ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਨਗਰ ਨਿਗਮ ਅਰਨੀਵਾਲਾ ਦੀਆਂ 11 ਵਾਰਡਾਂ ਵਿੱਚੋਂ 6 ਵਾਰਡਾਂ ਤੇ ਆਮ ਆਦਮੀ ਦੇ ਉਮੀਦਵਾਰਾਂ ਨੂੰ ਜਿੱਤ ਦੀਵਾਉਣ ਤੇ ਅਰਨੀ ਵਾਲਾ ਸੇਖ਼ ਸੁਭਾਨ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕੀਤਾ!
ਉਹਨਾਂ ਦੱਸਿਆ ਕਿ ਨਗਰ ਨਿਗਮ ਅਰਨੀਵਾਲਾ ਦੇ ਵਾਰਡ ਨੰਬਰ 2 ਤੋਂ ਸੰਦੀਪ ਕੁਮਾਰ, ਵਾਰਡ ਨੰਬਰ 3 ਤੋਂ ਕੇਵਲ ਕ੍ਰਿਸ਼ਨ ਕੰਬੋਜ, ਵਾਰਡ ਨੰਬਰ 8 ਤੋਂ ਹਰਭਜਨ ਦਾਸ, ਵਾਰਡ ਨੰਬਰ 9 ਤੋਂ ਮੋਨੂੰ ਕੱਕੜ, ਵਾਰਡ ਨੰਬਰ 10 ਤੋਂ ਸ਼ਿਵ ਕੁਮਾਰ ਅਤੇ ਵਾਰਡ ਨੰਬਰ 11 ਤੋਂ ਕੁਲਵੰਤ ਕੌਰ ਨੇ ਜਿੱਤ ਪ੍ਰਾਪਤ ਕੀਤੀ ਹੈ!
ਉਹਨਾਂ ਕਿਹਾ ਕਿ ਅਰਨੀਵਾਲਾ ਵਾਸੀਆਂ ਵੱਲੋਂ ਜਿਸ ਆਸ ਨਾਲ ਇਨਾ ਉਮੀਦਵਾਰਾਂ ਨੂੰ ਜਿਤਾਇਆ ਗਿਆ ਹੈ, ਉਹਨਾਂ ਦੀ ਹਰ ਆਸ ਨੂੰ ਪੂਰਾ ਕੀਤਾ ਜਾਵੇਗਾ ਤੇ ਹੁਣ ਅਰਨੀਵਾਲਾ ਦਾ ਵਿਕਾਸ ਹੋਰ ਦੁੱਗਣੀ ਰਫਤਾਰ ਨਾਲ ਹੋਵੇਗਾ!
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੀ ਬਿਹਤਰੀ ਲਈ ਯਤਨਸ਼ੀਲ ਹੈ ਤੇ ਇਸੇ ਤਹਿਤ ਹੀ ਕਰੋੜਾਂ ਦੀ ਰਾਸ਼ੀ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਹਨ।