ਜਲਾਲਾਬਾਦ ਵਿਧਾਇਕ ਸ੍ਰੀ. ਜਗਦੀਪ ਕੰਬੋਜ ਗੋਲਡੀ ਨੇ ਵਿਧਾਨ ਸਭਾ ਸੈਸ਼ਨ ਵਿੱਚ ਜਲਾਲਾਬਾਦ ਵਿਖੇ ਮਹਿਲਾ ਹਾਰਟ ਬਣਾਉਣ ਦੀ ਆਵਾਜ਼ ਉਠਾਈ।
ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਨੇ ਵਿਧਾਨ ਸਭਾ ਸੈਸ਼ਨ ਵਿੱਚ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜਲਾਲਾਬਾਦ ਵਿੱਚ ਮਹਿਲਾ ਹਾਰਟ ਬਣਾਉਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਤਜ਼ਵੀਜ ਪ੍ਰਾਪਤ ਹੋਈ ਹੈ ਜੋ ਕਿ ਵਿਭਾਗ ਵਿੱਚ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਵਿਧਾਇਕ ਗੋਲਡੀ ਕੰਬੋਜ ਨੇ ਜੋ ਪਹਿਲੀ ਵਾਰ ਜਲਾਲਾਬਾਦ ਵਿੱਚ ਮਹਿਲਾਵਾਂ ਲਈ ਮਹਿਲਾ ਹਾਰਟ ਬਣਾਉਣ ਦੀ ਮੰਗ ਕੀਤੀ ਹੈ ਬਹੁਤ ਵਧੀਆ ਸੋਚ ਹੈ। ਇਸ ਮਹਿਲਾ ਹਾਰਟ ਪ੍ਰਾਜੈਕਟ ਅਧੀਨ ਜਲਾਲਾਬਾਦ ਵਿੱਚ 46 ਸ਼ੋਅ ਰੂਮ ਬਣਨਗੇ ਜੋ ਕਿ ਮਹਿਲਾਵਾਂ ਲਈ ਬਹੁਤ ਵੱਡਾ ਉਪਰਾਲਾ ਹੈ ਤੇ ਜਲਦੀ ਹੀ ਇਹ ਮਹਿਲਾ ਹਾਰਟ ਬਣਾਇਆ ਵੀ ਜਾਵੇਗਾ ਇਸ ਲਈ ਉਹ ਵਿਧਾਇਕ ਜਲਾਲਾਬਾਦ ਗੋਲਡੀ ਕੰਬੋਜ ਨਾਲ ਵਾਅਦਾ ਕਰਦੇ ਹਨ। ਉਨ੍ਹਾਂ ਨੇ ਇਸ ਪ੍ਰਾਜੈਕਟ ਬਣਾਉਣ ਲਈ ਵਿਧਾਇਕ ਜਲਾਲਾਬਾਦ ਤੇ ਉਨ੍ਹਾਂ ਦੀ ਪਤਨੀ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ।
ਇਸ ਉਪਰੰਤ ਵਿਧਾਇਕ ਜਲਾਲਾਬਾਦ ਗੋਲਡੀ ਕੰਬੋਜ ਨੇ ਮਾਣਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਤੇ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਪ੍ਰਾਜੈਕਟ ਹੈ ਜੋ ਸਾਡੇ ਜਲਾਲਾਬਾਦ ਸਹਿਰ ਵਿਖੇ ਬਣੇਗਾ। ਇਸ ਪ੍ਰਾਜੈਕਟ ਤਹਿਤ ਜਲਾਲਾਬਾਦ ਵਿੱਚ ਮਹਿਲਾਵਾਂ ਲਈ 46 ਤਾਂ ਸ਼ੋਅਰੂਮ ਹੀ ਬਣਨਗੇ ਜਿੱਥੇ ਉਹ ਆਪਣਾ ਕੋਈ ਵੀ ਕਾਰੋਬਾਰ ਚਾਹੇ ਬੁਟੀਕ ਜਾਂ ਹੋਰ ਕੰਮ ਕਰਨ। ਉਨ੍ਹਾਂ ਪੁੱਡਾਂ ਤੇ ਹਲਕੇ ਦੇ ਲੋਕਾਂ ਜਿਨ੍ਹਾਂ ਵੱਲੋਂ ਇਸ ਪ੍ਰਾਜੈਕਟ ਬਣਾਉਣ ਵਿੱਚ ਸਹਿਯੋਗ ਦਿੱਤਾ ਗਿਆ ਹੈ ਉਨ੍ਹਾਂ ਦਾ ਵੀ ਧੰਨਵਾਦ ਕੀਤਾ।