ਨਗਰ ਕੌਂਸਲ ਚੋਣਾਂ 2026 ਲਈ 341 ਉਮੀਦਵਾਰ ਚੋਣ ਮੈਦਾਨ ਵਿੱਚ

ਜ਼ਿਲ੍ਹੇ ਅੰਦਰ ਪੈਂਦੀਆਂ ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਬਸੀ ਪਠਾਣਾ ਅਤੇ ਨਗਰ ਪੰਚਾਇਤ ਖਮਾਣੋਂ ਦੇ 80 ਵਾਰਡਾਂ ਵਿੱਚ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜਦਗੀਆਂ ਦੀ ਪੜਤਾਲ ਅਤੇ ਨਾਮਜਦਗੀਆਂ ਵਾਪਸ ਲੈਣ ਦੇ ਦਿਨ ਤੋਂ ਬਾਅਦ ਕੁੱਲ 341 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫਸਰ- ਕਮ- ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੁਰਿੰਦਰ ਸਿੰਘ ਧਾਲੀਵਾਲ ਨੇ ਦਿੱਤੀ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਵਾਸਤੇ ਕੁੱਲ 513 ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ ਗਏ ਸਨ ਅਤੇ ਜਿਸ ਵਿੱਚੋਂ 24 ਉਮੀਦਵਾਰਾਂ ਦਾ ਕਾਗਜ ਖਾਰਜ ਪਾਏ ਗਏ ਸਨ ਅਤੇ ਅੱਜ 147 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ।

ਵਧੀਕ ਜਿਲਾ ਚੋਣ ਅਫਸਰ ਨੇ ਦੱਸਿਆ ਕਿ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ 29 ਵਾਰਡਾਂ ਵਾਸਤੇ ਕੁੱਲ 209 ਨਾਮਜਦਗੀਆਂ ਪ੍ਰਾਪਤ ਹੋਈਆਂ ਸਨ ਜਿਸ ਵਿੱਚੋਂ 12 ਨਾਮਜਦਗੀਆਂ ਖਾਰਜ ਪਾਈਆਂ ਗਈਆਂ ਸਨ ਅਤੇ 77 ਉਮੀਦਵਾਰਾਂ ਨੇ ਆਪਣੇ ਕਾਗਜ ਵਾਪਸ ਲਏ ਹਨ ਅਤੇ 01 ਉਮੀਦਵਾਰ ਬਿਨਾਂ ਚੋਣ ਜੇਤੂ ਐਲਾਨਿਆ ਗਿਆ ਹੈ।
ਇਸੇ ਤਰ੍ਹਾਂ ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਦੇ 23 ਵਾਰਡਾਂ ਵਾਸਤੇ ਕੁੱਲ 158 ਨਾਮਜਦਗੀਆਂ ਪ੍ਰਾਪਤ ਹੋਈਆਂ ਸਨ ਜਿਸ ਵਿੱਚੋਂ 04 ਨਾਮਜਦਗੀਆਂ ਖਾਰਜ ਪਾਈਆਂ ਗਈਆਂ ਸਨ ਅਤੇ 60 ਉਮੀਦਵਾਰਾਂ ਨੇ ਆਪਣੇ ਕਾਗਜ ਵਾਪਸ ਲਏ ਹਨ। ਬਸੀ ਪਠਾਣਾਂ ਨਗਰ ਕੌਂਸਲ ਚੋਣਾਂ ਦੇ 15 ਵਾਰਡਾਂ ਲਈ ਕੁੱਲ 89 ਨਾਮਜਦਗੀਆਂ ਪ੍ਰਾਪਤ ਹੋਈਆਂ ਸਨ ਜਿਸ ਵਿੱਚੋਂ 06 ਨਾਮਜਦਗੀਆਂ ਖਾਰਜ ਪਾਈਆਂ ਗਈਆਂ ਸਨ ਅਤੇ 06 ਉਮੀਦਵਾਰਾਂ ਨੇ ਆਪਣੇ ਕਾਗਜ ਵਾਪਸ ਲਏ ਹਨ। ਨਗਰ ਪੰਚਾਇਤ ਖਮਾਣੋਂ ਦੇ 13 ਵਾਰਡਾਂ ਵਾਸਤੇ ਕੁੱਲ 57 ਨਾਮਜਦਗੀਆਂ ਪ੍ਰਾਪਤ ਹੋਈਆਂ ਸਨ ਜਿਸ ਵਿੱਚੋਂ 02 ਨਾਮਜਦਗੀਆਂ ਖਾਰਜ ਪਾਈਆਂ ਗਈਆਂ ਸਨ ਅਤੇ 04 ਉਮੀਦਵਾਰਾਂ ਨੇ ਆਪਣੇ ਕਾਗਜ ਵਾਪਸ ਲਏ ਹਨ।

Leave a Reply

Your email address will not be published. Required fields are marked *