ਜੁਆਇੰਟ ਡਾਇਰੈਕਟਰ ਜਨਗਣਨਾ ਵਿਭਾਗ ਪੰਜਾਬ ਵੱਲੋਂ ਨਗਰ ਨਿਗਮ,ਅਬੋਹਰ ਵਿਖੇ ਜਨਗਣਨਾ ਚਾਰਜ ਅਧਿਕਾਰੀਆਂ ਨਾਲ ਕੀਤੀ ਗਈ ਸਮੀਖਿਆ ਮੀਟਿੰਗ

ਭਾਰਤ ਵਿਚ ਚੱਲ ਰਹੀ ਮਰਦਮਸ਼ੁਮਾਰੀ-2027 ਦੇ ਪਹਿਲੇ ਪੜਾਅ ਤਹਿਤ ਚੈਕਿੰਗ ਲਈ ਜਨਗਣਨਾ ਵਿਭਾਗ ਪੰਜਾਬ ਵੱਲੋ ਫਾਜਿ਼ਲਕਾ ਜਿ਼ਲੇ ਲਈ ਲਗਾਏ ਅਧਿਕਾਰੀ ਸ੍ਰੀ ਆਰ .ਪੀ .ਸਿੰਘ, ਜੁਆਇੰਟ ਡਾਇਰੈਕਟਰ ਪਹੁੰਚੇ ਤੇ ਨਗਰ ਨਿਗਮ,ਅਬੋਹਰ ਵਿਖੇ ਜਨਗਣਨਾ ਚਾਰਜ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਇਸ ਉਪਰੰਤ ਨਗਰ ਨਿਗਮ ਅਬੋਹਰ ਦੇ ਵਾਰਡ ਨੰਬਰ 8 ਦੇ ਵੱਖ-ਵੱਖ ਬਲਾਕਾਂ ਦੀ ਮੌਕੇ ਤੇ ਜਾ ਕੇ ਪੜਤਾਲ ਕੀਤੀ ਤੇ ਇਸ ਤੋ ਇਲਾਵਾ  ਡਿਜੀਟਲ ਜਨਗਣਨਾ-2027 (ਘਰ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ) ਦੇ ਪਹਿਲੇ ਪੜਾਅ ਤਹਿਤ ਚੱਲ ਰਹੇ ਫੀਲਡ ਸਰਵੇਖਣ ਨੂੰ ਤੇਜ਼ ਅਤੇ ਸੁਚਾਰੂ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ।
ਸਿਟੀ ਸੈਂਸੰਜ ਚਾਰਜ ਅਫਸਰ ਨਗਰ ਨਿੰਗ ਅਬੋਹਰ ਸ੍ਰੀ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ,ਫਾਜਿ਼ਲਕਾ-ਕਮ-ਕਮਿਸ਼ਨਰ ਨਗਰ ਨਿਗਮ,ਅਬੋਹਰ ਅਤੇ ਪ੍ਰਿ਼ੰਸੀਪਲ ਸੈਂਸੰਜ ਚਾਰਜ ਅਫਸਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਆਈ .ਏ .ਐਸ ਅਤੇ ਉਪ ਮੰਡਲ ਮੈਜਿਸਟ੍ਰੇਟ,ਅਬੋਹਰ-ਕਮ-ਉਪ ਮੰਡਲ ਸੈਂਸੰਜ ਚਾਰਜ ਅਫਸਰ ਅਬੋਹਰ ਸ੍ਰੀ ਰਵਿੰਦਰ ਪਾਲ ਸਿੰਘ ਅਰੌੜਾ ਦੇ ਆਦੇਸ਼ਾਂ ਤਹਿਤ ਘਰ-ਘਰ ਸਰਵੇਖਣ ਦਾ ਕੰਮ 15 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ 13 ਜੂਨ ਤੱਕ ਜਾਰੀ ਰਹੇਗਾ।ਉਨ੍ਹਾਂ ਦੱਸਿਆ ਕਿ ਅਬੋਹਰ ਸ਼ਹਿਰ ਦੀ ਹਦੂਦ ਅੰਦਰ ਆਉਂਦੇ 50 ਵਾਰਡਾ  ਦੀ ਮਰਦਮਸ਼ੁਮਾਰੀ -2027 ਦੇ ਪਹਿਲੇ ਪੜਾਅ ਘਰਾਂ ਦੀ ਗਿਣਤੀ ਲਈ 242 ਬਲਾਕ ਬਣਾਏ ਗਏ ਹਨ ਜਿੰਨਾਂ ਲਈ 267 ਗਿਣਤੀਕਾਰ ਅਤੇ 45 ਸੁਪਰਵਾਈਜਰ ਨਿਯੁਕਤ ਕੀਤੇ ਹਨ। ਜਿੰਨਾਂ ਨੂੰ ਪੂਰਨ ਤੋਰ ਤੇ ਟਰੇਨਿੰਗ ਦੇਣ ਉਪਰੰਤ ਇਨ੍ਹਾਂ ਵਲੋ ਮਿਤੀ 15-5-2026 ਤੋ ਆਪਣੇ ਆਪਣੇ ਬਲਾਕ ਵਿਚ ਘਰਾਂ ਦੀ ਮਰਦਮਸ਼ੁਮਾਰੀ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਕੁੱਲ ਅਬਾਦੀ ਦਾ 10 ਪ੍ਰਤੀਸਤ ਹਾਊਸ ਗਿਣਤੀ ਵੀ ਕਰ ਲਈ ਹੈ।
ਜਨਗਣਨਾ ਵਿਭਾਗ ਪੰਜਾਬ ਦੇ ਅਧਿਕਾਰੀ ਸ੍ਰੀ ਆਰ .ਪੀ .ਸਿੰਘ, ਜੁਆਇੰਟ ਡਾਇਰੈਕਟਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਿਣਤੀਕਾਰਾਂ ਨਾਲ ਸਹਿਯੋਗ ਕਰਨ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨ ਕਿਉਂਕਿ ਇਹ ਡਾਟਾ ਸਰਕਾਰ ਨੂੰ ਵਸਨੀਕਾਂ ਲਈ ਨੀਤੀਆਂ ਅਤੇ ਭਲਾਈ ਯੋਜਨਾਵਾਂ ਬਣਾਉਣ ਵਿੱਚ ਮਦਦ ਕਰੇਗਾ। ਗਿਣਤੀਕਾਰ ਫੀਲਡ ਸਰਵੇਖਣ ਦੌਰਾਨ ਰਾਜ ਸਰਕਾਰ ਦੁਆਰਾ ਸੂਚੀਬੱਧ 33 ਸਵਾਲ ਪੁੱਛਣਗੇ। ਜੇਕਰ ਨਿਵਾਸੀਆਂ ਨੇ ਸਵੈ-ਗਣਨਾ ਰਾਹੀਂ ਆਪਣੇ ਰਿਹਾਇਸ਼ੀ ਵੇਰਵੇ ਜਮ੍ਹਾਂ ਕਰਵਾਏ ਹਨ, ਤਾਂ ਉਨ੍ਹਾਂ ਨੂੰ ਸਿਰਫ਼ ਫੀਲਡ ਸਰਵੇਖਣ ਦੌਰਾਨ ਆਪਣੀ ਜਾਇਦਾਦ ਦਾ ਦੌਰਾ ਕਰਨ ਵੇਲੇ ਗਿਣਤੀਕਾਰ ਨਾਲ ਐਸਈ-ਆਈਡੀ ਸਾਂਝਾ ਕਰਨਾ ਪਵੇਗਾ। ਗਿਣਤੀਕਾਰਾਂ ਦੁਆਰਾ ਕੋਈ ਦਸਤਾਵੇਜ਼ ਜਾਂ ਓਟੀਪੀ ਨਹੀਂ ਮੰਗਿਆ ਜਾਵੇਗਾ। ਸ਼ਹਿਰ ਵਾਸੀ ਇਸ ਵਿਚ ਆਪਣਾ ਪੂਰਨ ਸਹਿਯੋਗ ਕਰਨ ।
ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸੈਂਸੰਜ ਕੋਆਰਡੀਨੇਟਰ ਸ੍ਰੀ ਕਾਰਤਿਕ ਆਰਿਆ, ਉਪ ਅਰਥ ਅਤੇ ਅੰਕੜਾ ਸਲਾਹਕਾਰ ਸ੍ਰੀ ਹਰਜਿੰਦਰ ਸਿੰਘ, ਸਿਟੀ ਸੈਂਸੰਜ ਚਾਰਜ ਅਫਸਰ, ਨਗਰ ਨਿਗਮ,ਅਬੋਹਰ ਸ੍ਰੀ ਇੰਦਰਜੀਤ ਸਿੰਘ, ਮਿਉਂਸਪਲ ਟਾਊਨ ਪਲੈਨਰ, ਡਰਾਫਟਸਮੈਨ ਸ੍ਰੀ ਗੁਰਪ੍ਰਤਾਪ ਸਿੰਘ ਅਤੇ ਲੋਕਲ ਸੈਸੰਜ ਅਫਸਰ ਸ੍ਰੀ ਮੰਗਤ ਰਾਮ, ਇੰਸਪੈਕਟਰ ਤੇ ਟੈਕਨੀਕਲ ਅਸਿਸਟੈਂਟ ਸਟਾਫ ਵੀ ਹਾਜ਼ਰ ਸੀ ।

Leave a Reply

Your email address will not be published. Required fields are marked *