ਜ਼ਿਲ੍ਹਾ ਰੋਜ਼ਗਾਰ ਬਿਊਰੋ, ਫਾਜ਼ਿਲਕਾ ਵਿਖੇ 25 ਨਵੰਬਰ ਨੂੰ ਲੱਗੇਗਾ ਵਿਸ਼ੇਸ਼ ਰੋਜ਼ਗਾਰ ਕੈਂਪ

ਫਾਜ਼ਿਲਕਾ

ਡਿਪਟੀ ਕਮਿਸ਼ਨਰ, ਫਾਜ਼ਿਲਕਾ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਾਜ਼ਿਲਕਾ ਵਿਖੇ ਮਿਤੀ 25 ਨਵੰਬਰ 2026, ਦਿਨ ਬੁੱਧਵਾਰ ਨੂੰ ਨੌਜਵਾਨਾਂ ਲਈ ਵਿਸ਼ੇਸ਼ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਐਜਾਈਲ ਫਿਊਚਰ ਹਾਰਬਲਜ਼, ਇੰਡੀਅਨ ਸਿਕਿਓਰਿਟੀ ਸਰਵਿਸ ਕੰਪਨੀਆਂ ਵੱਲੋਂ ਸਮੂਲੀਅਤ ਕੀਤੀ ਜਾਵੇਗੀ ਇਹ ਜਾਣਕਾਰੀ ਜਿਲ੍ਹਾ ਰੋਜਗਾਰ ਦਫਤਰ ਦੇ ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਐਜਾਈਲ ਫਿਊਚਰ ਹਾਰਬਲਜ਼ ਕੰਪਨੀ ਵਿਖੇ ਸੇਲਜ਼ ਐਗਜ਼ੀਕਿਊਟਿਵ ਅਸਾਮੀ ਲਈ ਸਿਰਫ ਮਹਿਲਾਵਾਂ ਲਈ ਤਨਖਾਹ ₹8,000 ਤੋਂ ₹15,000 ਪ੍ਰਤੀ ਮਹੀਨਾ (ਟ੍ਰੇਨਿੰਗ ਦੌਰਾਨ)  ਅਤੇ ਨੌਕਰੀ ਦਾ ਸਥਾਨ ਫਿਰੋਜ਼ਪੁਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਹੋਵੇਗਾ, ਇਸ ਤਰ੍ਹਾਂ  ਇੰਡੀਅਨ ਸਿਕਿਓਰਿਟੀ ਸਰਵਿਸ ਕੰਪਨੀ ਵਿਖੇ ਸਿਕਿਓਰਿਟੀ ਗਾਰਡ  ਦੀ ਅਸਾਮੀ ਲਈ ਲੜਕੇ ਅਤੇ ਲੜਕੀਆਂ ਤਨਖਾਹ  ₹16,500 ਤੋਂ ₹19,500 ਪ੍ਰਤੀ ਮਹੀਨਾ ਅਤੇ ਨੌਕਰੀ ਦਾ ਸਥਾਨ ਲੁਧਿਆਣਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਰੁਜਗਾਰ ਕੈਂਪ ਦੌਰਾਨ ਨਵੀਂ ਵੋਟਰ ਰਜਿਸਟ੍ਰੇਸ਼ਨ ਦੀ ਵਿਸ਼ੇਸ਼ ਸਹੂਲਤ ਦਿੱਤੀ ਜਾਵੇਗੀ ਇਸ ਕੈਂਪ ਦੌਰਾਨ ਚੋਣ ਦਫ਼ਤਰ ਵੱਲੋਂ ਨਵੀਆਂ ਵੋਟਾਂ ਬਣਾਉਣ ਦੀ ਸਹੂਲਤ ਵੀ ਦਿੱਤੀ ਜਾਵੇਗੀ। ਜਿਨ੍ਹਾਂ ਨੌਜਵਾਨਾਂ ਦੀ ਉਮਰ 18 ਸਾਲ ਪੂਰੀ ਹੋ ਚੁੱਕੀ ਹੈ, ਉਹ ਆਪਣੀ ਨਵੀਂ ਵੋਟ ਬਣਵਾਉਣ ਲਈ ਕੈਂਪ ਵਿੱਚ ਪਹੁੰਚ ਸਕਦੇ ਹਨ। ਸਥਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਾਜ਼ਿਲਕਾ ਕਮਰਾ ਨੰਬਰ 502, ਚੌਥੀ ਮੰਜ਼ਿਲ, ਏ-ਬਲਾਕ, ਡੀ.ਸੀ. ਕੰਪਲੈਕਸ, ਫਾਜ਼ਿਲਕਾ। ਵਧੇਰੇ ਜਾਣਕਾਰੀ ਲਈ 79861-15001, 89060-22220, 98145-43684  ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *