ਵਿਧਾਇਕ ਫਾਜਿਲਕਾਨੇ 1.85 ਕਰੋੜ ਦੀ ਲਾਗਤ ਨਾਲ ਆਰਮੀ ਕੈਂਟ ਤੋਂ ਪਿੰਡ ਕੌੜਿਆਂ ਤੱਕ ਨਵੀਂ ਚੌੜੀ ਸੜਕ ਦਾ ਨੀਂਹ ਪੱਥਰ ਰੱਖਿਆ ਕੇ ਕਰਵਾਈ ਸ਼ੁਰੂਆਤ

ਵਿਧਾਇਕ ਫਾਜਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਆਰਮੀ ਕੈਂਟ ਤੋਂ ਪਿੰਡ ਕੌੜਿਆਂ ਤੱਕ 1.85 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਚੌੜੀ ਸੜਕ ਦੇ ਨਿਰਮਾਣ ਕਾਰਜ ਦੀ ਅੱਜ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕਰਵਾਈ ਗਈ।ਇਸ ਸੜਕ ਦੇ ਬਣਨ ਨਾਲ ਫੌਜੀ ਛਾਉਣੀ ਅਤੇ ਆਸ-ਪਾਸ ਦੇ ਪਿੰਡਾਂ ਵਿਚਕਾਰ ਆਵਾਜਾਈ ਦਾ ਸਾਧਨ ਮਜ਼ਬੂਤ ਹੋਵੇਗਾ। ਚੌੜੀ ਅਤੇ ਮਜ਼ਬੂਤ ਸੜਕ ਨਾਲ ਭਾਰੀ ਵਾਹਨਾਂ ਦੀ ਆਵਾਜਾਈ ਆਸਾਨ ਹੋਵੇਗੀ ਅਤੇ ਸਥਾਨਕ ਲੋਕਾਂ, ਕਿਸਾਨਾਂ ਅਤੇ ਵਪਾਰੀਆਂ ਨੂੰ ਆਪਣਾ ਸਮਾਨ ਮੰਡੀ ਤੱਕ ਪਹੁੰਚਾਉਣ ਵਿੱਚ ਸਹੂਲਤ ਮਿਲੇਗੀ।


ਵਿਧਾਇਕ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਸੜਕ ਦੀ ਮੰਗ ਕੀਤੀ ਜਾ ਰਹੀ ਸੀ। ਨਵੀਂ ਸੜਕ ਨਾਲ ਨਾ ਸਿਰਫ਼ ਆਵਾਜਾਈ ਸੁਖਾਲੀ ਹੋਵੇਗੀ, ਸਗੋਂ ਪੂਰੇ ਇਲਾਕੇ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਵੀ ਗਤੀ ਮਿਲੇਗੀ। ਇਲਾਕਾ ਵਾਸੀਆਂ ਨੇ ਇਸ ਪ੍ਰਾਜੈਕਟ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ

Leave a Reply

Your email address will not be published. Required fields are marked *