ਨੌਜਵਾਨ ਪੀੜੀ ਨੂੰ ਸਿਹਤਮੰਦ ਰੱਖਣ ਅਤੇ ਨਸ਼ਿਆਂ ਜਿਹੀਆਂ ਮਾੜੀਆ ਕੁਰੀਤੀਆਂ ਤੋਂ ਦੂਰ ਰੱਖਣ ਲਈ ਲਗਾਤਾਰ ਪਹਿਲਕਦਮੀਆਂ ਉਲੀਕੀਆਂ ਜਾ ਰਹੀਆਂ ਹਨ । ਇਸੇ ਲੜੀ ਤਹਿਤ ਗੁਰਸੇਵਕ ਸਿੰਘ ਬਿੱਲਾ ਦੀ ਯਾਦ ਵਿਚ ਪਿੰਡ ਛੋਟੀਆਂ ਓਡੀਆਂ ਵਿਖੇ 4 ਰੋਜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਮੈਡਮ ਖੁਸ਼ਬੂ ਸਵਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਟੂਰਨਾਂਮੈਂਟ ਦਾ ਆਗਾਜ ਕਰਵਾਇਆ।
ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਾਡੀ ਨੌਜਵਾਨ ਪੀੜ੍ਹੀ ਦੀ ਭਲਾਈ ਲਈ ਉਪਰਾਲੇ ਕਰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਗਲਤ ਸੰਗਤ ਵਿਚ ਪੈਣ ਤੋਂ ਰੋਕਣ ਲਈ ਉਨ੍ਹਾਂ ਦਾ ਧਿਆਨ ਸਕਾਰਾਤਮਕ ਗਤੀਵਿਧੀਆਂ ਵੱਲ ਲਗਾਇਆ ਜਾਵੇ ਤਾਂ ਉਹ ਨਸ਼ਿਆਂ ਅਜਿਹੀਆਂ ਦਲਦਲ ਵਿਚ ਜਾਣ ਤੋਂ ਬਚੇ ਰਹਿਣਗੇ। ਉਨ੍ਹਾਂ ਕਿਹਾ ਕਿ ਖੇਡਾਂ ਖੇਡ ਕੇ ਜਿਥੇ ਉਹ ਆਪਣੇ ਆਪ ਨੂੰ ਸ਼ਰੀਰਿਕ ਤੌਰ ਦੇ ਨਾਲ-ਨਾਲ ਮਾਨਸਿਕ ਪੱਖੋਂ ਵੀ ਮਜਬੂਤ ਬਣਨਗੇ ਉਥੇ ਖੇਡਾਂ ਵਿਚ ਨਾਮ ਰੋਸ਼ਨ ਕਰਨਗੇ ਤੇ ਇਲਾਕੇ ਦਾ ਮਾਣ ਹਾਸਲ ਕਰਨਗੇ।

ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ 4 ਦਿਨ ਚੱਲੇਗਾ ਜਿਸ ਵਿਚ 32 ਟੀਮਾਂ ਭਾਗ ਲੈਣਗੀਆਂ ਤੇ ਰੋਜ ਇਨ੍ਹਾਂ ਦੇ ਆਪਸ ਵਿਚ ਮੁਕਾਬਲੇ ਹੋਣਗੇ । ਉਨ੍ਹਾਂ ਪਿੰਡ ਦੇ ਸਰਪੰਚ ਤੇ ਸਮੂਹ ਪੰਚਾਇਤ ਦੇ ਨਾਲ-ਨਾਲ ਪਿੰਡ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਜੋ ਅਜੋਕੇ ਸਮੇਂ ਵਿਚ ਸਾਡੀ ਨੌਜਵਾਨੀ ਨੂੰ ਬਚਾਉਣ ਲਈ ਸ਼ਲਾਘਾਯੋਗ ਉਪਰਾਲੇ ਕਰ ਰਹੇ ਹਨ ਤੇ ਸਾਡੀ ਜਵਾਨੀ ਨੂੰ ਹਨੇਰੇ ਵਿਚ ਜਾਣ ਤੋਂ ਰੋਕਣ ਲਈ ਭਰਪੂਰ ਯਤਨ ਕਰ ਰਹੇ ਹਨ ।