ਅਣਅਧਿਕਾਰਤ ਤੌਰ ਤੇ ਸਟੋਰ ਕੀਤੀਆਂ ਕੀੜੇਮਾਰ ਦਵਾਈਆਂ ਸੰਬੰਧੀ ਖੇਤੀਬਾੜੀ ਮਹਿਕਮੇ ਵੱਲੋਂ ਕੀਤੀ ਗਈ ਕਾਰਵਾਈ

ਮਾਨਯੋਗ ਖੇਤੀਬਾੜੀ ਮੰਤਰੀ, ਪੰਜਾਬ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ, ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਜੀਤ ਸਿੰਘ ਬਰਾੜ ਅਤੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾ. ਕਰਨਜੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਹਰਬੰਸ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਮਿਤੀ 27-05-2026 ਨੂੰ ਡਾ. ਵਿਜੇ ਸਿੰਘ, ਸਹਾਇਕ ਕਪਾਹ ਵਿਸਥਾਰ ਅਫਸਰ ਫ਼ਾਜ਼ਿਲਕਾ, ਸ਼੍ਰੀ ਪਰਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ) ਫਾਜ਼ਿਲਕਾ ਸਮੇਤ ਸ਼੍ਰੀ ਹਰਵਿੰਦਰ ਪਾਲ ਖੇਤੀਬਾੜੀ ਵਿਕਾਸ ਅਫ਼ਸਰ (ਜ਼ਿਲ੍ਹਾ ਕੰਮ)-ਕਮ ਖਾਦ ਇੰਸਪੈਕਟਰ ਫ਼ਾਜ਼ਿਲਕਾ ਅਤੇ ਸ਼੍ਰੀ ਹਰੀਸ਼ ਕੁਮਾਰ ਖੇਤੀਬਾੜੀ ਵਿਕਾਸ ਅਫਸਰ (ਪੀ. ਪੀ.)- ਕਮ ਇਨਸੈਕਟੀਸਾਈਡ ਇੰਸਪੈਕਟਰ ਫਾਜ਼ਿਲਕਾ ਵੱਲੋਂ ਦਾਣਾ ਮੰਡੀ ਫਾਜ਼ਿਲਕਾ ਵਿੱਚ ਸਥਿਤ ਸ਼੍ਰੀ ਗਣੇਸ਼ ਪੈਸਟੀਸਾਈਡ ਹਾਊਸ ਦੀ ਪੈਸਟੀਸਾਈਡ ਅਤੇ ਫਰਟੀਲਾਈਜ਼ਰ ਦੀ ਦੁਕਾਨ ਅਤੇ ਗਡਾਉਨਾਂ ਦੀ ਚੈਕਿੰਗ ਕੀਤੀ ਗਈ।


ਉਕਤ ਫਰਮ ਦੀ ਡੇਰਾ ਸੱਚਾ ਸੌਦਾ ਰੋਡ ਫਾਜ਼ਿਲਕਾ ਤੇ ਸਥਿਤ ਗਡਾਉਨਾਂ ਦੀ ਚੈਕਿੰਗ ਦੌਰਾਨ ਦੋ ਗਡਾਊਨ ਚੈੱਕ ਕੀਤੇ ਗਏ । ਇਹਨਾਂ ਦੋਨਾਂ ਗਡਾਊਨਾ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕੀੜੇਮਾਰ ਦਵਾਈਆਂ ਸਟੋਰ ਕੀਤੀਆਂ ਪਾਈਆਂ ਗਈਆਂ । ਜਿਹਨਾ ਵਿੱਚ CARTAP HYDROCHLORIDE 4% GR 145x5KG , SULPHUR 80% WDG  310X 3 KG ਅਤੇ SULPHUR 80% WDG 66 x 15 KG ਮੌਜੂਦ ਪਾਈਆਂ ਗਈਆਂ। ਇਸ ਤਰ੍ਹਾਂ ਡੀਲਰ ਫਰਮ ਵੱਲੋਂ ਇਹਨਾਂ ਕੀੜੇਮਾਰ ਦਵਾਈਆਂ ਨੂੰ ਗਡਾਊਨਾ ਵਿੱਚ ਸਟੋਰ ਕਰਕੇ  ਡੀਲਰ ਫਰਮ ਅਤੇ ਇਸ ਦੇ ਜਿੰਮੇਵਾਰ ਵਿਅਕਤੀਆਂ ਵੱਲੋਂ The Insecticide Act, 1968 ਦੀ ਧਾਰਾ 13 ਅਤੇ The Insecticides Rules, 1971 ਦੀ ਧਾਰਾ 10 ਅਤੇ 15 ਦੀ ਉਲੰਘਣਾ ਕੀਤੀ ਹੈ ।
ਉਪਰੋਕਤ ਧਾਰਾਵਾਂ ਦੀ ਉਲੰਘਣਾ ਕਾਰਨ ਥਾਣਾ ਸਿਟੀ ਫਾਜ਼ਿਲਕਾ ਵੱਲੋਂ  ਮਿਤੀ 27.05.2026 ਨੂੰ ਰਪਟ ਰੋਜ਼ਨਾਮਚਾ ਦਰਜ ਕੀਤੀ ਹੈ ਜਿਸਦਾ ਰੋਜ਼ਨਾਮਚਾ ਨੰਬਰ :- 018 ਮਿਤੀ 27.05.2026 ਹੈ । ਮੁੱਖ ਖੇਤੀਬਾੜੀ ਅਫਸਰ, ਫਾਜ਼ਿਲਕਾ ਡਾ. ਹਰਬੰਸ ਸਿੰਘ ਸਿੱਧੂ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਜੋ ਵੀ ਵਿਅਕਤੀ ਖਾਦਾਂ ਅਤੇ ਦਵਾਈਆਂ ਦਾ ਕਾਰੋਬਾਰ ਗਲਤ ਢੰਗ ਨਾਲ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *