ਡੀ. ਏ. ਵੀ. ਕਾਲਜ ਅਬੋਹਰ ਵਿਖੇ ਟੀਮ ਸਵੀਪ ਹਲਕਾ ਅਬੋਹਰ ਦੁਆਰਾ ਵੋਟਰ–ਕੈਂਪ ਦਾ ਆਯੋਜਨ

ਐਸ. ਡੀ. ਐਮ. ਅਬੋਹਰ ਸ. ਕ੍ਰਿਪਾਲਵੀਰ ਸਿੰਘ ਦੀ ਅਗਵਾਈ ਹੇਠ ਹਲਕਾ ਅਬੋਹਰ ਦੀ ਟੀਮ ਸਵੀਪ ਦੇ ਨੋਡਲ ਸ਼੍ਰੀ ਅਜੇ ਛਾਬੜਾ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸ਼ਹਿਰ ਦੇ ਸਭ ਤੋਂ ਪੁਰਾਣੇ ਡੀ. ਏ. ਵੀ. ਕਾਲਜ ਅਬੋਹਰ ਵਿਖੇ ਵੋਟਰ–ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀ ਜਿਨ੍ਹਾਂ ਦੀਆਂ ਵੋਟਾਂ ਅਜੇ ਨਹੀਂ ਬਣੀਆਂ ਅਤੇ ਉਹਨਾਂ ਦੀ ਉਮਰ ਹੱਦ 18 ਸਾਲ ਤੋਂ ਉਪਰ ਹੈ,

ਦੀਆਂ ਨਵੀਆਂ ਵੋਟਾਂ ਬਣਾਉਣ, ਬਣੀ ਵੋਟ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੁਧਾਈ ਕਰਨ ਸਬੰਧੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਕਿਰਨ ਗਰੋਵਰ, ਕਾਲਜ ਦੇ ਸਮੁੱਚੇ ਪ੍ਰਬੰਧਨ ਅਤੇ ਟੀਮ ਸਵੀਪ ਦੇ ਮੈਂਬਰਾਂ ਦੁਆਰਾ ਇਸ ਕੈਂਪ ਲਈ ਪੂਰੀ ਜੀਅ–ਜਾਨ ਲਗਾ ਕੇ ਕੰਮ ਕੀਤਾ ਗਿਆ। ਜਿਸ ਕਾਰਨ ਇਸ ਕੈਂਪ ਵਿੱਚ ਪੰਜਾਹ ਤੋਂ ਵੀ ਵੱਧ ਨਵੀਆਂ ਵੋਟਾਂ ਦੇ ਫ਼ਾਰਮ ਭਰੇ ਗਏ ਅਤੇ ਅਨੇਕਾਂ ਵਿਦਿਆਰਥੀਆਂ ਦੀਆਂ ਵੋਟ ਸਬੰਧੀ ਆ ਰਹੀਆਂ ਮੁਸ਼ਕਲਾਂ ਦਾ ਮੌਕੇ ਤੇ ਹੱਲ ਕੀਤਾ ਗਿਆ ਅਤੇ ਸਬੰਧਤ ਫ਼ਾਰਮ ਵੀ ਭਰਵਾਏ ਗਏ।
ਇਸ ਇੱਕ ਰੋਜ਼ਾ ਕੈਂਪ ਵਿੱਚ ਚੀਫ਼ ਇਲੈਕਟੋਰਲ ਅਫ਼ਸਰ ਪੰਜਾਬ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਜਿਨ੍ਹਾਂ ਨਾਲ ਤਹਿਸੀਲ ਅਬੋਹਰ ਦੇ ਤਹਿਸੀਲਦਾਰ ਸ਼੍ਰੀ ਅਵਿਨਾਸ਼ ਚੰਦਰ ਵੀ ਮੌਜੂਦ ਸਨ। ਉਹਨਾਂ ਵਿਦਿਆਰਥੀਆਂ ਦੇ ਇਸ ਭਰਵੇਂ ਹੁੰਗਾਰੇ ਦੀ ਤਹਿਦਿਲੋਂ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਦੇ ਇਹਨਾਂ ਉਤਸ਼ਾਹਿਤ ਪਲਾਂ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਵੀ ਕੀਤਾ। ਇਸ ਮੌਕੇ ਕਾਲਜ ਦੇ ਨੇੜਲੇ ਅਤੇ ਵੱਖ–ਵੱਖ ਬੂਥਾਂ ਦੇ ਬੀ. ਐਲ. ਓਜ਼. ਵੀ ਮੌਜੂਦ ਰਹੇ, ਉਹਨਾਂ ਦੁਆਰਾ ਵਿਦਿਆਰਥੀਆਂ ਦੇ ਫ਼ਾਰਮ ਭਰਵਾਉਣ ਅਤੇ ਸਬੰਧਤ ਦਸਤਾਵੇਜ਼ ਨਾਲ ਲਗਾਉਣ ਵਿੱਚ ਸਹਾਇਤਾ ਕੀਤੀ ਗਈ। ਟੀਮ ਸਵੀਪ ਦੁਆਰਾ ਵਿਦਿਆਰਥੀਆਂ ਨੂੰ ਇਸ ਵੱਲ ਖਿੱਚਣ ਦੇ ਮਕਸਦ ਨਾਲ ਐਸ. ਆਈ. ਆਰ. 2026 ਨਾਲ ਸਬੰਧਤ ਇੱਕ ਕਵਿਜ਼ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਦੇ ਵੱਧ–ਚੜ੍ਹ ਕੇ ਭਾਗ ਲਿਆ। ਜੇਤੂ ਵਿਦਿਆਰਥੀਆਂ ਨੂੰ ਸੀ. ਈ. ਓ. ਪੰਜਾਬ ਦੀ ਟੀਮ ਦੇ ਅਧਿਕਾਰੀਆਂ, ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਕਿਰਨ ਗਰੋਵਰ, ਤਹਿਸੀਲਦਾਰ ਸ਼੍ਰੀ ਅਵਿਨਾਸ਼ ਚੰਦਰ ਅਤੇ ਟੀਮ ਸਵੀਪ ਦੇ ਨੋਡਲ ਸ਼੍ਰੀ ਅਜੇ ਛਾਬੜਾ ਦੀ ਦੁਆਰਾ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *