ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਹਰ ਸਾਲ ਦੀ ਤਰਾਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਅਜਾਦੀ ਦਿਹਾੜਾ ਕੌਮੀ ਜਜ਼ਬੇ ਅਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਇੱਥੇ ਨਰਸਰੀ ਗਰਾਉਂਡ ਸੈਕਟਰ ਦੋ ਵਿਚ ਰਿਹਰਸਲ ਹੋਈ ਜਿਸ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ।
ਇਸ ਮੌਕੇ ਰਿਹਰਸਲ ਦਾ ਜਾਇਜ਼ਾ ਲੈਣ ਲਈ ਕਾਰਜਕਾਰੀ ਇੰਜਨੀਅਰ ਗੌਰਵ ਲਾਂਬਾ ਹਾਜਰ ਰਹੇ। ਉਨ੍ਹਾਂ ਨੇ ਦੱਸਿਆ ਕਿ ਰਵਾਇਤ ਅਨੁਸਾਰ ਬੀਬੀਐਮਬੀ ਪ੍ਰਸ਼ਾਸਨ ਇਸ ਵਾਰ ਵੀ ਅਜਾਦੀ ਦਿਵਸ ਮੌਕੇ ਵਿਸੇਸ਼ ਸਮਾਗਮ ਕਰਨ ਜਾ ਰਿਹਾ ਹੈ।
ਅੱਜ ਦੀ ਰਿਹਰਸਲ ਵਿਚ ਬੀਬੀਐਮਬੀ ਡੀਏਵੀ ਸਕੂਲ, ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ, ਸਰਵ ਹਿੱਤਕਾਰੀ ਵਿਦਿਆ ਮੰਦਰ, ਵਿਸ਼ਿਸਟ ਭਾਰਤੀ ਪਬਲਿਕ ਸਕੂਲ, ਸਰਕਾਰੀ ਮਾਡਲ ਸਕੂਲ, ਸਰਕਾਰੀ ਸੀਨਿਅਰ ਸੈਕੰਡਰੀ ਕੰਨਿਆ ਸਕੂਲ, ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਤਲਵਾੜਾ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।