ਹਲਕਾ ਫਾਜ਼ਿਲਕਾ ਵਿੱਚ 50 ਕਰੋੜ ਦੀ ਲਾਗਤ ਨਾਲ ਬਣ ਰਹੇ ਹਨ ਨਹਿਰੀ ਖਾਲੇ- ਵਿਧਾਇਕ ਨਰਿੰਦਰਪਾਲ ਸਿੰਘ ਸਵਨਾ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਖੁਸ਼ਹਾਲੀ ਤੇ ਸਰਵਪੱਖੀ ਵਿਕਾਸ ਲਈ ਸਿਰਤੋੜ ਯਤਨ ਕਰ ਰਹੀ ਹੈ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਲਗਭਗ ਪਿਛਲੇ ਚਾਰ ਸਾਲਾਂ ਵਿੱਚ ਹਲਕਾ ਫਾਜ਼ਿਲਕਾ ਵਿਖੇ ਨਵੇਂ ਖਾਲਿਆਂ ਦੀ ਉਸਾਰੀ ਤੇ 50 ਕਰੋੜ ਰੁਪਏ ਖਰਚੇ ਗਏ ਹਨ। ਲਗਭਗ 15 ਕਰੋੜ ਦੀ ਲਾਗਤ ਨਾਲ ਹੁਣ ਹੋਰ ਨਵੇਂ ਖਾਲੇ ਬਣਾਏ ਜਾ ਰਹੇ ਹਨ, ਜੋ ਕਿ ਕਾਫੀ ਖਰਾਬ ਹੋ ਗਏ ਸਨ। ਉਨ੍ਹਾਂ ਕਿਹਾ ਕਿ ਜਿਹੜੇ ਖਾਲੇ ਜਮੀਨਾਂ ਵਿਚੋਂ ਗਾਇਬ ਹੋ ਗਏ ਸਨ ਉਨ੍ਹਾਂ ਖਾਲਿਆਂ ਦੀ ਉਸਾਰੀ ਲਈ ਵੀ ਖੇਤਾਂ ਵਿੱਚ ਨਿਸ਼ਾਨਦੇਹੀਆਂ ਕਰਕੇ ਨਵੇਂ ਖਾਲੇ ਬਣਾਏ ਜਾ ਰਹੇ ਹਨ।
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਸਾਡੇ ਹਲਕੇ ਦੇ ਟੇਲਾਂ ਤੇ ਪੈਂਦੇ ਪਿੰਡ ਜੋ ਰਾਜਸਥਾਨ ਤੇ ਪਾਕਿਸਤਾਨ ਦੇ ਨਾਲ ਲੱਗਦੇ ਹਨ ਉੱਥੇ ਨਵੇਂ ਖਾਲੇ ਬਣ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਹਲਕਾ ਫਾਜ਼ਿਲਕਾ ਵਿੱਚ ਖਾਲੇ ਬਣਾਉਣ ਲਈ 50 ਕਰੋੜ ਦੀ ਰਾਸ਼ੀ ਦਿੱਤੀ। ਜਿਸ ਦੀ ਮਦਦ ਨਾਲ ਹੁਣ ਟੇਲਾਂ ਤੇ ਪਾਣੀ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਕਾਫੀ ਪਿੰਡਾਂ ਵਿੱਚ ਨਵੇਂ ਖਾਲੇ ਬਣ ਕੇ ਤਿਆਰ ਹੋ ਗਏ ਹਨ ਤੇ ਕੁੱਝ ਪਿੰਡਾਂ ਵਿੱਚ ਨਵੇਂ ਖਾਲੇ ਬਣ ਰਹੇ ਹਨ ਤੇ ਕੁੱਝ ਪਿੰਡਾਂ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਰ ਨਵੇਂ ਖਾਲੇ ਬਣਾਏ ਜਾਣਗੇ ਤਾਂ ਜੋ ਕਿ ਸਾਡੇ ਕਿਸਾਨਾਂ ਨੂੰ ਆਪਣੇ ਖੇਤਾਂ ਲਈ ਪੂਰਾ ਨਹਿਰੀ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਲੱਗੀ ਹੋਈ ਤੇ ਇਸੇ ਤਹਿਤ ਪੂਰਾ ਨਹਿਰੀ ਪਾਣੀ ਟੇਲਾਂ ਤੇ ਪਹੁੰਚਾਇਆ ਜਾ ਰਿਹਾ ਹੈ।

ਇਸ ਮੌਕੇ ਬਕੈਨ ਵਾਲਾ ਵਿਖੇ ਪੰਜਾਵਾ ਮਾਇਨਰ ਮੋਘੇ ਤੇ ਚੱਲ ਰਹੇ ਨਵੇਂ ਖਾਲੇ ਬਣਨ ਦੀ ਪ੍ਰਕਿਰਆ ਬਾਰੇ ਬੋਲਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਤੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਧੰਨਵਾਦੀ ਹਨ ਜਿਨ੍ਹਾਂ ਦੇ ਯਤਨਾ ਸਦਕਾ ਸਾਡੇ ਖੇਤਾਂ ਨੂੰ ਨਹਿਰੀ ਪਾਣੀ ਮਿਲਿਆ ਹੈ ਤੇ ਸਾਡੇ ਇੱਥੇ ਖਾਲੇ ਬਣਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਖਾਲਾ 1982 ਦਾ ਬਣਿਆ ਹੈ ਤੇ ਪਹਿਲਾ ਇਹ ਬਿਲਕੁਲ ਖਰਾਬ ਹੋ ਗਿਆ ਸੀ ਤੇ ਉਹ ਇਸ ਸਰਕਾਰ ਦੇ ਤਹਿਤ ਦਿਲੋ ਧੰਨਵਾਦੀ ਹਨ ਜਿਨ੍ਹਾਂ ਨੇ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ। ਉਨ੍ਹਾਂ ਕਿਹਾ ਕਿ ਸਾਡਾ ਏਰੀਆ ਬਾਗਾਂ ਦਾ ਹੈ ਤੇ ਬਾਗਾਂ ਲਈ ਨਹਿਰੀ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਇਨ੍ਹਾਂ ਖਾਲਿਆਂ ਤੇ ਮੋਘੇ ਬਣਾਉਣ ਲਈ ਵਧੀਆ ਮਟੀਰੀਅਲ ਜਿਸ ਵਿੱਚ ਸੀਮਿੰਟ ਤੇ ਇੱਟਾਂ ਆਦਿ ਸਮੱਗਰੀ ਮੌਜੂਦ ਹੈ ਬਹੁਤ ਹੀ ਵਧੀਆ ਲਗਾਈ ਜਾ ਰਹੀ ਹੈ ਜਿਸ ਤੋਂ ਉਹ ਬਹੁਤ ਖੁਸ਼ ਹਨ।

Leave a Reply

Your email address will not be published. Required fields are marked *