ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਾਜ਼ਿਲਕਾ ਡਾ. ਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ ਚੇਅਰਮੈਨ, ਪੰਜਾਬ ਗਊ ਸੇਵਾ ਕਮਿਸ਼ਨ, ਸ੍ਰੀ ਕੀਮਤੀ ਭਗਤ ਵੱਲੋਂ ਕਲ੍ਹ ਮਿਤੀ 7 ਅਗਸਤ 2026 (ਸ਼ੁਕਰਵਾਰ) ਨੂੰ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਗਊਸ਼ਾਲਾਵਾਂ ਦੇ ਨੁਮਾਇੰਦਿਆ, ਪ੍ਰਧਾਨ, ਚੇਅਰਮੈਨ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਸੜਕਾਂ ‘ਤੇ ਘੁੰਮ ਰਹੇ ਲਵਾਰਿਸ ਅਤੇ ਬੇਸਹਾਰਾ ਗਊ ਧਨ ਨੂੰ ਜ਼ਿਲ੍ਹੇ ਦੀ ਸਰਕਾਰੀ ਕੈਟਲ ਪੌਂਡ ਗਊਸ਼ਾਲਾਵਾਂ ਵਿੱਚ ਪਹੁੰਚਾਉਣ ਲਈ ਅਤੇ ਜ਼ਿਲ੍ਹੇ ਦੀਆਂ ਗਊਸ਼ਾਲਾਵਾਂ ਵਿਚ ਗਊ ਧਨ ਦੀ ਸਾਂਭ-ਸੰਭਾਲ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ! ਇਸ ਤੋਂ ਇਲਾਵਾ ਜ਼ਿਲੇ ਦੇ ਦਾਨੀ ਸੱਜਣਾਂ, ਸਮਾਜ ਸੇਵੀ ਸੰਸਥਾਵਾਂ (ਐਲ ਜੀ. ਓ.), ਟਰੱਸਟਾਂ ਅਤੇ ਨਿੱਜੀ ਤੌਰ ‘ਤੇ ਗਊਸ਼ਾਲਾਵਾਂ ‘ਚ ਹਜ਼ਾਰਾਂ ਗਊਆਂ ਦੀ ਸੇਵਾ ਅਤੇ ਸੰਭਾਲ ਕਰ ਰਹੇ ਗਊ ਭਗਤਾਂ ਨਾਲ ਡਿਪਟੀ ਡਾਇਰੈਕਟਰ, ਉਨ੍ਹਾਂ ਨੂੰ ਦਰਪੇਸ਼ ਪਸ਼ੂ ਪਾਲਣ ਵਿਭਾਗ, ਮੁਸ਼ਕਿਲਾਂ ਅਤੇ ਸੰਭਾਵੀ ਹੱਲਾਂ ਸਬੰਧੀ ਵਿਸਥਾਰ ਨਾਲ ਵਿਚਾਰ-ਚਰਚਾ ਕਰਨਗੇ। ਉਨ੍ਹਾਂ ਦੱਸਿਆ ਕਿ ਉਪ ਚੇਅਰਮੈਨ ਵੱਲੋਂ ਬੇਸਹਾਰਾ ਗਊ ਧਨ ਦੀ ਸੁਰੱਖਿਆ, ਸੰਭਾਲ ਅਤੇ ਗਉਸ਼ਾਲਾਵਾਂ ਵਿਚ ਉਪਲੱਬਧ ਸਹੂਲਤਾਂ ਦਾ ਵੀ ਜਾਇਜ਼ਾ ਲਿਆ ਜਾਵੇਗਾ ਤਾਂ ਜੋ ਗਊ ਧਨ ਦੀ ਬਿਹਤਰ ਦੇਖਭਾਲ ਨੂੰ ਯਕੀਨੀ ਬਣਾਇਆ ਜਾ ਸਕੇ!
ਉਪ-ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ 7 ਅਗਸਤ ਨੂੰ