ਪਿਸਟਲ ਸ਼ੂਟਿੰਗ ’ਚ ਫਾਜ਼ਿਲਕਾ ਦੇ ਦਪਿੰਦਰ ਸਿੰਘ ਬਰਾੜ ਨੇ ਗੱਡੇ ਜਿੱਤ ਦੇ ਝੰਡੇ, ਗੋਲਡ ਤੇ ਸਿਲਵਰ ਸਮੇਤ ਜਿੱਤੇ ਪੰਜ ਮੈਡਲ

ਸ੍ਰੀ ਦਪਿੰਦਰ ਸਿੰਘ ਬਰਾੜ ਪਿੰਡ ਅਸਮਾਨ ਖੇੜਾ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਦੇ ਹੋਣਹਾਰ ਨਿਸ਼ਾਨੇਬਾਜ਼ ਨੇ ਪਿਛਲੇ ਤਿੰਨ ਮਹੀਨੇ ਦੇ ਦੌਰਾਨ ਸ਼ੂਟਿੰਗ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਮੈਡਲ ਜਿਤੱਣ *ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਖਿਡਾਰੀ ਨੂੰ ਵਧਾਈ ਦਿੱਤੀ ਹੈ ਅਤੇ ਖੇਡ ਜਗਤ ਵਿਚ ਨਾਮ ਕਮਾਉਣ *ਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

ਸ੍ਰੀ ਦਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੋਹਾਲੀ ਵਿਖੇ ਸਤੰਬਰ 2026 ਦੌਰਾਨ ਹੋਏ ਨਿਸ਼ਾਨੇਬਾਜੀ ਦੇ ਮੁਕਾਬਲੇ 10 ਮੀਟਰ ਏਅਰ ਪਿਸਟਲ ਵਿੱਚ 2 ਸਿਲਵਰ ਮੈਡਲ ਅਤੇ ਮੋਹਾਲੀ ਵਿਖੇ ਹੀ ਨਵੰਬਰ 2026 ਨੂੰ ਆਈ.ਐਸ.ਐਸ.ਐਫ. ਸਟੇਟ ਮੁਕਾਬਲੇ ਵਿੱਚ ਵੀ ਉਸ ਨੇ 50 ਮੀਟਰ ਪਿਸਟਲ .22 ਬੋਰ ਵਿੱਚ ਸਿਲਵਰ ਮੈਡਲ ਜਿੱਤਿਆ।

ਇਸ ਤੋਂ ਇਲਾਵਾ ਉਨ੍ਹਾਂ ਨਵੰਬਰ 2026 ਨੂੰ ਦੇਹਰਾਦੂਨ ਵਿਖੇ ਹੋਏ ਪ੍ਰੀ-ਨੈਸ਼ਨਲ ਨਿਸ਼ਾਨੇਬਾਜੀ ਦੇ ਮੁਕਾਬਲੇ ਵਿੱਚ 10 ਮੀਟਰ ਏਅਰ ਪਿਸਟਲ ਵਿੱਚ ਗੋਲਡ ਮੈਡਲ ਜਿੱਤੀਆ । ਇਸ ਤੋਂ ਪਹਿਲਾਂ ਅਕਤੂਬਰ 2026 ਵਿੱਚ ਭੋਪਾਲ ਵਿਖੇ ਹੋਏ ਓਪਨ ਇੰਡੀਆ ਟੂਰਨਾਮੈਂਟ ਵਿੱਚ ਵੀ ਉਸ ਨੇ 10 ਮੀਟਰ ਏਅਰ ਪਿਸਟਲ ਵਿੱਚ ਬਰੋਨਜ ਮੈਡਲ ਜਿਤੀਆ ਸੀ।

ਇਸ ਸਫਲਤਾ ਪਿੱਛੇ ਉਨ੍ਹਾਂ ਨੇ ਆਪਣੇ ਮਾਪਿਆ ਅਤੇ ਆਪਣੇ ਕੋਚ ਸ੍ਰੀ ਹਸਨਪ੍ਰੀਤ ਸਿੰਘ ਬਰਾੜ, .45 ਸੂਟਰਸ ਅਕੈਡਮੀ ਸ੍ਰੀ ਗੰਗਾਨਗਰ ਦਾ ਵੱਡਾ ਯੋਗਦਾਨ ਹੈ, ਜਿੱਥੇ ਲਗਾਤਾਰ ਅਭਿਆਸ ਕਰਕੇ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ। ।

Leave a Reply

Your email address will not be published. Required fields are marked *