ ਦੇ ਅਹੁਦੇਦਾਰ ਹਾਜ਼ਰ ਸਨ।

Leave a Reply

Your email address will not be published. Required fields are marked *