ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਕਲਰਕ ਲਈ ਅਰਜ਼ੀਆਂ ਦੀ ਮੰਗ

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਸੇਵਾ ਮੁਕਤ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚੱਲ ਰਹੇ ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਫਤਹਿਗੜ੍ਹ ਸਾਹਿਬ ਵਿਖੇ ਕਲਰਕ ਦੀ ਇੱਕ ਅਸਾਮੀ ਲਈ ਗਿਆਰ੍ਹਾਂ ਮਹੀਨਿਆਂ ਲਈ ਠੇਕੇ ਦੇ ਆਧਾਰ ਤੇ ਨਿਯੁਕਤੀ ਕੀਤੀ ਜਾਣੀ ਹੈ। ਚਾਹਵਾਨ ਉਮੀਦਵਾਰ ਆਪਣੀਆਂ ਪ੍ਰਤੀ ਬੇਨਤੀਆਂ ਸਮੇਤ ਦਸਤਾਵੇਜ਼ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਨੇੜੇ ਬੱਚਤ ਭਵਨ ਵਿਖੇ 16 ਜੂਨ ਦੁਪਹਿਰ 1.30 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ।

      ਜ਼ਿਲ੍ਹਾਂ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਦੱਸਿਆ ਕਿ ਕਲਰਕ ਦੀ ਇਸ ਅਸਾਮੀ ਲਈ ਉਮੀਦਵਾਰ ਨੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ ਅਤੇ ਕੰਪਿਊਟਰ ਦੀ ਲੋੜੀਂਦੀ ਜਾਣਕਾਰੀ ਰੱਖਦਾ ਹੋਵੇ ਅਤੇ ਪੰਜਾਬੀ ਟਾਈਪਿੰਗ ਰਾਵੀ ਫੋਟ ਅਤੇ ਅੰਗਰੇਜੀ ਟਾਈਪਿੰਗ ਸਪੀਡ (30 ਸ਼ਬਦ ਪ੍ਰਤੀ ਮਿੰਟ) ਹੋਣੀ ਲਾਜ਼ਮੀ ਹੈ। ਸਾਬਕਾ ਸੈਨਿਕਾਂ/ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਫੋਨ ਨੰ: 01763-232287 ਤੇ (ਕਿਸੇ ਵੀ ਕੰਮ ਵਾਲੇ ਦਿਨ) ਸੰਪਰਕ ਕਰ ਸਕਦੇ ਹਨ।



Leave a Reply

Your email address will not be published. Required fields are marked *