ਜਲਾਲਾਬਾਦ ਦੇ ਵਿਧਾਇਕ ਨੇ ਹਲਕੇ ਦੇ ਪਿੰਡ ਢਾਣੀ ਨੱਥਾ ਸਿੰਘ ਵਿਖੇ ਨਵੇਂ ਬਣੇ ਪੁੱਲ ਦਾ ਕੀਤਾ ਉਦਘਾਟਨ

ਹਲਕਾ ਜਲਾਲਾਬਾਦ ਦਾ ਪਿੰਡ ਢਾਣੀ ਨੱਥਾ ਸਿੰਘ ਜੋ ਕਿ ਸਰਹੱਦ ਦੇ ਨਾਲ ਤਾਂ ਲੱਗਦਾ ਹੀ ਹੈ ਨਾਲ ਹੀ ਦਰਿਆ ਦੇ ਪਾਰ ਵਸਿਆ ਹੈ। ਇੱਥੋਂ ਦੇ ਲੋਕਾਂ ਦੀ ਬੜੀ ਲੰਬੀ ਮੰਗ ਸੀ ਕਿ ਇੱਥੇ ਦਰਿਆ ਤੇ ਪੁੱਲ ਬਣਾ ਕੇ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਆਰ ਪਾਰ ਆਸ ਪਾਸ ਦੇ ਪਿੰਡਾਂ ਤੇ ਸਹਿਰ ਵਿੱਚ ਜਾਣ ਵਿੱਚ ਮੁਸ਼ਕਲ ਪੇਸ਼ ਨਾ ਆਵੇ। ਸੋ ਵਿਧਾਇਕ ਜਲਾਲਾਬਾਦ ਦੀਆਂ ਕੋਸ਼ਿਸਾ ਸਦਕਾ ਲਗਭਗ ਸਾਢੇ 3 ਕਰੋੜ ਦੀ ਲਾਗਤ ਨਾਲ ਇੱਥੇ ਦਰਿਆ ਤੇ ਇੱਕ ਨਵਾਂ ਪੁੱਲ ਬਣਕੇ ਤਿਆਰ ਹੋ ਗਿਆ ਹੈ, ਜਿਸ ਦਾ ਉਦਘਾਟਨ ਵਿਧਾਇਕ ਜਲਾਲਾਬਾਦ ਸ੍ਰੀ. ਜਗਦੀਪ ਕੰਬੋਜ ਗੋਲਡੀ ਨੇ ਅੱਜ ਕਰਕੇ ਪਿੰਡ ਵਾਸੀਆਂ ਦੇ ਸਪੁਰਦ ਕਰ ਦਿੱਤਾ ਹੈ।
ਵਿਧਾਇਕ ਜਲਾਲਾਬਾਦ ਗੋਲਡੀ ਕੰਬੋਜ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀ 79 ਪੁਰਾਣੀ ਇਹ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹਲਕੇ ਦੇ ਲੋਕਾਂ ਦੀ ਸੇਵਾ ਲਈ ਜਦੋਂ ਪਹਿਲੀ ਵਾਰ 2022 ਵਿੱਚ ਉਨ੍ਹਾਂ ਨੂੰ ਵਿਧਾਇਕ ਵਜੋਂ ਟਿਕਟ ਦਿੱਤੀ ਗਈ ਤਾਂ ਉਹ ਢਾਣੀ ਨੱਥਾ ਸਿੰਘ ਦੇ ਪਿੰਡ ਵਾਸੀਆਂ ਨੂੰ ਮਿਲਣ ਪਹੁੰਚੇ ਤਾਂ ਉਨ੍ਹਾਂ ਨੇ ਉਨ੍ਹਾਂ ਤੋਂ ਮੰਗ ਕੀਤੀ ਸੀ ਕਿ ਇੱਥੇ ਨਵਾਂ ਪੁੱਲ ਬਣਾਇਆ ਜਾਵੇ। ਇਸ ਉਪਰੰਤ ਉਨ੍ਹਾਂ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਅੱਗੇ ਪਹਿਲ ਦੇ ਆਧਾਰ ਤੇ 3 ਵਿਕਾਸ ਦੇ ਕੰਮਾਂ ਦੀ ਮੰਗ ਕੀਤੀ ਜਿਨ੍ਹਾਂ ਵਿਚੋਂ ਇਹ ਵੀ ਇੱਕ ਸੀ ਤੇ ਅੱਜ ਉਨ੍ਹਾਂ ਦੀ ਵੀ ਇਸ ਕੋਸਿਸ ਨੂੰ ਬੂਰ ਪੈ ਗਿਆ ਹੈ।  


ਉਨ੍ਹਾਂ ਕਿਹਾ ਕਿ ਅੱਜ ਇੱਥੇ ਨਵੇਂ ਪੁੱਲ ਬਣਨ ਨਾਲ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਵੀ ਦੌੜ ਗਈ ਹੈ। ਉਨ੍ਹਾਂ ਢਾਣੀ ਨੱਥਾ ਸਿੰਘ ਆਸ ਪਾਸ ਦੇ 10 ਪਿੰਡਾਂ ਦੇ ਲੋਕਾਂ ਦੀ ਜਮੀਨ ਦਰਿਆ ਪਾਰ ਹੈ ਪਹਿਲਾ ਉਹ ਪਿੰਡ ਪਾਰ ਜਮੀਨ ਵਾਹੁਣ ਤੇ ਪਿੰਡ ਵਾਸੀ ਦਰਿਆ ਵਿੱਚ ਕਿਸਤੀਆਂ ਰਾਹੀਂ ਪਹੁੰਚਦੇ ਸਨ ਤੇ ਫਲੱਡਾਂ ਦੌਰਾਨ ਵੀ ਉਨ੍ਹਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਤੋਂ ਨਿਜ਼ਾਤ ਮਿਲੇਗੀ।
ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਵਿਧਾਇਕ ਗੋਲਡੀ ਕੰਬੋਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰੀ ਹੋਇਆ ਹੈ ਕਿ ਲੋਕ ਹੁਣ ਇਸ ਪੁੱਲ ਦੀ ਮਦਦ ਨਾਲ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਤੇ ਸਿੱਧਾ ਪੁੱਲ ਤੋਂ ਲੰਘ ਰਹੇ ਹਨ । ਉਨ੍ਹਾਂ ਕਿਹਾ ਕਿ ਪਹਿਲਾ ਅਕਸਰ ਪਾਣੀ ਦਾ ਪੱਧਰ ਵਧਣ ਜਾਂ ਫਲੱਡਾਂ ਦੌਰਾਨ ਇੱਥੋਂ ਦਾ ਸਕੂਲ ਬੰਦ ਰਹਿੰਦਾ ਸੀ ਤੇ ਬੱਚਿਆਂ ਦੀ ਪੜ੍ਹਾਈ ਤੇ ਬੁਰਾ ਪ੍ਰਭਾਵ ਪੈਂਦਾ ਸੀ ਤੇ ਹੁਣ ਪਹਿਲਾ ਵਾਰ ਹੋਇਆ ਹੈ ਕਿ ਬੱਚੇ ਲਗਾਤਾਰ ਸਕੂਲ ਵਿੱਚ ਪੜ੍ਹਨ ਲਈ ਇਸ ਪੁੱਲ ਤੋਂ ਲੰਘ ਕੇ ਜਾ ਰਹੇ ਹਨ।
ਇਸ ਮੌਕੇ ਕੰਬੋਜ ਵੈਲਫੇਅਰ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ, ਸਰਪੰਚ ਜੋਗਿੰਦਰ ਸਿੰਘ ਬਲਾਕ ਪ੍ਰਧਾਨ ਮੁਖਤਿਆਰ ਸਿੰਘ, ਪੰਚ ਗੁਰਮੇਜ ਸਿੰਘ, ਪ੍ਰਵੀਨ ਕੌਰ, ਪਰਮਜੀਤ ਕੌਰ, ਸ਼ਿੰਦੋ ਬਾਈ ਤੇ ਨਿਸ਼ਾਨ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *