ਫ਼ਾਜ਼ਿਲਕਾ  : ਜਨਗਣਨਾ-2027 ਦੇ ਦੂਜੇ ਪੜਾਅ ਤਹਿਤ 16 ਨਵੰਬਰ ਤੋਂ ਸ਼ੁਰੂ ਹੋਵੇਗੀ ਸਵੈ-ਗਣਨਾ

 ਭਾਰਤ ਸਰਕਾਰ ਵਲੋਂ ਜਨਗਣਨਾ–2027 ਦੇ ਦੂਜੇ ਪੜਾਅ ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋ 30 ਨਵੰਬਰ 2026 ਤੱਕ ਚਲਾਈ ਜਾਵੇਗੀ। ਇਸ ਦੌਰਾਨ ਨਾਗਰਿਕਾਂ ਨੂੰ ਆਪਣੇ ਪਰਿਵਾਰ ਅਤੇ ਘਰ ਸਬੰਧੀ ਵੇਰਵੇ ਖੁਦ ਆਨਲਾਈਨ ਭਰਨ ਦੀ ਸਹੂਲਤ ਦਿੱਤੀ ਜਾਵੇਗੀ। ਇਸ ਉਪਰੰਤ 1 ਦੰਸਬਰ 2026 ਤੋ 4 ਜਨਵਰੀ 2027 ਤੱਕ ਜਨਗਣਨਾ ਦਾ ਕੰਮ ਕੀਤਾ ਜਾਵੇਗਾ। ਇਸ ਸੰਬਧੀ ਜਾਣਕਾਰੀ ਦੇਣ ਅਤੇ ਜਨਗਣਨਾ ਦੇ ਕੰਮ ਨੂੰ ਸੌਚਾਰੂ ਢੰਗ ਨਾਲ ਨੇਪਰੇ ਚਾੜਣ ਲਈ ਦਫਤਰ ਡਿਪਟੀ ਕਮੀਸ਼ਨਰ ਵਿਖੇ ਇਕ ਵਿਸ਼ੇਸ਼ ਬੈਠਕ ਕੀਤੀ ਗਈ । ਬੈਠਕ ਦੌਰਾਨ ਸੰਬਧਤ ਅਧਿਕਾਰੀਆਂ ਨੇ ਜਨਗਣਨਾ ਦੀ ਪ੍ਰਕਿਰਿਆ, ਸਵੈ-ਗਣਨਾ ਅਤੇ ਲੋਕਾਂ ਦੀ ਭਾਗਦਾਰੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸ੍ਰੀ ਮਤੀ ਅਮਰਪ੍ਰੀਤ ਕੌਰ ਸੰਧੂ, ਡਿਪਟੀ ਕਮਿਸ਼ਨਰ -ਕਮ-ਪ੍ਰਿੰਸੀਪਲ ਸੈਂਸਜ ਅਫਸਰ ਫਾਜਿਲਕਾ ਨੇ ਦੱਸਿਆ ਕਿ ਜਨਗਣਨਾ ਇੱਕ ਮਹੱਤਵਪੂਰਨ ਕੌਮੀ ਕਾਰਜ ਹੈ, ਜਿਸ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਾਰੇ ਵਿਭਾਗਾਂ ਅਤੇ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ।ਬੈਠਕ ਵਿੱਚ ਪਹੁੰਚੇ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਕਾਰਤੀਕ ਆਰਿਆ, ਡੀ.ਸੀ.ਓ. ਚੰਡੀਗੜ੍ਹ ਨੇ ਦੱਸਿਆ ਕਿ ਸਵੈ-ਗਣਨਾ ਰਹਿਤ ਨਾਗਰਿਕ 16 ਨਵੰਬਰ ਤੋਂ 30 ਨਵੰਬਰ 2026 ਤੱਕ ਆਪਣੇ ਵੇਰਵੇ ਖੁਦ ਭਰ ਸਕਣਗੇ।

ਉਨ੍ਹਾ ਕਿਹਾ ਕਿ ਇਸ ਸਹੂਲਤ ਨਾਲ ਲੋਕਾਂ ਨੂੰ ਆਪਣੀ ਜਾਣਕਾਰੀ ਖੁਦ ਦਰਜ ਕਰਨ ਦਾ ਮੌਕਾ ਮਿਲੇਗਾ ਅਤੇ ਜਨਗਣਨਾ ਦੀ ਪ੍ਰਕਿਰਿਆ ਵਿੱਚ ਲੋਕਾਂ ਦੀ ਭਾਗੀਦਾਰੀ ਵਧੇਗੀ ਇਸੇ ਦੌਰਾਨ ਜਿਲ੍ਹਾ ਸੈਂਸਸ ਅਫਸਰ  ਫਾਜਿਲਕਾ ਡਾ. ਮਨਦੀਪ ਕੌਰ ਵਲੋ ਕਿਹਾ ਗਿਆ ਕਿ ਭਾਰਤ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਨਗਣਨਾ ਦੇਸ਼ ਦੇ ਵਿਕਾਸ ਅਤੇ ਭਵਿੱਖ ਦੀਆ ਯੋਜਨਾਵਾਂ ਲਈ ਅਹਿਮ ਆਧਾਰ ਹੈ। ਇਸ ਕਾਰਜ ਨੂੰ ਸਹੀ ਅਤੇ ਸਮੇਂ ਸਿਰ ਪੂਰਾ ਕਰਨ ਲਈ ਹਰ ਪੱਧਰ ‘ਤੇ ਸਹਿਯੋਗ ਦੇਣਾ ਲਾਜ਼ਮੀ ਹੈ। ਇਸ ਮੌਕੇ  ਸ਼੍ਰੀ ਲਖਵਿੰਦਰ ਸਿਂਘ, ਉਪ ਅਰਥ ਅਤੇ ਅੰਕੜਾ ਸਲਾਹਕਾਰ ਕਮ ਵਧੀਕ ਜਿਲ੍ਹਾ ਸੈਂਸਜ ਅਫਸਰ ਫਾਜਿਲਕਾ,ਸਮੂਹ ਚਾਰਜ ਅਫਸਰ ਸਹਿਬਾਨ ਅਤੇ ਜਿਲ੍ਹਾ ਸੈਂਸਜ ਸੈਲ ਤੋ ਇੰਚਾਰਜ ਸ਼੍ਰੀ ਸੁਰਿੰਦਰ ਪਾਲ ਇਨਵੇਸਟੀਗੇਟਰ ਅਤੇ ਸ਼੍ਰੀ ਅਮਨਦੀਪ ਗਿਰਧਰ  ਕਲਰਕ ਵੀ ਹਾਜ਼ਰ ਹੋਏ ਸਨ।

Leave a Reply

Your email address will not be published. Required fields are marked *