ਕਲੀਨ ਪੰਜਾਬ ਮੁਹਿੰਮ ਤਹਿਤ ਸਾਫ ਸਫਾਈ ਦੇ ਪ੍ਰਬੰਧਾਂ ਨੂੰ ਲੈ ਕੇ ਐਸਡੀਐਮ ਫਾਜਿਲਕਾ ਸ. ਜੁਗਰਾਜ ਸਿੰਘ ਵੱਲੋਂ ਪ੍ਰਤਾਪ ਬਾਗ ਦੀ ਸਾਫ ਸਫਾਈ ਅਤੇ ਕੂੜਾ ਲਿਫਟਿੰਗ ਦੇ ਕੰਮ ਦੀ ਚੈਕਿੰਗ ਕੀਤੀ।
ਬੀਤੇ ਦਿਨੀ ਵਪਾਰ ਮੰਡਲ ਦੀ ਮੀਟਿੰਗ ਵਿੱਚ ਰਾਧੇ- ਰਾਧੇ ਮੋਰਨਿੰਗ ਕਲੱਬ ਵੱਲੋਂ ਪ੍ਰਤਾਪ ਬਾਗ ਵਿਖੇ ਸਾਫ ਸਫਾਈ ਦੇ ਪ੍ਰਬੰਧਾਂ ਨੂੰ ਲੈ ਕੇ ਐਸਡੀਐਮ ਫਾਜ਼ਿਲਕਾ ਅੱਗੇ ਮੁੱਦਾ ਚੁੱਕਿਆ ਸੀ ਜਿਸ ਦੇ ਤੁਰੰਤ ਕਾਰਵਾਈ ਕਰਦੇ ਹੋਏ ਐਸਡੀਐਮ ਸਾਹਿਬ ਵੱਲੋਂ ਪ੍ਰਤਾਪ ਬਾਗ ਵਿਖੇ ਸਵੇਰ ਸਮੇਂ ਸਫਾਈ ਦੇ ਪ੍ਰਬੰਧਾਂ ਨੂੰ ਲੈ ਕੇ ਚੈਕਿੰਗ ਕੀਤੀ ਗਈ ਅਤੇ ਐਨਜੀਓ ਦੀ ਮੰਗ ਤੇ ਕਾਰਵਾਈ ਕਰਦੇ ਹੋਏ ਦੋ ਪੱਕੇ ਸਫਾਈ ਕਰਮਚਾਰੀਆਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਜੋ ਪ੍ਰਤਾਪ ਬਾਗ ਦੀ ਸਾਫ ਸਫਾਈ ਨੂੰ ਲੈ ਕੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਅਤੇ ਸ਼ਾਮ ਸਵੇਰੇ ਪਾਰਕ ਵਿੱਚ ਸੈਰ ਕਰਨ ਵਾਲਿਆਂ ਨੂੰ ਸ਼ੁੱਧ ਅਤੇ ਸੁੰਦਰ ਵਾਤਾਵਰਨ ਮਿਲ ਸਕੇ ।

ਇਸ ਤੋਂ ਇਲਾਵਾ ਐਸਡੀਐਮ ਫਾਜ਼ਿਲਕਾ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰਾਂ/ ਦੁਕਾਨਾਂ ਦਾ ਕੂੜਾਂ ਵੇਸਟ ਕਲੈਕਟਰਾਂ ਨੂੰ ਹੀ ਦਿੱਤਾ ਜਾਵੇ ਅਤੇ ਗਲੀਆਂ ਸੜਕਾਂ ਪਾਰਕਾਂ ਵਿੱਚ ਨਾ ਸੁੱਟਿਆ ਜਾਵੇ ਅਤੇ ਕੂੜੇ ਦੇ ਸਹੀ ਪ੍ਰਬੰਧਨ ਲਈ ਨਗਰ ਕੌਂਸਲ ਦਾ ਸਹਿਯੋਗ ਕੀਤਾ ਜਾਵੇ ।
ਇਸ ਮੌਕੇ ਨਗਰ ਕੌਂਸਲ ਤੋਂ ਨਰੇਸ਼ ਖੇੜਾ, ਜਗਦੀਪ ਅਰੋੜਾ ਮੋਰਨਿੰਗ ਕਲੱਬ ਐਨਜੀਓ ਤੋਂ ਰਾਜੀਵ ਅਤੇ ਹੋਰ ਮੈਂਬਰ ਹਾਜ਼ਰ ਸਨ