ਸਪੈਸ਼ਲ ਇੰਟੈਂਸਿਵ ਰਿਵੀਜ਼ਨ -2026 ਪ੍ਰਕਿਰਿਆ ਅਧੀਨ ਜ਼ਿਲ੍ਹਾ ਫਾਜਿਲਕਾ ਦੇ ਚਾਰੋ ਵਿਧਾਨ ਸਭਾ ਚੋਣ ਹਲਕਿਆਂ ਦੇ

ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਫਾਜਿਲਕਾ  ਦੀਆਂ ਹਦਾਇਤਾਂ ਤੇ ਸ੍ਰੀਮਤੀ ਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜਿਲ੍ਹਾ ਚੋਣ ਅਫਸਰ, ਫਾਜਿਲਕਾ  ਦੀ ਅਗਵਾਈ ਵਿੱਚ ਐਸ.ਆਈ.ਆਰ-2026 ਪ੍ਰਕਿਰਿਆ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਲਈ ਮੀਟਿੰਗ ਹਾਲ ਦਫਤਰ ਡਿਪਟੀ ਕਮਿਸ਼ਨਰ ਫਾਜਿਲਕਾ ਵਿਖੇ ਮਿਤੀ 12.06.2026 ਨੂੰ ਜਿਲ੍ਹਾ ਫਾਜਿਲਕਾ ਦੇ ਚਾਰੋ ਵਿਧਾਨ ਸਭਾ ਚੋਣ ਹਲਕਿਆਂ ਦੀ ਟੈਕਨੀਕਲ ਸਟਾਫ/ਕਲੈਰਿਕਲ ਸਟਾਫ ਨੂੰ ਜਿਲ੍ਹਾ ਪੱਧਰੀ ਟੈਕਨੀਕਲ ਟੀਮ ਅਤੇ ਜਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਵੱਲੋਂ ਸਿਖਲਾਈ ਦਿੱਤੀ ਗਈ।

ਇਸ ਮੌਕੇ ਤੇ ਚੋਣ ਤਹਿਸੀਲਦਾਰ ਫਾਜਿਲਕਾ ਅਤੇ ਜਿਲ੍ਹਾ ਪੱਧਰੀ ਮਾਸਟਰ ਟੇਨਰਾਂ ਵੱਲੋਂ ਦੱਸਿਆ ਗਿਆ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਿੱਧੀ ਨਿਗਰਾਨੀ ਹੇਠ ਐਸ.ਆਈ.ਆਰ. ਨਾਲ ਸਬੰਧਤ ਹਰ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾਣਾ ਹੈ। ਇਸ ਸਿਖਲਾਈ ਦਾ ਮੁੱਖ ਮਕਸਦ ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੂਹ ਸਟਾਫ ਨੂੰ ਐਸ.ਆਈ.ਆਰ. ਪ੍ਰਕਿਰਿਆ ਨਾਲ ਸਬੰਧਤ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ, ਤਾਂ ਜੋ ਇਸ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਜਾ ਸਕੇ।

ਇਸ ਮੌਕੇ ਸ੍ਰੀਮਤੀ ਵਿਭੂ ਜੈਨ ਚੋਣ ਤਹਿਸੀਲਦਾਰ, ਸ੍ਰੀ ਨਵਜੋਤ ਸਿੰਘ ਚੋਣ ਕਾਨੂੰਗੋ, ਸ੍ਰੀ ਰਵੀ ਕਾਂਤ ਚੋਣ ਕਾਨੂੰਗੋ ਅਤੇ ਜਿਲ੍ਹਾ ਚੋਣ ਦਫਤਰ, ਫਾਜਿਲਕਾ ਦਾ ਸਾਰਾ ਸਟਾਫ ਵੀ ਮੌਜੂਦ ਸੀ।

Leave a Reply

Your email address will not be published. Required fields are marked *