ਖੇਤੀਬਾੜ੍ਹੀ ਵਿਭਾਗ ਵੱਲੋਂ ਖਾਦ ਵਿਕਰੇਤਾਵਾਂ ਲਈ ਕਰਵਾਇਆ ਟ੍ਰੇਨਿੰਗ ਪ੍ਰੋਗਰਾਮ – ਮੁੱਖ ਖੇਤੀਬਾੜ੍ਹੀ ਅਫਸਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਵਿਖੇ ‘ਖੇਤ ਬਚਾਉ ਅਭਿਆਨ’ ਤਹਿਤ ਜਿਲ੍ਹੇ ਦੇ ਹੋਲਸੇਲ/ਰਿਟੇਲ ਖਾਦ ਵਿਕਰੇਤਾਵਾਂ ਲਈ ਕ੍ਰਿਸ਼ੀ ਉੱਨਤੀ ਯੋਜਨਾ ਆਤਮਾ ਸਕੀਮ ਅਧੀਨ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜ੍ਹੀ ਅਫਸਰ ਡਾ.ਜਗਦੇਵ ਸਿੰਘ ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਜਿਆਦਾ ਖਪਤ ਨੂੰ ਘਟਾਉਣ ਲਈ ਪ੍ਰੇਰਿਤ ਕੀਤਾ ਗਿਆ ।

ਮੁੱਖ ਖੇਤੀਬਾੜੀ ਅਫਸਰ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਖਾਦਾਂ ਦੀ ਜਮ੍ਹਾਂਖੋਰੀ, ਨਿਰਧਾਰਿਤ ਰੇਟ ਨਾਲੋਂ ਵੱਧ ਕੀਮਤ ਵਸੂਲਣਾ ਅਤੇ ਖਾਦਾਂ ਨਾਲ ਹੋਰ ਵਾਧੂ ਸਮੱਗਰੀ ਦੀ ਟੈਗਿੰਗ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਰਤੋਂ ਲਈ ਕਿਸਾਨਾਂ ਤੋਂ ਬਿਨ੍ਹਾਂ ਕਿਸੇ ਹੋਰਨਾਂ ਨੂੰ ਖਾਦਾਂ ਦੀ ਵਿਕਰੀ ਕਰਨ ਵਿੱਚ ਗੁਰੇਜ਼ ਕੀਤਾ ਜਾਵੇ।

ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਖੇਤੀਬਾੜੀ ਵਿਕਾਸ ਅਫਸਰ ਡਾ. ਦਮਨ ਝਾਂਜੀ ਨੇ ਖਾਦਾਂ ਦੀ ਆਮਦ, ਪੀ.ਓ.ਐਸ ਮਸ਼ੀਨਾਂ ਦੀ ਵਰਤੋ ਅਤੇ ਐਫ.ਸੀ.ਓ 1985 ਅਧੀਨ ਖਾਦਾਂ ਦੀ ਵੰਡ ਸਬੰਧੀ ਡੀਲਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਡੀਲਰਾਂ ਨੂੰ ਕਿਹਾ ਕਿ ਕੋਈ ਵੀ ਡੀਲਰ ਫਰਮ ਨਾਲ ਕਿਸੇ ਵੀ ਤਰ੍ਹਾਂ ਦੀ ਖਾਦ ਲਾਇਸੰਸ ਵਿੱਚ ਦਰਜ/ਐਡੀਸ਼ਨ ਕਰਵਾਏ ਬਗੈਰ ਵਿਕਰੀ ਨਹੀਂ ਕਰੇਗੀ। ਡੀਲਰ ਫਰਮ ਵੱਲੋਂ ਲਾਇਸੰਸ ਦੀ ਤਾਜਾ ਫੋਟੋ ਕਾਪੀ ਦੁਕਾਨ ਵਿੱਚ ਕਾਊਂਟਰ ਦੇ ਨੇੜੇ ਅਤੇ ਗੁਦਾਮ ਵਿੱਚ ਡਿਸਪਲੇਅ ਕੀਤੀ ਜਾਵੇ।

ਇਸ ਦੌਰਾਨ ਡਾ. ਅਜੈ ਕੁਮਾਰ ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬੇਲੋੜੀ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ਤੇ ਹੀ ਕਰਨ ਉਨ੍ਹਾਂ ਨੇ ਝੌਨੇ ਅਤੇ ਬਾਸਮਤੀ ਵਿੱਚ ਡੀ.ਏ.ਪੀ ਖਾਦ ਪਾਉਣ ਤੋਂ ਗੁਰੇਜ਼ ਕਰਨ ਅਤੇ ਯੂਰੀਆ ਖਾਦ ਵੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ।

Leave a Reply

Your email address will not be published. Required fields are marked *