ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਵਿਧਾਇਕ ਗੋਲਡੀ ਕੰਬੋਜ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ 26 ਨਵੰਬਰ ਨੂੰ ਮੋਗਾ ਵਿਖੇ ਆਯੋਜਿਤ ਖੁਸ਼ਹਾਲ ਪੰਜਾਬ ਰੈਲੀ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨ ਦੀ ਅਪੀਲ

ਫਾਜ਼ਿਲਕਾ 

ਖੁਸ਼ਹਾਲ ਪੰਜਾਬ ਰੰਗਲਾ ਪੰਜਾਬ ਮਿਸ਼ਨ ਤਹਿਤ ਖੁਸ਼ਹਾਲ ਪੰਜਾਬ ਰੈਲੀ ਆਮ ਆਦਮੀ ਪਾਰਟੀ ਵੱਲੋਂ 26 ਨਵੰਬਰ 2026 ਦਿਨ ਵੀਰਵਾਰ ਨੂੰ ਮੋਗਾ ਵਿਖੇ ਕੀਤੀ ਜਾਣੀ ਹੈ। ਪਿਛਲੇ ਪੌਣੇ 5 ਸਾਲਾਂ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਲਈ ਜੋ ਸੁਵਿਧਾਵਾਂ ਲਈ ਸੁ਼ਰੂ ਕੀਤੀਆਂ ਤੇ 2022 ਵਿੱਚ ਕੀਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਤੇ ਗਰੰਟੀਆਂ ਤੋਂ ਵੀ ਵੱਧ ਕਰਕੇ ਦਿਖਾਇਆ ਹੈ। ਇਹ ਪ੍ਰਗਟਾਵਾ ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਆਪਣੇ ਦਫ਼ਤਰ ਵਿੱਖ ਪੱਤਰਕਾਰਾਂ ਨਾਲ ਰੱਖੀ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਜਲਾਲਾਬਾਦ ਸ੍ਰੀ. ਜਗਦੀਪ ਕੰਬੋਜ ਗੋਲਡੀ, ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ ਤੇ ਸੁਨੀਲ ਸਚਦੇਵਾ ਵੀ ਮੌਜੂਦ ਸਨ।
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੋਗਾ ਵਿਖੇ ਆਯੋਜਿਤ ਇਸ ਵਿਸ਼ਾਲ ਖੁਸ਼ਹਾਲ ਪੰਜਾਬ ਰੈਲੀ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਸਰਕਾਰ ਦੀਆਂ ਯੋਜਨਾਵਾਂ ਤੋਂ ਜਾਣੂੰ ਹੋਈਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਭ ਗਰੰਟੀਆਂ ਪੂਰੀਆਂ ਕੀਤੀਆਂ ਹਨ ਜਿਵੇਂ 600 ਯੂਨਿਟ ਬਿਜਲੀ ਦਾ ਬਿੱਲ ਮੁਫ਼ਤ ਜੋ ਕਿ 90 ਪ੍ਰਤੀਸਤ ਘਰਾਂ ਦਾ ਬਿਲਕੁਲ ਜ਼ੀਰੋ ਆ ਰਿਹਾ ਹੈ ਤੇ 24 ਘੰਟੇ ਬਿਜਲੀ ਸਪਲਾਈ ਘਰਾਂ ਨੂੰ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮਾਤਾਵਾਂ ਤੇ ਭੈਣਾਂ ਨੂੰ 1000 ਤੋਂ 1500 ਰੁਪਏ ਤੱਕ ਹਰ ਮਹੀਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੂੰ ਵੀ ਦਿਨ ਵੇਲੇ ਖੇਤਾਂ ਦੀ ਬਿਜਲੀ ਦਿੱਤੀ ਜਾ ਰਹੀ ਹੈ ਤੇ ਨਹਿਰੀ ਪਾਣੀ ਵੀ ਵੱਧ ਮਾਤਰਾ ਵਿੱਚ ਟੇਲਾਂ ਤੇ ਪਹੁੰਚਾਇਆ ਜਾ ਰਿਹਾ ਹੈ।  ਸਰਕਾਰ ਵੱਲੋਂ 10 ਲੱਖ ਦਾ ਇਲਾਜ ਮੁਫਤ, ਮੁਫਤ ਰਾਸ਼ਨ, ਮੁੱਖ ਮੰਤਰੀ ਤੀਰਥ ਬੱਸ ਯਾਤਰਾ, 71000 ਤੋਂ ਵੱਧ ਸਰਕਾਰੀ ਨੌਕਰੀਆਂ ਆਦਿ ਸਹੂਲਤਾਂ ਪੰਜਾਬ ਸਰਕਾਰ ਨੇ ਦਿੱਤੀਆਂ ਹਨ। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਟੂਲ ਟੈਕਸ ਬੰਦ ਹਨ। ਸੜਕ ਸੁਰੱਖਿਆ ਫੋਰਸ ਲੋਕਾਂ ਦੀ ਜਾਨ ਬਚਾ ਰਹੀਆਂ ਹਨ। ਸਰਕਾਰ ਨੇ ਮੇਰਾ ਘਰ ਮੇਰੇ ਨਾਮ ਤਹਿਤ ਲਾਲ ਲਕੀਰ ਵਾਲੇ ਘਰਾਂ ਨੂੰ ਮਾਲਕੀ ਹੱਕ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਪਿਛਲੇ 70 ਤੋਂ 75 ਸਾਲਾਂ ਵਿੱਚ ਨਹੀਂ ਹੋਏ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਪੌਣੇ 5 ਸਾਲਾਂ ਵਿੱਚ ਕਰ ਦਿਖਾਏ ਹਨ।
ਵਿਧਾਇਕ ਜਲਾਲਾਬਾਦ ਸ੍ਰੀ. ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ 26 ਨਵੰਬਰ ਨੂੰ ਬਹੁਤ ਹੀ ਇਤਿਹਾਸਿਕ ਰੈਲੀ ਮੋਗਾ ਵਿਖੇ ਹੋ ਰਹੀ ਹੈ ਤੇ ਲੋਕ ਵੱਧ ਤੋਂ ਵੱਧ ਮਾਤਰਾ ਵਿੱਚ ਉਸ ਰੈਲੀ ਵਿੱਚ ਪਹੁੰਚਣ। ਉਨ੍ਹਾਂ ਕਿਹਾ ਕਿ ਪਹਿਲਾ ਆਮ ਘਰਾਂ ਦੀ ਪਹੁੰਚ ਨਹੀਂ ਸੀ ਉਹ ਸਰਕਾਰ ਤੱਕ ਪਹੁੰਚ ਕਰੇ ਤੇ ਹੁਣ ਪਿਛਲੇ ਪੌਣੇ 5 ਸਾਲਾਂ ਤੋਂ ਆਮ ਘਰਾਂ ਤੋਂ ਸਰਕਾਰ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ  ਇਸ ਸਰਕਾਰ ਦੇ ਦੌਰ ਵਿੱਚ ਜਿਥੇ ਪਰਚਾ ਸਿਸਟਮ ਖ਼ਤਮ ਹੋਇਆ ਉੱਥੇ ਹੀ ਹਰ ਘਰ ਦੇ ਲੋਕਾਂ ਦੀ ਸੁਣਵਾਈ ਹੋਈ ਤੇ ਹਰ ਘਰ ਤੱਕ ਸਰਕਾਰ ਦੀਆਂ ਸਹੂਲਤਾਂ ਪਹੁੰਚੀਆਂ। ਪਹਿਲਾਂ ਵੱਡੇ ਘਰਾਂ ਤੋਂ ਸਰਕਾਰ ਚੱਲਦੀਆਂ ਤੇ ਉਨ੍ਹਾਂ ਦੀ ਹੀ ਸੁਣਵਾਈ ਹੁੰਦੀ ਸੀ ਸਾਡੀ ਸਰਕਾਰ ਦੇ ਸਮੇਂ ਦੌਰਾਨ ਹਰ ਵਰਗ ਦੇ ਲੋਕਾਂ ਦੀ ਸੁਣਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰ, ਬਿਜਲੀ, ਪਾਣੀ, ਨਹਿਰਾ, ਖਾਲੇ, ਸੜਕਾਂ, ਹਸਪਤਾਲ ਆਦਿ ਵਿੱਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਪੰਜਾਬ 28ਵੇਂ ਨੰਬਰ ਤੇ ਸੀ ਤੇ ਹੁਣ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ ਤੇ ਆ ਗਿਆ ਹੈ। ਜਲਾਲਾਬਾਦ ਹਲਕੇ ਵਿੱਚ 60 ਕਰੋੜ 50 ਲੱਖ ਰੁਪਇਆ ਵਿਕਾਸ ਲਈ ਆਇਆ ਹੈ ਤੇ ਹਲਕਾ ਫਾਜ਼ਿਲਕਾ ਵਿੱਚ 50 ਕਰੋੜ ਆਇਆ ਹੈ।  ਪਹਿਲਾਂ ਕਿਸੇ ਵੀ ਸਰਕਾਰ ਦੇ ਕਾਰਜਕਾਲ ਦੌਰਾਨ ਏਨਾ ਪੈਸਾ ਨਹੀਂ ਆਇਆ ਜਿਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਆਇਆ ਹੈ। ਹਲਕਾ ਜਲਾਲਾਬਾਦ ਤੇ ਫਾਜ਼ਿਲਕਾ ਵਿੱਚ ਵੱਡੀ ਗਿਣਤੀ ਵਿੱਚ ਨਹਿਰਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 100-100 ਕਰੋੜ ਦੇ ਖਾਲਿਆਂ ਦੇ ਨਿਰਮਾਣ ਲਈ ਆਏ। 326 ਕਿਲੋਮੀਟਰ ਸੜਕਾਂ ਜਲਾਲਾਬਾਦ ਹਲਕੇ ਤੇ 230 ਦੇ ਲਗਭਗ ਸੜਕਾਂ ਫਾਜ਼ਿਲਕਾ ਵਿੱਚ ਬਣਾਈਆਂ ਗਈਆਂ। ਇਸੇ ਤਰ੍ਹਾਂ ਅਬੋਹਰ ਤੇ ਬੱਲੂਆਣਾ ਵਿੱਚ ਵੀ ਸੜਕਾਂ ਬਣਾਈਆਂ ਗਈਆਂ। ਉਨ੍ਹਾਂ ਮਾਤਾਵਾਂ, ਭੈਣਾ ਤੇ ਜ਼ਿਲ੍ਹਾਂ ਵਾਸੀਆਂ ਨੂੰ ਮੋਗਾ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਯੁੱਧ ਨਸਿਆਂ ਤਹਿਤ ਇਸ ਸਰਕਾਰ ਨੇ ਹੀ ਨਸ਼ੇ ਦੀ ਲੱਤ ਤੋੜੀ ਹੈ ਤੇ ਇਸ ਸਰਕਾਰ ਦੇ ਸਮੇਂ ਹੀ ਨਸ਼ੇ ਦੇ ਸੋਦਾਗਰਾਂ ਦੇ ਘਰ ਢਾਹੇ ਗਏ ਤੇ ਪਰਚੇ ਕੀਤੇ ਗਏ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤੇਜ਼ੀ ਨਾਲ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਲਕਾ ਜਲਾਲਾਬਾਦ ਵਿੱਚ 56 ਖੇਡ ਗ੍ਰਾਊਂਡ ਬਣਾਏ ਇਸੇ ਤਰ੍ਹਾਂ ਹੋਰਨਾਂ ਹਲਕਿਆਂ ਵਿੱਚ ਵੀ ਬਣਾਏ ਗਏ ਤਾਂ ਕਿ ਨੌਜਵਾਨ ਵਰਗ ਨਸ਼ਿਆਂ ਤੋਂ ਦੂਰ ਰਹੇ। ਇਸੇ ਤਰ੍ਹਾਂ ਹੀ ਸਿੱਖਿਆਂ ਦੇ ਪੱਧਰ ਨੂੰ ਹੋਰ ਉੱਚਾ ਕਰਨ ਲਈ ਸਕੂਲਾਂ ਦਾ ਆਧੁਨੀਕੀਕਰਨ ਕੀਤਾ ਗਿਆ ਤਾਂ ਕਿ ਨੌਜਵਾਨ ਸਿੱਖਿਆ ਨਾਲ ਜੁੜ ਸਕਣ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ ਨੇ ਜ਼ਿਲ੍ਹਾ ਮੋਗਾ ਵਿਖੇ 26 ਨਵੰਬਰ 2026 ਨੂੰ ਹੋਣ ਵਾਲੀ ਰੈਲੀ ਵਿੱਚ ਸਮੂਲੀਅਤ ਕਰਨ ਦੀ ਅਪੀਲ ਕੀਤੀ।

Leave a Reply

Your email address will not be published. Required fields are marked *