ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਾਜ਼ਿਲਕਾ ਵੱਲੋਂ ਜਿਲ੍ਹੇ ਵਿੱਚ ਕਰਵਾਈ ਜਾਵੇਗੀ ਮਲਟੀਕਲਰ ਸਲੋਗਨ ਵਾਲ ਪੇਟਿੰਗ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਾਜ਼ਿਲਕਾ ਵੱਲੋਂ ਸੀ.ਆਰ.ਐਮ ਸਕੀਮ ਸਾਲ 2026-27 ਅਧੀਨ ਝੋਨੇ/ ਬਾਸਮਤੀ ਦੀ ਪਰਾਲੀ ਦੀ ਸਾਂਭ-ਸੰਭਾਲ/ਅੱਗ ਨਾ ਲਗਾਉਣ ਸਬੰਧੀ ਕਿਸਾਨ ਨੂੰ ਪ੍ਰੇਰਿਤ ਕਰਨ ਲਈ ਜਿਲ੍ਹੇ ਦੇ ਸਾਰੇ ਪਿੰਡਾਂ ਵਿਚ ਢੁੱਕਵੀਆਂ ਥਾਵਾਂ ਤੇ ਤਕਰੀਬਨ 150 ਮਲਟੀਕਲਰ ਸਲੋਗਨ ਵਾਲ ਪੇਟਿੰਗ ਕਰਵਾਈ ਜਾਣੀ ਹੈ। ਮਲਟੀਕਲਰ ਸਲੋਗਨ ਲਈ ਵਾਲ ਪੇਂਟਿੰਗ ਦਾ ਸਾਈਜ਼ 30 ਸਕੇਅਰ ਫੁੱਟ ਤੋਂ ਵੱਧ ਹੋਵੇ।


ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਚਾਹਵਾਨ ਵਾਲ ਪੇਂਟਰਜ਼ ਮਿਤੀ 14 ਸਤੰਬਰ 2026 ਤੱਕ ਲਿਫਾਫਾ ਬੰਦ ਕੁਟੇਸਨਾਂ ਮੁੱਖ ਖੇਤੀਬਾੜੀ ਅਫਸਰ ਦਫਤਰ ਫਾਜ਼ਿਲਕਾ ਵਿਖੇ ਭੇਜੀਆਂ ਜਾਣ ਤਾਂ ਜੋ ਤਾਂ ਜੋ ਘੱਟ ਰੇਟ ਵਾਲੀ ਫਰਮ ਨੂੰ ਇਸ ਸੰਬਧੀ ਸਪਲਾਈ ਆਰਡਰ ਦਿੱਤਾ ਜਾ ਸਕੇ । ਉਹਨਾਂ ਕਿਹਾ ਕਿ ਵਾਲ ਪੇਂਟਿੰਗ ਦੀ ਕੁਆਲਟੀ ਵਧੀਆਂ ਹੋਣੀ ਚਾਹੀਦੀ ਹੈ ਅਤੇ ਵਾਲ ਪੇਟਿੰਗ ਦੇ ਕੰਮ ਨੂੰ ਮਿਤੀ 30 ਸਤੰਬਰ 2026 ਤੱਕ ਮੁਕੰਮਲ ਕਰਨਾ ਜ਼ਰੂਰੀ ਹੋਵੇਗਾ। ਜਿਸ ਜਗ੍ਹਾ ਤੇ ਵਾਲ ਪੇਟਿੰਗ ਕੀਤੀ ਗਈ ਹੈ, ਉਸ ਦਾ ਰਿਕਾਰਡ ਰੱਖਿਆ ਜਾਵੇ ਅਤੇ ਉਸ ਦੀਆਂ ਲੋਕਸਨ ਵਾਲੀ ਫੋਟੋ ਬਿਲ ਨਾਲ ਭੇਜੀ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਪੇਟਿੰਗ ਲਈ ਸਲੋਗਨ ਅਤੇ ਉਹਨਾ ਦੇ ਰੰਗ ਆਦਿ ਦਾ ਵੇਰਵਾ ਅਨੁਲੱਗ-ੳ ਅਨੁਸਾਰ ਹੋਣਾ ਚਾਹੀਦਾ ਹੈ । ਹਰੇਕ ਵਾਲ ਪੇਟਿੰਗ ਤੇ ਇੱਕ ਅਲੱਗ ਕੋਡ ਲਿਖਣਾ ਜ਼ਰੂਰੀ ਹੋਵੇਗਾ, ਜਿਸ ਵਿਚ ਸਕੀਮ/ਜ਼ਿਲ੍ਹਾ/ਬਲਾਕ/ਪੇਟਿੰਗ ਦਾ ਨੰਬਰ ਲਿਖਿਆ ਹੋਵੇ ਜਿਵੇਂ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਬਲਾਕ ਦਾ ਕੋਡ CRM/FZK/ABH/26-27/01 ,  ਇਸ ਤਰ੍ਹਾਂ ਵਾਲ ਪੇਟਿੰਗ ਲਈ ਢੁਕਵੀ ਥਾਂ ਚੁਣੀ ਜਾਵੇ ਜਿੱਥੇ ਕਿ ਬਹੁਤਾਤ ਲੋਕਾਂ ਦੀ ਆਵਾਜਾਈ ਹੋਵੇ । ਹਰੇਕ ਪਿੰਡ ਵਿਚ ਵਾਲ ਪੇਟਿੰਗ ਕਰਵਾਈ ਜਾਵੇ ਤੇ ਹਾਟ ਸਪਾਟ ਪਿੰਡਾ ਵਿੱਚ ਵੱਧ ਤੋਂ ਵੱਧ ਪੇਟਿੰਗ ਕਰਵਾਈਆਂ ਜਾ ਸਕਦੀਆਂ ਹਨ।

Leave a Reply

Your email address will not be published. Required fields are marked *