ਵਧੀਕ ਡਿਪਟੀ ਕਮਿਸ਼ਨਰ ਨੇ ਮਿਸ਼ਨ ਕਲੀਨ ਪੰਜਾਬ ਦੇ ਤਹਿਤ ਜਲਾਲਾਬਾਦ ਸ਼ਹਿਰ ਵਿਖੇ ਕੀਤੀ ਅਚਨਚੇਤ ਚੈਕਿੰਗ

ਕੈਬਨਿਟ ਮੰਤਰੀ ਸਥਾਨਕ ਸਰਕਾਰਾ ਪੰਜਾਬ ਸ੍ਰੀ ਹਰਜੋਤ ਬੈਂਸ ਅਤੇ ਵਿਭਾਗ ਦੇ ਸਕੱਤਰ ਸ੍ਰੀ ਘਨਸ਼ਿਆਮ ਥੋਰੀ (ਆਈ.ਏ.ਐਸ) ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨ.) ਫਾਜ਼ਿਲਕਾ ਡਾ. ਮਨਦੀਪ ਕੌਰ ਵੱਲੋਂ ਕਲੀਨ ਪੰਜਾਬ ਪ੍ਰਾਊਡ ਪੰਜਾਬ ਮਿਸ਼ਨ ਦੇ ਤਹਿਤ ਜਲਾਲਾਬਾਦ ਸ਼ਹਿਰ ਦੇ ਅੰਦਰ ਵੱਖ ਵੱਖ ਜਨਤਕ ਥਾਵਾਂ ਦੀ ਚੈਕਿੰਗ ਕੀਤੀ ਗਈ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਆਪਣਾ-ਆਪਣਾ ਕੂੜਾ ਅਲੱਗ-ਅਲੱਗ ਕਰਕੇ ਵੇਸਟ ਕੂਲੈਕਟਰਾ ਨੂੰ ਦੇਣ ਲਈ ਕਿਹਾ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰਾਂ/ ਦੁਕਾਨਾਂ ਦਾ ਕੂੜਾ ਗਲੀਆਂ, ਸੜਕਾਂ ਤੇ ਪਾਰਕਾਂ ਵਿੱਚ ਨਾ ਸੁੱਟਣ ਸਗੋਂ ਵੇਸਟ ਕਲੈਕਟਰਾਂ ਨੂੰ ਹੀ ਦਿੱਤਾ ਜਾਵੇ ਤਾਂ ਜੋ ਕੂੜੇ ਦੇ ਸਹੀ ਪ੍ਰਬੰਧਨ ਲਈ ਨਗਰ ਕੌਂਸਲ ਦਾ ਸਹਿਯੋਗ ਕੀਤਾ ਜਾਵੇ ।
ਉਨ੍ਹਾਂ ਨਗਰ ਕੌਂਸਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸੜਕਾਂ ਤੇ ਕੋਈ ਵੀ ਕੂੜੇ ਦੇ ਢੇਰ ਨਾ ਹੋਣ ਅਤੇ ਹਰੇਕ ਘਰ ਵਿੱਚੋਂ ਕੂੜਾ ਚੁੱਕਣਾ / ਚੁਕਵਾਉਣਾ ਯਕੀਨੀ ਬਣਾਇਆ ਜਾਵੇ। ਹਰੇਕ ਗਲੀ ,ਨਾਲੀਆਂ ਅਤੇ ਸੜਕਾਂ ਦੀ ਸਫਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਮਾਨਸੂਨ ਸੀਜ਼ਨ ਨੂੰ ਮੱਦੇਨਜ਼਼ਰ ਰੱਖਦਿਆਂ ਸੀਵਰੇਜ ਲਾਇਨਾਂ ਦੀ ਸਾਫ ਕਰਨ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ। ਰੇਮੀਡੇਸ਼ਨ ਦੇ ਕੰਮ ਨੂੰ ਵੀ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇ।


ਉਨ੍ਹਾਂ ਸਹਿਰ ਵਾਸੀਆਂ ਨੂੰ ਮਾਨਸੂਨ ਸੀਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਸ਼ਹਿਰ ਨੂੰ ਸਾਫ ਸੁੱਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਹਰਿਆਲੀ ਤੇ ਸਾਫ ਸੁਥਰੇ ਵਾਤਾਵਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵੀ ਕਿਹਾ ਗਿਆ ।
ਇਸ ਮੌਕੇ ਕਾਰਜ ਸਾਧਕ ਅਫਸਰ ਸ਼੍ਰੀ ਰੋਹਿਤ ਕਰਵਾਸਰਾ, ਕਪਿਲਦੇਵ ਅਤੇ ਸੰਦੀਪ ਕੁਮਾਰ ਆਦਿ ਹਾਜਰ ਸਨ ।

Leave a Reply

Your email address will not be published. Required fields are marked *