ਫਾਜ਼ਿਲਕਾ ਦੇ ਵਿਧਾਇਕ ਨੇ ਬੀਤੀ ਰਾਤ ਮੰਡੀ ਲਾਧੂਕਾ ਵਿਖੇ ਰਾਮਲੀਲਾ ਸਮਾਗਮ ਵਿੱਚ ਕੀਤੀ ਸਿਰਕਤ

ਸ਼੍ਰੀ ਰਾਮਲੀਲਾ ਸੇਵਾ ਸਮਿਤੀ ਵਲੋਂ ਬੀਤੀ ਰਾਤ ਮੰਡੀ ਲਾਧੂਕਾ ਵਿਖੇ ਕਰਵਾਈ ਗਈ।  ਜਿਸ ਵਿੱਚ ਮੁੱਖ ਮਹਿਮਾਨ ਵਜੋਂ ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਨੇ ਸਿਰਕਤ ਕੀਤੀ।
ਇਸ ਦੌਰਾਨ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਰਾਮਲੀਲਾ ਸਮਾਗਮ ਦੌਰਾਨ ਪਿੰਡ ਵਾਸੀਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਇਹੋ ਜਿਹੇ ਧਾਰਮਿਕ ਸਮਾਗਮ ਜੋ ਸਮਿਤੀ ਵੱਲੋਂ ਕਰਵਾਏ ਜਾ ਰਹੇ ਹਨ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਇੱਥੇ ਰਾਮਲੀਲਾ ਬੰਦ ਹੋ ਚੁੱਕੀ ਸੀ ਤੇ ਪਿਛਲੇ ਸਾਲ ਇਸਦੀ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਫਿਰ ਉਨ੍ਹਾਂ ਨੂੰ ਇਸ ਰਾਮਲੀਲਾ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।


ਉਨ੍ਹਾਂ ਕਿਹਾ ਕਿ ਪ੍ਰਭੂ ਸ੍ਰੀਰਾਮ ਦੇ ਅਸੀਰਵਾਦ ਸਦਕਾ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਮੈਂ ਸਾਰੇ ਇਲਾਕਾ ਨਿਵਾਸੀਆਂ ਤੇ ਮੰਡੀ ਲਾਧੂਕਾ ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਬੁਰਾਈ ਦੇ ਉੱਤੇ ਚੰਗਿਆਈ ਦੀ ਜਿੱਤ ਇਸ ਰਾਮਲੀਲਾ ਰਾਹੀਂ ਦਰਸਾਈ ਗਈ ਹੈ ਤੇ ਰਾਮਲੀਲਾ ਰਾਹੀਂ ਬਹੁਤ ਵਧੀਆ ਸੰਦੇਸ਼ ਲੋਕਾਂ ਤੱਕ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਮਾਤਮਾ ਦੇ ਚਰਨਾ ਵਿੱਚ ਅਰਦਾਸ ਕਰਦਾਂ ਹਾਂ ਕਿ ਪ੍ਰਮਾਤਮਾ ਹਰੇਕ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ।

Leave a Reply

Your email address will not be published. Required fields are marked *