ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮ ਸਲਾਘਾ ਯੋਗ – ਐਸ.ਡੀ.ਐਮ. ਬਰਾੜ

ਅਮਲੋਹ : ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਵਰਗਵਾਸੀ ਸਰਦਾਰਨੀ ਹਰਪ੍ਰੀਤ ਕੌਰ (ਪਤਨੀ ਕਰਮਵੀਰ ਸਿੰਘ ਬੋਬੀ, ਸੰਤ ਗਲਾਸ ਹਾਊਸ) ਦੀ ਮਿੱਠੀ ਯਾਦ ਵਿੱਚ ਅਮਲੋਹ ਵਿਖੇ ਸੰਕਰਾ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਤੇ ਇਲਾਜ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦ ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ। ਕੈਂਪ ਦੌਰਾਨ ਡਾ. ਮੰਨਤ, ਤਨੀਸ਼ਾ (ਜਿੰਬਾਬਵੇ), ਹਰਮਦੀਪ ਕੌਰ, ਗੁਰਜੋਤ ਸਿੰਘ ਅਤੇ ਨਰਿੰਦਰਪਾਲ ’ਤੇ ਆਧਾਰਿਤ ਮਾਹਿਰਾਂ ਦੀ ਟੀਮ ਨੇ ਮਰੀਜ਼ਾਂ ਦਾ ਮੁਆਇਨਾ ਕੀਤਾ ਅਤੇ ਉਨ੍ਹਾਂ ਨੂੰ ਅੱਖਾਂ ਦੀ ਸੰਭਾਲ ਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਪਹੁੰਚੇ ਐਸ.ਡੀ.ਐਮ. ਅਮਲੋਹ ਹਰਵੀਰ ਕੌਰ ਬਰਾੜ ਅਤੇ ਡੀ.ਐਸ.ਪੀ. ਬਿਕਰਮਜੀਤ ਸਿੰਘ ਸੰਧੂ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਖਾਂ ਮਨੁੱਖੀ ਜੀਵਨ ਦੀ ਅਨਮੋਲ ਦਾਤ ਹਨ, ਇਸ ਲਈ ਸਮੇਂ ਸਿਰ ਜਾਂਚ ਕਰਵਾ ਕੇ ਇਨ੍ਹਾਂ ਦੀ ਰੌਸ਼ਨੀ ਬਚਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਕੈਂਪ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਲਈ ਵੱਡੀ ਰਾਹਤ ਸਾਬਤ ਹੁੰਦੇ ਹਨ। ਇਸ ਕੈਂਪ ਵਿੱਚ ਤਹਿਸੀਲਦਾਰ ਵਿਕਾਸ ਸ਼ਰਮਾ, ਐਸ.ਐਮ.ਓ. ਡਾ. ਜਸ਼ਨਪ੍ਰੀਤ ਸਿੰਘ, ਡਾ. ਅਮਨਦੀਪ ਧੀਮਾਨ, ਦਰਸ਼ਨ ਸਿੰਘ ਚੀਮਾ ਅਤੇ ਵਾਈਸ ਪ੍ਰਧਾਨ ਅਤੁਲ ਲੁਟਾਵਾ ਸਮੇਤ ਕਈ ਹੋਰ ਮੋਹਤਵਰ ਸ਼ਖ਼ਸੀਅਤਾਂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਸੋਹਨ ਲਾਲ ਅਬਰੋਲ,ਡਾਕਟਰ ਕਰਨੈਲ ਸਿੰਘ ਸਮਾਜ ਸੇਵੀ, ਸਤਿੰਦਰ ਪਾਲ ਬੰਸਲ, ਰਕੇਸ਼ ਗਰਗ ਅਤੇ ਪਰਮਜੀਤ ਸਿੰਘ ਵੱਲੋਂ ਵੀ ਸੰਸਥਾ ਨੂੰ ਆਰਥਿਕ ਮਦਦ ਪ੍ਰਦਾਨ ਕੀਤੀ ਗਈ।
ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ ਦੀ ਅਗਵਾਈ ਹੇਠ ਸੰਸਥਾ ਦੀ ਸਮੁੱਚੀ ਟੀਮ ਜਿਸ ਵਿੱਚ ਜਨਰਲ ਸਕੱਤਰ ਜਰਨੈਲ ਸਿੰਘ ਸਹੋਤਾ, ਕੈਸ਼ੀਅਰ ਸਮੀਰ ਮੁਹੰਮਦ, ਚਰਨਜੀਤ ਕਾਨੂੰਨਗੋ, ਜਸਵੰਤ ਸਿੰਘ ਗੋਲਡ ਅਤੇ ਜਸਵੰਤ ਸਿੰਘ ਅਲਾਦਾਦਪੁਰ ,ਅਨਿਲ ਗੋਇਲ, ਸ਼ਿਵ ਕੁਮਾਰ ਗਰਗ, ਯੋਗੇਸ਼ ਬਾਂਸਲ, ਡਾਕਟਰ ਰਾਮ ਸਰੂਪ, ਜੋਗਿੰਦਰ ਸਿੰਘ ਨਰੂਲਾ,ਗੁਰਪਾਲ ਸਿੰਘ ਬੋਬੀ, ਮਨਜੀਤ ਸਿੰਘ ਸੇਖੋ, ਪਵਨ ਜਿੰਦਲ, ਡਾਕਟਰ ਡਾਕਟਰ ਅਸ਼ੋਕ ਗੋਇਲ, ਜਗਦੀਸ਼ ਸਿੰਘ ਲੋਟੇ, ਕਰਮਜੀਤ ਸਿੰਘ ਬੋਬੀ, ਜਗਤਾਰ ਸਿੰਘ ਸੋਨੀ ਗੁਲਸ਼ਨ, ਗੁਲਸ਼ਨ ਰਾਏ ਡੰਗ, ਰਾਜੀਵ ਵਰਮਾ, ਹੈਪੀ ਜਿਊਲਰ, ਬਲਜਿੰਦਰ ਰਾਜਪੂਤ, ਸ਼ੈਂਟੀ ਅਰੋੜਾ ਸਮੇਤ ਸਮੁੱਚੀ ਟੀਮ ਵੱਲੋਂ ਮਰੀਜ਼ਾਂ ਦੀ ਸਹੂਲਤ ਲਈ ਕੀਤੇ ਪ੍ਰਬੰਧਾਂ ਨੂੰ ਲੈ ਕੇ ਵੀ ਲੋਕਾਂ ਵਿੱਚ ਸੰਤੁਸ਼ਟੀ ਦੇਖਣ ਨੂੰ ਮਿਲੀ।
ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਸਮਾਜ ਦੇ ਲੋੜਵੰਦ ਵਰਗ ਦੀ ਵੱਧ ਤੋਂ ਵੱਧ ਸੇਵਾ ਕਰਨਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਲੋਕ-ਭਲਾਈ ਦੇ ਕਾਰਜ ਹੋਰ ਵਿਸ਼ਾਲ ਪੱਧਰ ’ਤੇ ਜਾਰੀ ਰੱਖੇ ਜਾਣਗੇ।
ਫੋਟੋ ਕੈਪਸਨ
ਐਸਡੀਐਮ ਹਰਵੀਰ ਕੌਰ ਬਰਾੜ ਐਸ ਐਮ ਓ ਡਾਕਟਰ ਜਸ਼ਨਪ੍ਰੀਤ ਸਿੰਘ ਦਾ ਸਨਮਾਨ ਕਰਦੇ ਹੋਏ।

Leave a Reply

Your email address will not be published. Required fields are marked *