ਬਲਾਕ ਜਲਾਲਾਬਾਦ ਵਿੱਚ ਜਿਲ੍ਹਾ ਪ੍ਰੋਗਰਾਮ ਅਫ਼ਸਰ ਫਾਜ਼ਿਲਕਾ ਸ੍ਰੀਮਤੀ ਨਵਦੀਪ ਕੌਰ ਮੈਡਮ ਦੀ ਅਗਵਾਈ ਹੇਠ ਪੋਸ਼ਣ ਮਾਹ 2026 ਦੇ ਤਹਿਤ ਸਰਕਲ ਵੇਰੋਕਾ ਵਿਖੇ ਐਕਟੀਵਿਟੀਆਂ ਕਰਵਾਈਆਂ ਗਈਆਂ ।

ਜਿਸ ਵਿਚ ਛੋਟੇ ਬੱਚਿਆਂ ਨੂੰ ਆਪਣੀ ਨਿੱਜੀ ਸਾਫ ਸਫ਼ਾਈ ਬਾਰੇ ਸਮਝਾਇਆ ਗਿਆ ਅਤੇ ਨਾਲ ਵੀ ਗਰਭਵਤੀ ਔਰਤਾਂ ਦੀ ਗੋਦ ਭਰਾਈ, 6 ਮਹੀਨੇ ਦੇ ਬੱਚਿਆਂ ਦਾ ਅੰਨਪ੍ਰਸ਼ਨ ਕਰਵਾਇਆ ਗਿਆ । ਇਸ ਦੇ ਨਾਲ ਹੀ ਇਕ ਘੱਟ ਖਰਚੇ ਵਾਲੀ ਰੈਸਿਪੀ ਦੀ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ ਪਿੰਡ ਦੀਆਂ ਔਰਤਾਂ ਨੇ ਭਾਗ ਲਿਆ ਅਤੇ ਦਸਿਆ ਕਿ ਕਿਵੇਂ ਅਸੀਂ ਘਰ ਵਿਚ ਪਏ ਸਸਤੇ ਸਮਾਨ ਨਾਲ ਸੁਆਦਲਾ ਅਤੇ ਪ੍ਰੋਟੀਨ , ਵਿਟਾਮਿਨ ਯੁਕਤ ਭੋਜਨ ਬਣਾ ਸਕਦੇ ਹਾਂ। ਇਸ ਮੌਕੇ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਦਫ਼ਤਰ ਦੀਆਂ ਸੁਪਰਵਾਈਜਰ ਅਤੇ ਬਲਾਕ ਕੋਆਰਡੀਨੇਟਰ ਸ਼ਾਮਿਲ ਸਨ ।