ਫਾਜ਼ਿਲਕਾ : ਪੰਜਾਬ ਸਰਕਾਰ ਨੇ ਜਲਾਲਾਬਾਦ ਹਲਕੇ ਨੂੰ ਦਿੱਤੀ ਇਕ ਹੋਰ ਵੱਡੀ ਸੌਗਾਤ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਲਾਲਾਬਾਦ ਹਲਕੇ ਨੂੰ ਇੱਕ ਹੋਰ ਵੱਡੀ ਸੌਗਾਤ ਦਿੱਤੀ ਹੈ। ਇਸੇ ਤਹਿਤ ਹੀ 
8.38 ਕਰੋੜ ਦੀ ਲਾਗਤ ਨਾਲ ਬਰਕਤਵਾਹ ਮਾਇਨਰ ਦੀ ਬੁਰਜੀ 0-58915 ਦੀ ਕੰਕਰੀਟ ਲਾਈਨਿੰਗ ਦਾ ਕੰਮ ਪੂਰਾ ਹੋਇਆ! ਇਹ ਪ੍ਰਗਟਾਵਾ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ  ਨੇ 17.96 ਕਿਲੋਮੀਟਰ ਲੰਬੀ ਬਰਕਤਵਾਹ ਮਾਈਨਰ ਦਾ ਉਦਘਾਟਨ ਕਰਨ ਮੌਕੇ ਕੀਤਾ।
ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਜਲ ਸਰੋਤ ਅਤੇ ਖਣਨ ਤੇ ਭੂ-ਵਿਗਿਆਨ ਵਿਭਾਗ ਮੰਤਰੀ ਪੰਜਾਬ ਸ੍ਰੀ. ਬਰਿੰਦਰ ਕੁਮਾਰ ਗੋਇਲ ਦੀ ਯੋਗ ਅਗਵਾਈ ਹੇਠ ਅੱਜ ਇਸ ਨਹਿਰ ਦੀ ਕੰਕਰੀਟ ਲਾਇਨਿੰਗ ਦਾ ਕੰਮ ਸੰਪੂਰਨ ਹੋਰ ਉਪਰੰਤ ਹਲਕਾ ਵਾਸੀਆਂ ਦੇ ਸਪੁਰਦ ਕਰ ਦਿੱਤੀ ਗਈ ਹੈ। 


ਉਨ੍ਹਾਂ ਕਿਹਾ ਕਿ ਸਾਡੇ ਜਲਾਲਾਬਾਦ ਦੇ ਟੇਲਾਂ ਤੇ ਇਸ ਮਾਇਨਰ ਰਾਹੀਂ ਪਾਣੀ ਪਹੁੰਚਦਾ ਹੈ! ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਬਹੁਤ ਪੁਰਾਣੀ ਮੰਗ ਸੀ ਕਿ ਸਰਕਾਰ ਨੇ ਪਾਣੀ ਪੂਰਾ ਦੇਣਾ ਆਰੰਭ ਕਰ ਦਿੱਤਾ ਹੈ ਪਰ ਉਨ੍ਹਾਂ ਦੀ ਨਹਿਰ ਪੂਰੀ ਵਧੀਆ ਨਾ ਬਣੀ ਹੋਣ ਕਾਰਨ ਟੇਲਾਂ ਤੇ ਘੱਟ ਪਾਣੀ ਪਹੁੰਚਦਾ ਹੈ। ਸੋ ਅੱਜ ਲੋਕਾਂ ਦੀ ਮੰਗ ਪੂਰੀ ਹੋ ਗਈ ਹੈ ਤੇ ਇਹ ਮਾਈਨਰ ਬਣ ਕੇ ਤਿਆਰ ਹੋ ਗਈ ਹੈ!ਉਨ੍ਹਾਂ ਕਿਹਾ ਕਿ ਨਹਿਰ ਬਣਨ ਨਾਲ ਹੁਣ ਪਾਣੀ ਹੋਰ ਵੀ ਵੱਧ ਮਾਤਰਾ ਤੱਕ ਲੋਕਾਂ ਨੂੰ ਮਿਲੇਗਾ। 
ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਹਿਰ ਦੇ ਪ੍ਰਾਜੈਕਟ ਲਈ ਫੰਡ ਦੀ ਗੁਜਾਰਿਸ਼ ਕੀਤੀ ਤੇ ਸਰਕਾਰ ਨੇ ਸਾਡੀ ਮੰਗ ਪੂਰੀ ਕੀਤੀ ਤੇ ਅੱਜ ਇਹ ਨਹਿਰ ਨਵੀਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਹੋ ਗਈ ਸੋ ਸਾਡੇ ਇਨ੍ਹਾਂ ਪਿੰਡਾਂ ਦੇ ਲੋਕ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਮੰਗ ਪੂਰੀ ਹੋਈ ਹੈ

Leave a Reply

Your email address will not be published. Required fields are marked *