ਪੰਜਾਬ : ਜਲਾਲਾਬਾਦ ਦੇ ਵਿਧਾਇਕ ਨੇ 42 ਕਰੋੜ ਦੀ ਲਾਗਤ ਨਾਲ ਜਲਾਲਾਬਾਦ ਵਿਖੇ ਵਾਟਰ ਟਰੀਟਮੈਂਟ ਪਲਾਂਟ ਦਾ ਰੱਖਿਆ ਨੀਹ ਪੱਥਰ

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਲਕਾ ਜਲਾਲਾਬਾਦ ਵਿੱਚ ਨਿਰੰਤਰ ਵਿਕਾਸ ਕਾਰਜ ਜਾਰੀ ਹਨ!ਇਸੇ ਲੜੀ ਤਹਿਤ ਹਲਕਾ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਵੱਲੋਂ ਬੀਤੇ ਦਿਨ ਹਲਕੇ ਦੇ ਵੱਖ—ਵੱਖ ਪਿੰਡਾਂ ਅਤੇ ਸ਼ਹਿਰ ਵਿੱਚ ਅਹਿਮ ਵਿਕਾਸ ਪ੍ਰੋਗਰਾਮਾਂ ਦੇ ਉਦਘਾਟਨ ਕੀਤੇ ਅਤੇ ਨੀਂਹ ਪੱਥਰ ਰੱਖੇ।
ਇਸ ਦੌਰਾਨ ਖਾਸ ਤੌਰ ਤੇ ਵਿਧਾਇਕ ਜਲਾਲਾਬਾਦ ਨੇ 42 ਕਰੋੜ ਦੀ ਲਾਗਤ ਨਾਲ ਜਲਾਲਾਬਾਦ ਰਾਮਲੀਲਾ ਚੌਂਕ ਵਿਖੇ ਵਾਟਰ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਤੇ ਜਲਾਲਾਬਾਦ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਲਾਲਾਬਾਦ ਵਿਖੇ ਇਸ ਵਾਟਰ ਟ੍ਰੀਟਮੈਂਟ ਪਲਾਂਟ ਦੇ ਬਣਨ ਨਾਲ ਜਲਾਲਾਬਾਦ ਵਾਸੀਆਂ ਨੂੰ ਸਾਫ ਪੀਣ ਯੋਗ ਪਾਣੀ ਮਿਲੇਗਾ ਤੇ ਉਹਨਾਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ!
 ਇਸ ਦੌਰਾਨ ਵਿਧਾਇਕ ਕੰਬੋਜ ਗੋਲਡੀ ਨੇ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੂਰਬ ਮੌਕੇ ਮੰਦਰ ਵਿਖੇ ਸਤਸੰਗ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਭਗਵਾਨ ਵਾਲਮੀਕਿ ਜੀ ਵੱਲੋਂ ਦੱਸੇ ਗਏ ਮਾਰਗ ਤੇ’ ਚੱਲਣ ਦੀ ਅਪੀਲ ਕੀਤੀ। 


ਇਸ ਦੌਰਾਨ ਉਨ੍ਹਾਂ ਚੱਕ ਢਾਬ ਖੁਸ਼ਹਾਲ ਜੋਈਆਂ (ਝੁੱਗੀਆ ਨੰਦ ਸਿੰਘ) ਵਿਖੇ ਇੰਟਰਲੌਕ ਸੜਕ ਅਤੇ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਦਾ, ਚੱਕ ਜਾਨੀਸਰ ਵਿਖੇ ਚੱਕ ਜਾਨੀਸਰ ਤੋਂ ਪੂਰਨ ਪੱਟੀ ਸੜਕ ਅਤੇ ਟਰ੍ਰੈਕ ਦਾ ਉਦਘਾਟਨ ਕੀਤਾ।
ਦੌਰੇ ਦੌਰਾਨ ਉਨ੍ਹਾਂ ਇਲਾਕਾ ਨਿਵਾਸੀਆਂ ਅਤੇ ਪਾਰਟੀ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। 
ਇਸ ਦੌਰਾਨ ਉਨ੍ਹਾਂ ਡਾ. ਭੀਮ ਰਾਓ ਅੰਬੇਡਕਰ ਚੌਂਕ ਦੇ ਨਵੀਨੀਕਰਨ ਦੇ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਨਿਸਚਤ ਸਮੇਂ ਦੇ ਅੰਦਰ ਇਸ ਦੀ ਸ਼ੁਰੂਆਤ ਹੋ ਜਾਵੇਗੀ ਇਸ ਤੋਂ ਇਲਾਵਾ ਉਨ੍ਹਾਂ ਰਾਣੀ ਮਹਿਲ ਗੇਟ ਦੇ ਨਵੀਨੀਕਰਨ ਦੇ ਕਾਰਜਾਂ ਦੀ ਵੀ ਸ਼ੁਰੂਆਤ ਕਰਵਾਈ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਇਨ੍ਹਾਂ ਦੌਰਿਆਂ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਹਲਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ।  ਇਨ੍ਹਾਂ ਪ੍ਰੋਗਰਾਮਾਂ ਨਾਲ ਜਲਾਲਾਬਾਦ ਹਲਕੇ ਦੀ ਨੁਹਾਰ ਹੋਰ ਵੀ ਬਦਲੇਗੀ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵਿੱਚ ਵੱਡੀ ਪੱਧਰ ‘ਤੇ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬ ਪੱਖੀ ਵਿਕਾਸ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਤੇ ਹਲਕਿਆਂ ਨੂੰ ਕਰੋੜਾਂ ਲੋਕਾਂ ਦੇ ਫੰਡ ਜਾਰੀ ਕੀਤੇ  ਜਾਰੀ ਕੀਤੇ ਜਾ ਰਹੇ ਹਨ ਤਾਂ ਕਿ ਵਿਕਾਸ ਪੱਖੋਂ ਕੋਈ ਵੀ ਹਲਕਾ ਪਿੱਛੇ ਨਾ ਰਹਿ ਜਾਵੇ

Leave a Reply

Your email address will not be published. Required fields are marked *